ਪੰਜਾਬਪਟਿਆਲਾ

ਹਲਕੇ ਅਮਲੋਹ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵੱਧ ਤੋਂ ਵੱਧ ਸ੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ:—- ਰਾਜੂ ਖੰਨਾ, ਸ਼ਰਨਜੀਤ ਚਨਾਰਥਲ,ਭਾਈ ਖਾਲਸਾ।

ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਸ੍ਰੋਮਣੀ ਕਮੇਟੀ ਦੀਆਂ ਵੋਟਾ ਬਣਾਉਣ ਲਈ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਦਿੱਤੇ ਫਾਰਮ।

ਮੰਡੀਗੌਬਿੰਦਗੜ, ਅਮਲੋਹ,14 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਵੋਟਾਂ 21 ਅਕਤੂਬਰ ਤੋਂ ਬਣਨੀਆਂ ਸ਼ੁਰੂ ਹੋ ਰਹੀਆਂ ਹਨ। ਉਹਨਾਂ ਵੋਟਾਂ ਨੂੰ ਵਿਸ਼ੇਸ਼ ਤਰਜੀਹ ਦਿੰਦੇ ਹੋਏ ਹਲਕਾ ਅਮਲੋਹ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵੱਧ ਤੋਂ ਵੱਧ ਵੋਟਾ ਬਣਾਉਣ ਤਾ ਜੋ ਸ੍ਰੋਮਣੀ ਅਕਾਲੀ ਦਲ ਦੇ ਚੋਣਾ ਲੜਨ ਸਮੇਂ ਉਮੀਦਵਾਰ ਵੱਡੀਆਂ ਜਿੱਤਾਂ ਦਰਜ਼ ਕਰਕੇ ਗੁਰੂਘਰਾਂ ਦੀ ਸੇਵਾ ਸੰਭਾਲ ਕਰ ਸਕਣ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਨੇ ਅੱਜ ਹਲਕਾ ਅਮਲੋਹ ਦੇ ਵੱਖ ਵੱਖ ਪਿੰਡਾਂ ਵਿੱਚ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਫਾਰਮ ਦੇਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਕਿ ਇਹ ਵੋਟਾਂ ਨਵੇਂ ਸਿਰੇ ਤੋਂ ਬਣਨਗੀਆਂ ਤੇ ਹਰ ਸਿੱਖ ਵੋਟ ਨੂੰ ਜ਼ਰੂਰ ਬਣਾਏ। ਜਿਸ ਲਈ ਉਹਨਾਂ ਵੱਲੋਂ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਸ੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਫਾਰਮ ਪਹੁੰਚਾਏ ਜਾ ਰਹੇ ਹਨ।

ਰਾਜੂ ਖੰਨਾ ਨੇ ਕਿਹਾ ਕਿ ਵੋਟਾਂ ਦੇ ਫਾਰਮ ਭਰਨ ਉਪਰੰਤ ਪਿੰਡਾ ਦੀਆਂ ਸਿੱਖ ਸੰਗਤਾਂ ਇਹ ਫਾਰਮ ਅਪਣੇ ਅਪਣੇ ਹਲਕੇ ਦੇ ਪਟਵਾਰੀਆਂ ਪਾਸ ਜਿਥੇ ਜਮਾਂ ਕਰਵਾ ਸਕਦੇ ਹਨ। ਉਥੇ ਸ਼ਹਿਰਾਂ ਦੇ ਫਾਰਮ ਐਸ ਡੀ ਐਮ ਅਮਲੋਹ ਵੱਲੋਂ ਨਿਰਧਾਰਤ ਅਧਿਕਾਰੀ ਪਾਸ਼ ਜਮਾਂ ਕਰਵਾ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਸਿੱਖ ਸੰਗਤ ਨੂੰ ਵੋਟ ਪਾਉਣ ਲਈ ਫਾਰਮ ਚਾਹੀਦਾ ਹੋਵੇ ਉਹ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਮਲੋਹ ਦਫ਼ਤਰ ਤੋਂ ਵੀ ਪ੍ਰਾਪਤ ਕਰ ਸਕਦਾ ਹੈ। ਪਿੰਡਾ ਦੇ ਦੌਰੇ ਸਮੇਂ ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ ਤੇ ਜਥੇਦਾਰ ਗੁਰਦੀਪ ਸਿੰਘ ਮੰਡੋਫਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਅੱਜ ਜਿਹਨਾਂ ਪਿੰਡਾ ਵਿੱਚ ਵੋਟਾਂ ਬਣਾਉਣ ਲਈ ਫਾਰਮ ਦਿੱਤੇ ਗਏ ਉਹਨਾਂ ਵਿੱਚ ਤਿੰਨੋ ਸਲਾਣੇ, ਰਤਨਪਾਲੋ, ਘੁਟੀਡ, ਕਲਾਲਮਾਜਰਾ,ਹਿੰਮਤਗੜ, ਫੈਜੁੱਲਾਪੁਰ,ਤੰਗਰਾਲਾ,ਲੱਲੋ, ਅਲਾਦਾਦਪੁਰ,ਮਾਜਰੀ ਕਿਸਨੇ ਵਾਲੀ,ਬੈਣਾ ਬੁਲੰਦ, ਹਰੀਪੁਰ, ਫਤਿਹਗੜ੍ਹ ਨਿਊਆ, ਜੱਲੋਵਾਲ, ਸਿਰਾਜਮਾਜਰਾ, ਲੁਹਾਰਮਾਜਰਾ, ਡਡਹੇੜੀ, ਕੋਟਲਾ,ਅਜਨਾਲੀ, ਅੰਬੇਮਾਜਰਾ,ਚਤੁਰਪੁਰਾ,ਕੁੰਭੜਾ,ਕੁੰਭ, ਜਲਾਲਪੁਰ,ਬਰੌਗਾ ਜੇਰ, ਬਰੌਗਾ ਬੁਲੰਦ,ਮਾਜਰੀ ਮਿਸਰੀ,ਤੇ ਜੱਸੜਾ ਪ੍ਰਮੁੱਖ ਹਨ। ਇਹਨਾਂ ਵੱਖ ਵੱਖ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜ਼ਰ ਸਨ। ਪਿੰਡ ਡਡਹੇੜੀ ਦੇ ਸਮੁੱਚੇ ਵਰਕਰਾਂ ਤੇ ਆਗੂਆਂ ਵੱਲੋਂ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

Leave a Reply

Your email address will not be published. Required fields are marked *