ਪੰਜਾਬਪਟਿਆਲਾ

ਅੰਗਰੇਜ਼ੀ ਵਿਭਾਗ ਵਲੋਂ ਵਰਲਡ ਯੂਨੀਵਰਸਿਟੀ ਵਿਖੇ ਸਾਹਿਤਕ ਪਾਤਰ ਪੇਸ਼ਕਾਰੀ ਮੁਕਾਬਲਾ ਆਯੋਜਿਤ

ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਵਿਭਾਗ ਵੱਲੋਂ 03 ਅਪ੍ਰੈਲ, 2023 ਨੂੰ ਇੱਕ ਅੰਤਰ-ਵਿਭਾਗੀ ਐਕਟਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਭਾਗ ਦੇ ਵਿਦਿਆਰਥੀਆਂ ਨੇ ਅੰਗਰੇਜ਼ੀ ਸਾਹਿਤ ਦੇ ਵੱਖ-ਵੱਖ ਪਾਤਰ ਪੇਸ਼ ਕੀਤੇ। ਇਸ ਮੁਕਾਬਲੇ ਨਾਲ ਵਿਦਿਆਰਥੀਆਂ ਨੂੰ ਸਾਹਿਤਕ ਪਾਠਾਂ ਵਿੱਚੋਂ ਆਪਣੇ ਮਨਪਸੰਦ ਪਾਤਰਾਂ ਨੂੰ ਪੇਸ਼ ਕਰਨ ਦਾ ਮੌਕਾ ਮਿਲਿਆ। ਭਾਗੀਦਾਰਾਂ ਨੇ ਆਤਮ ਵਿਸ਼ਵਾਸ ਅਤੇ ਵਧੀਆ ਅਦਾਕਾਰੀ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ। ਵਿਭਾਗ ਦੇ ਅਧਿਆਪਕ ਸ਼੍ਰੀਮਤੀ ਜਸਪ੍ਰੀਤ ਕੌਰ ਅਤੇ ਸ਼੍ਰੀਮਤੀ ਸਿਮਰਜੀਤ ਕੌਰ ਨੇ ਭਾਗੀਦਾਰਾਂ ਦੀ ਉਨ੍ਹਾਂ ਦੇ ਆਤਮਵਿਸ਼ਵਾਸ, ਪੇਸ਼ਕਾਰੀ, ਪਹਿਰਾਵੇ, ਅਤੇ ਭਾਸ਼ਾ ਦੀ ਸਪਸ਼ਟਤਾ ਦੇ ਪੱਖੋਂ ਪਰਖ਼ ਕੀਤੀ।

ਐਮ.ਏ ਅੰਗਰੇਜ਼ੀ ਦੀ ਅੰਮ੍ਰਿਤਪਾਲ ਕੌਰ ਨੂੰ ਸਰਵੋਤਮ ਅਦਾਕਾਰਾ ਐਲਾਨਿਆ ਗਿਆ, ਉਸ ਨੇ ਲੇਡੀ ਮੈਕਬੈਥ ਦੀ ਭੂਮਿਕਾ ਨਿਭਾਈ। ਇਸੇ ਜਮਾਤ ਦੀ ਮਨਜੋਤ ਕੌਰ ਅਤੇ ਜਤਿੰਦਰ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਉਹਨਾਂ ਨੇ ਦ ਇਮਪੋਰਟੈਂਸ ਆਫ਼ ਬੀਇੰਗ ਅਰਨੈਸਟ ਦੇ ਇੱਕ ਦ੍ਰਿਸ਼ ਨੂੰ ਪੇਸ਼ ਕੀਤਾ ਅਤੇ ਤੀਜਾ ਇਨਾਮ ਬੀ.ਏ. ਆਨਰਜ਼ ਅੰਗਰੇਜ਼ੀ ਦੇ ਗੁਰਿੰਦਰ ਸਿੰਘ ਅਤੇ ਐੱਮ.ਏ. ਅੰਗਰੇਜ਼ੀ ਪਹਿਲੇ ਸਾਲ ਦੀ ਨਵਦੀਪ ਕੌਰ ਨੇ ਮਦਰਜ਼ ਡੇ ਨਾਟਕ ਤੋਂ ਮਿਸ ਪੀਅਰਸਨ ਅਤੇ ਮਿਸਟਰ ਜਾਰਜ ਦੀ ਭੂਮਿਕਾ ਨਿਭਾਉਣ ਲਈ ਹਾਸਲ ਕੀਤਾ। । ਜੇਤੂਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਡਾ.ਅੰਕਦੀਪ ਕੌਰ ਅਟਵਾਲ, ਵਿਭਾਗ ਦੇ ਮੁਖੀ ਨੇ ਇਸ ਸਮਾਗਮ ਲਈ ਵਿਦਿਆਰਥੀਆਂ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀ ਇੰਚਾਰਜ ਸ੍ਰੀਮਤੀ ਸਿਮਰਜੀਤ ਕੌਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਅਜਿਹੀਆਂ ਨਾਟਕੀ ਗਤੀਵਿਧੀਆਂ ਸਾਹਿਤਕ ਪਾਤਰਾਂ ਨੂੰ ਸੌਖੇ ਅਤੇ ਚੰਗੀ ਤਰ੍ਹਾਂ ਸਮਝਣ ਵਿੱਚ ਸਹਾਇਕ ਹੁੰਦੀਆਂ ਹਨ। ਸਮਾਗਮ ਦੀ ਕਨਵੀਨਰ ਸੰਦੀਪ ਕੌਰ ਨੇ ਮੰਚ ਸੰਚਾਲਨ ਕੀਤਾ।

Leave a Reply

Your email address will not be published. Required fields are marked *