ਅੰਮ੍ਰਿਤਸਰਪੰਜਾਬ

ਖਾਲਸਾ ਕਾਲਜ ਵੂਮੈਨ ਵਿਖੇ ਯਾਤਰਾ ਸੀਰੀਜ਼-2023 ਤਹਿਤ ਸੈਸ਼ਨ ਦਾ ਆਯੋਜਨ ਕੀਤਾ ਗਿਆ

ਅੰਮ੍ਰਿਤਸਰ, 5 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਪੀ. ਐਚ. ਡੀ. ਚੈਂਬਰ ਆਈ. ਪੀ. ਫੈਸੀਲੀਟੇਸ਼ਨ ਸੈਂਟਰ ਅੰਮ੍ਰਿਤਸਰ ਅਤੇ ਐਮ. ਐਸ. ਐਮ. ਈ. ਡੀ. ਐਫ. ਓ. ਲੁਧਿਆਣਾ, ਐਮ. ਐਸ. ਐਮ. ਈ. ਮੰਤਰਾਲੇ, ਭਾਰਤ ਸਰਕਾਰ ਦੇ ਸਹਿਯੋਗ ਨਾਲ ‘ਆਈ. ਪੀ. ਯਾਤਰਾ ਸੀਰੀਜ਼-2023’ ਦੇ ਤਹਿਤ ਇਕ ਸੈਸ਼ਨ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਹਿੱਸਾ ਲੈਣ ਵਾਲੇ ਨੂੰ ਆਈ. ਪੀ. ਢਾਂਚੇ ਦੇ ਅੰਦਰ ਪੇਟੈਂਟ ਸਬੰਧੀ ਜਾਣਕਾਰੀ ਅਤੇ ਸਰੋਤਾਂ ਦੀ ਡੂੰਘੀ ਸਮਝ ਪ੍ਰਦਾਨ ਕਰਨਾ ਸੀ, ਤਾਂ ਜੋ ਉਹ ਵਪਾਰਿਕ ਸਫ਼ਲਤਾ ਲਈ ਇਸ ਦਾ ਫ਼ਾਇਦਾ ਲੈ ਸਕਣ। ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਪੌਦੇ ਭੇਂਟ ਕਰਕੇ ਆਏ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ।

ਇਸ ਮੌਕੇ ਐਮ. ਐਸ. ਐਮ. ਈ. ਡੀ.- ਆਈ. ਲੁਧਿਆਣਾ ਤੋਂ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਉਦਯੋਗ-ਅਕਾਦਮਿਕ ਸਬੰਧ ਭਾਰਤ ਦੀ ਆਰਥਿਕਤਾ ਦੇ ਵਿਕਾਸ ਲਈ ਮਹੱਤਵਪੂਰਨ ਹਨ ਅਤੇ ਇਹ ਦੇਸ਼ ਦੇ ਕਰਮਚਾਰੀਆਂ ਨੂੰ ਗਲੋਬਲ ਮਾਰਕੀਟ ’ਚ ਮੁਕਾਬਲਾ ਕਰਨ ਸਬੰਧੀ ਲੋੜੀਂਦੇ ਹੁਨਰ ਅਤੇ ਗਿਆਨ ਨਾਲ ਭਰਪੂਰ ਕਰਨ ਲਈ ਯਕੀਨੀ ਬਣਾਉਂਦਾ ਹੈ।

ਇਸ ਮੌਕੇ ਪੀ. ਐਚ. ਡੀ. ਸੀ. ਸੀ. ਆਈ. ਅੰਮ੍ਰਿਤਸਰ ਜ਼ੋਨ ਦੇ ਕਨਵੀਨਰ ਸੀ. ਏ. ਜੈਦੀਪ ਸਿੰਘ, ਡਾ. ਬੀ. ਐਸ. ਸੂਚ, ਮੁਖੀ, ਬਾਇਓਟੈਕਨਾਲੋਜੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡਾ. ਊਸ਼ਾ ਰਾਓ, ਸਹਾਇਕ ਕੰਟਰੋਲਰ ਆਫ਼ ਪੇਟੈਂਟ ਐਂਡ ਡਿਜ਼ਾਈਨ ਪੇਟੈਂਟ ਦਫਤਰ, ਨਵੀਂ ਦਿੱਲੀ ਨੇ ਵੀ ਸ਼ਿਰਤ ਕੀਤੀ। ਜਿਨ੍ਹਾਂ ਨੇ ਟਰੇਡ ਮਾਰਕ, ਕਾਪੀ ਰਾਈਟਸ, ਪੇਟੈਂਟਸ ਅਤੇ ਉਦਯੋਗਿਕ ਡਿਜ਼ਾਈਨ ਸਬੰਧੀ ਲੋੜੀਂਦੇ ਅਧਿਕਾਰਾਂ ਬਾਰੇ ਚਾਨਣਾ ਪਾਇਆ। ਇਸ ਮੌਕੇ 100 ਤੋਂ ਵੱਧ ਉਦਯੋਗਿਕ ਮੈਂਬਰਾਂ ਅਤੇ ਸਟਾਰਟ ਅੱਪਸ ਨੇ ਭਾਗ ਲਿਆ। ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ: ਮਨਬੀਰ ਕੌਰ ਅਤੇ ਡਾ: ਰਾਕੇਸ਼ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅਜਿਹੇ ਹੋਰ ਪ੍ਰੋਗਰਾਮ ਕਰਵਾਉਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *