ਪਟਿਆਲਾ

ਪਟਿਆਲਾ ਸ਼ਹਿਰ ਦੇ ਲੋਕ ਅਕਾਲੀ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੂੰ ਵੱਡੀ ਜਿੱਤ ਦਿਵਾਉੁਣਗੇਂ : ਹਰਪਾਲ ਜਨੇਜਾ

ਪਟਿਆਲਾ, 21 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਯੂਥ ਅਕਾਲੀ ਦਲ ਮਾਲਵਾ ਦੇ ਪ੍ਰਧਾਨ ਹਰਪਾਲ ਜਨੇਜਾ ਨੈ ਆਖਿਆ ਕਿ ਪਟਿਆਲਾ ਸ਼ਹਿਰ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉੁਮਦੀਵਾਰ ਜਨਰਲ ਜੇ.ਜੇ. ਸਿੰਘ ਨੂੰ ਵੱਡੀ ਜਿਤ ਦਵਾਉਣਗੇਂ ਅਤੇ ਕਾਂਗਰਸ ਅਤੇ ਆਪ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।

ਹਰਪਾਲ ਜਨੇਜਾ ਅੱਜ ਇਥੇ ਵਾਰਡ ਨੰ: 1 ਵਿੱਚ ਅਬਲੋਵਾਲ ਵਿਖੇ ਜਨਰਲ ਜੇ.ਜੇ. ਸਿੰਘ ਦੇ ਹੱਕ ਵਿੱਚ ਹੋਏ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਅਕਾਲੀ ਉਮੀਦਵਾਰ ਜਨਰਲ ਜੇ.ਜੇ. ਸਿੰਘ, ਭਗਵਾਨ ਦਾਸ ਜਨੇਜਾ ਹਲਕਾ ਇੰਚਾਰਜ, ਮੇਅਰ ਅਮਰਿੰਦਰ ਸਿੰਘ ਬਜਾਜ, ਸੁਖਬੀਰ ਸਿੰਘ ਸਨੌਰ ਕੌਮੀ ਸੀਨੀਅਰ ਮੀਤ ਪ੍ਰਧਾਨ, ਇੰਦਰਮੋਹਨ ਸਿੰਘ ਬਜਾਜ ਸਾਬਕਾ ਚੇਅਰਮੈਨ , ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ, ਰਵਿੰਦਰ ਸਿੰਘ ਵਿੰਦਾ ਡਾਇਰੈਕਟਰ, ਜੋਨੀ ਕੋਹਲੀ, ਸੁਖਬੀਰ ਸਿੰਘ ਅਬਲੋਵਾਲ ਕੌਂਸਲਰ ਅਤੇ ਵਿਸ਼ੇਸ਼ ਤੌਰ ‘ਤੇ ਪਟਿਆਲਾ ਦਫ਼ਤਰ ਇੰਚਾਰਜ ਚੇਅਰਮੈਨ ਨਰਦੇਵ ਸਿੰਘ ਆਕੜੀ ਵੀ ਪਹੁੰਚੇ ਹੋਏ ਸਨ।
ਇਸ ਮੌਕੇ ਹਰਪਾਲ ਜਨੇਜਾ ਨੇ ਆਖਿਆ ਕਿ ਜਨਰਲ ਜੇ.ਜੇ. ਸਿੰਘ ਇਕ ਬਹੁਤ ਹੀ ਇਮਾਨਦਾਰ ਸੂਘੜ ਤੇ ਸਿਆਣੇ ਉਮੀਦਵਾਰ ਹਨ, ਉਨ੍ਹਾਂ ਆਖਿਆ ਕਿ ਜਨਰਲ ਜੇ.ਜੇ ਸਿੰਘ ਨੇ ਸਾਰੀ ਜਿੰਦਗੀ ਦੇਸ਼ ਦੀ ਸੇਵਾ ਲਈ ਲਗਾ ਦਿੱਤੀ ਤੇ ਅੱਜ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ ‘ਤੇ ਪÎਟਿਆਲਾ ਭੇਜਿਆ ਹੈ। ਉਨ੍ਹਾਂ ਆਖਿਆ ਕਿ ਪਿਛਲੇ 2 ਸਾਲਾਂ ਵਿੱਚ ਉਨ੍ਹਾਂ ਨੇ ਪਟਿਆਲਾ ਸ਼ਹਿਰ ਦੇ ਵਾਸੀਆਂ ਦੀ ਬਹੁਤ ਹੀ ਸੁਚੱਜੇ ਢੰਗ ਨਾਲ ਸੇਵਾ ਕੀਤੀ ਹੈ। ਸ਼ਹਿਰ ਦੀਆਂ ਸਮੁੰਚੀਆਂ ਸੜਕਾਂ ਬਣਵਾਈਆਂ, ਸਮੁੱਚੇ ਕੰਮ ਕੀਤੇ, ਜਿਸ ਕਾਰਨ ਸ਼ਹਿਰ ਦੇ ਲੋਕ ਅਕਾਲੀ ਦਲ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਤੇ ਜਨਰਲ ਜੇ. ਜੇ. ਸਿੰਘ ਨੂੰ ਵੱਡੀ ਜਿੱਤ ਦਵਾਉਣਗੇਂ।
ਇਸ ਮੌਕੇ ਜਨਰਲ ਜੇ.ਜੇ. ਸਿੰਘ ਨੇ ਆਖਿਆ ਕਿ ਪਟਿਆਲਾ ਸ਼ਹਿਰ ਵਾਸੀ ਉਨ੍ਹਾਂ ਨੂੰ ਬਹੁਤ ਵੱਡਾ ਸਹਿਯੋਗ ਦੇ ਰਹੇ ਹਨ, ਜਿਸ ਤੋਂ ਲਗਦਾ ਹੈ ਕਿ ਉਨ੍ਹਾ ਨੂੰ ਵੱਡੀ ਜਿੱਤ ਮਿਲੇਗੀ ਅਤੇ ਕਾਂਗਰਸ ਤੇ ਆਪ ਪਾਰਟੀ ਦੇ ਉਮੀਦਾਵਰਾਂ ਦੀਆਂ ਜਮਾਨਤਾਂ ਜਬਤ ਹੋ ਜਾਣਗੀਆਂ। ਜੇ.ਜੇ. ਸਿੰਘ ਨੇ ਆਖਿਆ ਕਿ ਦੇਸ਼ ਦੀ ਸੇਵਾ ਤੋਂ ਬਾਅਦ ਸ਼ਹਿਰ ਵਾਸੀਆਂ ਦੀ ਸੇਵਾ ਕਰਨ ਦਾ ਇਹ ਮੌਕਾ ਉਨ੍ਹਾਂ ਲਈ ਬਹੁਤ ਵਧੀਆ ਹੈ ਤੇ ਉਹ ਲੋਕਾਂ ਦੀ ਡੱਟ ਕੇ ਸੇਵਾ ਕਰਨਗੇਂ।

Leave a Reply

Your email address will not be published. Required fields are marked *