ਪਟਿਆਲਾ

ਐਸ.ਐਸ ਜੈਨ ਸਭਾ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਮਹਾਵੀਰ ਜਯੰਤੀ

ਬੀਬਾ ਜੈ ਇੰਦਰ ਕੌਰ ਨੇ ਕੀਤੀ ਵਿਸ਼ੇਸ਼ ਤੌਰ ਤੇ ਸ਼ਿਰਕਤ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐਸ.ਐਸ ਜੈਨ ਸਭਾ ਕਸੈਰਾ ਚੋਂਕ ਗੁੜ ਮੰਡੀ ਵਿਖੇ ਭਗਵਾਨ ਮਹਾਵੀਰ ਜੀ ਦੀ 2622 ਜਯੰਤੀ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਜਿਸ ਵਿਚ ਆਸ਼ੀਸ਼ ਮੁਨੀ, ਉੱਤਮ ਮੁਨੀ, ਵਿਰਾਗ ਮੁਨੀ ਜੀ ਠਾਣੇ 3, ਕਰੂਣਾ ਜੀ ਮਹਾਰਾਜ ਠਾਣੇ 3, ਚਿੱਤਰਾ ਅਤੇ ਨਵਿਦਤਾ ਜੀ ਅਤੇ ਬੀਬਾ ਜੈ ਇੰਦਰ ਕੌਰ ਅਤੇ ਸਮੂੰਹ ਜੈਨ ਸਮਾਜ ਨੇ ਵੱਡੇ ਪੱਧਰ ਤੇ ਸ਼ਿਰਕਤ ਕੀਤੀ। ਇਸ ਮੌਕੇ ਜੈਨ ਮਾਡਰਨ ਸਕੂਲ ਅਤੇ ਜੈਨ ਗਰਲਜ ਸਕੂਲ ਦੇ ਬੱਚਿਆਂ ਨੇ ਸੰਸਕ੍ਰਿਤ ਪ੍ਰੋਗਰਾਮ ਪੇਸ਼ ਕੀਤਾ।

ਇਸ ਮੌਕੇ ਸਮੂਹ ਜੈਨ ਸਮਾਜ ਨੇ ਗੁਰੂ ਮਹਾਰਾਜ ਜੀ ਦੇ ਸ਼ੁੱਧ ਪ੍ਰਵਚਨਾਂ ਦਾ ਸਮਰਨ ਵੀ ਕੀਤਾ ਅਤੇ ਗੁਰੂ ਮਹਾਰਾਜ ਨੇ ਸਮੂੰਹ ਜੈਨ ਸਮਾਜ ਨੂੰ ਇਕਜੁੱਟ ਹੋ ਕੇ ਸਮਾਜ ਵਿਚ ਵਿਚਰਨ ਦਾ ਉਪਦੇਸ਼ ਵੀ ਦਿੱਤਾ। ਇਸ ਤੋਂ ਉਪਰੰਤ ਸਾਰੇ ਜੈਨ ਸਮਾਜ ਨੇ ਪ੍ਰੀਤੀ ਭੋਜ ਦਾ ਵੀ ਆਨੰਦ ਮਾਣਿਆ। ਇਸ ਮੌਕੇ ਸਤੀਸ਼ ਜੈਨ, ਰਾਮ ਲਾਲ਼ ਜੈਨ, ਦਵਿੰਦਰ ਜੈਨ, ਸੌਰਭ ਜੈਨ, ਪੂਰਨ ਜੈਨ, ਪਾਲ ਜੈਨ, ਯਸ਼ ਪਾਲ ਜੈਨ, ਸੁਭਾਸ਼ ਜੈਨ, ਸੰਜੀਵ ਜੈਨ, ਮਨੀਸ਼ ਜੈਨ, ਸੰਜੇ ਜੈਨ, ਪ੍ਰਦੀਪ ਜੈਨ, ਅਵਿਨਾਸ਼ ਜੈਨ, ਰਾਜੂ ਜੈਨ ਰਜਨੀਸ਼ ਜੈਨ ਅਤੇ ਸਮੂੰਹ ਜੈਨ ਸਮਾਜ ਹਾਜਰ ਸੀ।

Leave a Reply

Your email address will not be published. Required fields are marked *