ਪਟਿਆਲਾ

ਪ੍ਰਸਿੱਧ ਉਦਯੋਗਪਤੀ ਅਤੇ ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ ਦੀ ਪਤਨੀ ਰਮਨ ਜਿੰਦਲ ਨੂੰ ਸ਼ਰਧਾਂਜਲੀ ਕੀਤੀ ਭੇਂਟ

ਪਟਿਆਲਾ 1 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਸਨਾਤਨ ਧਰਮ ਸਭਾ ਰਜਿ ਪਟਿਆਲ਼ਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ ਦੀ ਧਰਮ ਪਤਨੀ ਸ੍ਰੀ ਮਤੀ ਰਮਨ ਜਿੰਦਲ ਦੀ ਆਤਮਾ ਦੀ ਸ਼ਾਂਤੀ ਲਈ ਸਾਈਂ ਮੰਦਿਰ, ਮੰਡੀ ਗੋਬਿੰਦਗੜ੍ਹ ਵਿਖੇ ਸ਼੍ਰੀ ਗਰੁਣ ਪੁਰਾਣ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਉਦਯੋਗਿਕ ਜਗਤ ਦੇ ਨਾਲ-ਨਾਲ ਲਗਭਗ ਹਰ ਵਰਗ ਅਤੇ ਖੇਤਰ ਦੇ ਕਈ ਪਤਵੰਤੇ ਸੱਜਣਾਂ ਨੇ ਸ੍ਰੀਮਤੀ ਰਮਨ ਜਿੰਦਲ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਸਨਾਤਨ ਧਰਮ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਵਿਜੇ ਮੋਹਨ ਗੁਪਤਾ, ਉਪ ਪ੍ਰਧਾਨ ਡਾ: ਰਜਿੰਦਰ ਕੁਮਾਰ, ਪਵਨ ਜਿੰਦਲ, ਰਾਕੇਸ਼ ਕੁਮਾਰ, ਜਨਰਲ ਸਕੱਤਰ ਅਨਿਲ ਗੁਪਤਾ ਅਤੇ ਸਮੂਹ ਸੀਨੀਅਰ ਅਧਿਕਾਰੀਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀਮਤੀ ਰਮਨ ਜਿੰਦਲ ਜੀ ਦੇ ਸਵਰਗ ਸਿਧਾਰ ਜਾਣ ਨਾਲ ਕੇਵਲ ਜਿੰਦਲ ਪਰਿਵਾਰ ਨੂੰ ਹੀ ਨਹੀਂ ਬਲਕਿ ਸਨਾਤਨੀ ਸਮਾਜ ਨੂੰ ਬਹੁਤ ਦੁੱਖ ਹੋਇਆ ਹੈ। ਸ਼੍ਰੀਮਤੀ ਰਮਨ ਜਿੰਦਲ ਜੀ ਬਹੁਤ ਹੀ ਧਾਰਮਿਕ ਸੁਭਾਅ ਦੀ ਔਰਤ ਸਨ ਅਤੇ ਧਰਮ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਸਨ। ਉਨ੍ਹਾਂ ਨੂੰ ਸਮਾਜ ਦੇ ਲੋੜਵੰਦ ਅਤੇ ਦੱਬੇ-ਕੁਚਲੇ ਵਰਗਾਂ ਪ੍ਰਤੀ ਬਹੁਤ ਹਮਦਰਦੀ ਸੀ। ਇਸ ਲਈ ਉਹ ਹਮੇਸ਼ਾ ਸੇਵਾ ਦੇ ਕੰਮਾਂ ਵਿੱਚ ਯੋਗਦਾਨ ਪਾਉਂਦੇ ਸਨ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਸਨ।

ਉਨ੍ਹਾਂ ਨੇ ਸ਼੍ਰੀ ਸਨਾਤਨ ਧਰਮ ਮੰਦਰ, ਪਟਿਆਲਾ ਦੇ ਪੁਨਰ ਨਿਰਮਾਣ ਕਾਰਜ ਵਿੱਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਸ਼੍ਰੀ ਸਨਾਤਨ ਧਰਮ ਮੰਦਿਰ, ਐਸ.ਡੀ.ਐਸ.ਈ. ਸਕੂਲ ਅਤੇ ਐਸ.ਡੀ. ਮਾਡਲ ਸਕੂਲ ਵਿੱਚ ਕਰਵਾਏ ਜਾਣ ਵਾਲੇ ਸਾਰੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ, ਭਾਵੇਂ ਉਹ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਹੋਵੇ ਜਾਂ ਸ਼੍ਰੀ ਰਾਮ ਨੌਮੀ, ਗੋਵਰਧਨ ਪੂਜਨ ਦਾ ਅਵਸਰ ਹੋਵੇ ਜਾਂ ਸ਼੍ਰੀਮਦ ਭਾਗਵਤ ਸਪਤਾਹ ਦੀ ਕਥਾ, ਹਰ ਧਾਰਮਿਕ ਮੌਕੇ ਤੇ ਉਹ ਆਪ ਖੁਦ ਮੌਜੂਦ ਰਹਿੰਦੇ ਸੀ। ਪੂਜਾ-ਪਾਠ ਅਤੇ ਸਾਰੇ ਸਮਾਗਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਸਨ। ਉਨ੍ਹਾਂ ਦੀ ਮੌਜੂਦਗੀ ਨੇ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸਦਾ ਹੀ ਪ੍ਰੇਰਨਾ ਪ੍ਰਦਾਨ ਕੀਤੀ। ਇਸ ਮੌਕੇ ਸ਼੍ਰੀ ਸਨਾਤਨ ਧਰਮ ਸਭਾ ਦੇ ਸਰਪ੍ਰਸਤ ਸ਼੍ਰੀ ਮਦਨ ਮੋਹਨ ਸਿਆਲ, ਡਾ: ਸੋਹਨ ਲਾਲ ਗੁਪਤਾ, ਸਕੂਲ ਪ੍ਰਬੰਧਕ ਸ਼੍ਰੀ ਨਰੇਸ਼ ਕੁਮਾਰ ਜੈਨ, ਰਾਜ ਕੁਮਾਰ ਜੋਸ਼ੀ ਸਹਿ-ਜਨਰਲ ਸਕੱਤਰ, ਸ਼੍ਰੀ ਰਜਿੰਦਰ ਜਿੰਦਲ ਵਿੱਤ ਇੰਚਾਰਜ, ਵਿੱਤ ਸਕੱਤਰ ਸ਼੍ਰੀ ਦਕਸ਼ ਕੁਮਾਰ ਖੰਨਾ, ਸਭਾ ਮੰਤਰੀ ਮੁਕੇਸ਼ ਪੁਰੀ ਨੇ ਮੈਨੇਜਰ ਐਸ ਡੀ.ਮਾਡਲ ਸਕੂਲ, ਸ਼੍ਰੀ ਤ੍ਰਿਭੁਵਨ ਗੁਪਤਾ ਧਰਮ ਪ੍ਰਚਾਰ ਮੰਤਰੀ ਅਤੇ ਡਾ.ਆਰ. ਆਰ. ਗੁਪਤਾ ਲਾਇਬ੍ਰੇਰੀ ਇੰਚਾਰਜ, ਤਰਸੇਮ ਗੋਇਲ, ਡਾ. ਐਨ. ਕੇ. ਸ਼ਰਮਾ, ਬਿਨੀਤ ਬਾਂਸਲ ਸੇਵਾ ਪ੍ਰਮੁੱਖ, ਨੀਰਜ ਸ਼ਰਮਾ, ਰਾਜੀਵ ਬਾਂਸਲ, ਰਾਜੀਵ ਗੋਇਲ, ਵਿਵੇਕਸ਼ੀਲ ਗੋਇਲ, ਆਦਰਸ਼ ਜਿੰਦਲ, ਸੰਜੀਵ ਗੁਪਤਾ, ਡਾ: ਪ੍ਰਬਲ ਗੋਇਲ, ਤਨਿਸ਼ ਮੋਹਨ ਸਿਆਲ, ਸੰਜੀਵ ਗੁਪਤਾ, ਸੰਜੇ. ਜਿੰਦਲ, ਭੁਪਿੰਦਰ ਜਿੰਦਲ, ਐੱਸ.ਡੀ.ਐੱਸ.ਈ. ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਿਪੁਦਮਨ ਸਿੰਘ, ਵਾਈਸ ਪ੍ਰਿੰਸੀਪਲ ਦਿਨੇਸ਼ ਸ਼ਰਮਾ ਅਤੇ ਸਮੂਹ ਸਟਾਫ਼ ਮੈਂਬਰ ਅਤੇ ਸ਼. ਡੀ. ਮਾਡਲ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਉਮਾ ਸ਼ਰਮਾ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਵੀ ਮਰਹੂਮ ਰਮਨ ਜਿੰਦਲ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ।

Leave a Reply

Your email address will not be published. Required fields are marked *