ਆਪ ਦੇ ਵਰਕਰ ਜਸਵੀਰ ਨੂਰਪੁਰਾ ਨੂੰ ਅਕਾਲੀ ਦਲ ਦਾ ਦੱਸ ਕਿ ਭਾਜਪਾ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ :– ਗੁਰਪ੍ਰੀਤ ਸਿੰਘ ਭੰਗੂ, ਇੰਦਰਜੀਤ ਨੂਰਪੁਰਾ।
ਵਿਧਾਨ ਸਭਾ ਚੋਣਾਂ ਸਮੇਂ ਡੱਟ ਕੇ ਆਪ ਦੀ ਕੀਤੀ ਸੀ ਹਮਾਇਤ।
ਅਮਲੋਹ, 6 ਅਪ੍ਰੈਲ (ਮਧੂਸਾਰ ਬਿਊਰੋ) ਅੱਜ ਭਾਜਪਾ ਵਿੱਚ ਜਸਵੀਰ ਸਿੰਘ ਨੂਰਪੁਰਾ ਦਾ ਅਕਾਲੀ ਦਲ ਨੂੰ ਛੱਡ ਕੇ ਸਾਮਿਲ ਹੋਣ ਦੀਆਂ ਵੱਖ ਵੱਖ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਤੇ ਅਪਣਾ ਪ੍ਰਤੀਕਰਮ ਪ੍ਰਗਟ ਕਰਦੇਂ ਹੋਏ ਸੀਨੀਅਰ ਅਕਾਲੀ ਆਗੂ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਭੰਗੂ ਨੂਰਪੁਰਾ ਤੇ ਸੀਨੀਅਰ ਯੂਥ ਆਗੂ ਸਾਬਕਾ ਸਰਪੰਚ ਇੰਦਰਜੀਤ ਸਿੰਘ ਨੂਰਪੁਰਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਫੋਕੀ ਸ਼ੋਹਰਤ ਖੱਟਣ ਤੇ ਸ਼੍ਰੋਮਣੀ ਅਕਾਲੀ ਦਲ ਦਾ ਅਕਸ਼ ਖ਼ਰਾਬ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵਰਤਿਆ ਜਾ ਰਿਹਾ ਹੈ। ਕਿਉਂਕਿ ਜਸਵੀਰ ਸਿੰਘ ਨੂਰਪੁਰਾ ਪਿਛਲੀਆਂ ਚੋਣਾਂ ਵਿੱਚ ਹੀ ਆਪ ਆਦਮੀਂ ਪਾਰਟੀ ਵਿੱਚ ਜਾ ਚੁੱਕਾ ਸੀ। ਜਿਸ ਵੱਲੋਂ ਪਿੰਡ ਨੂਰਪੁਰਾ ਵਿੱਚ ਆਪ ਦੇ ਉਮੀਦਵਾਰ ਗੈਰੀ ਵੜਿੰਗ ਦੇ ਹੱਕ ਵਿੱਚ ਜਿਥੇ ਮੀਟਿੰਗਾਂ ਕਰਵਾਈਆਂ ਗਈਆਂ ਉਥੇ ਆਪ ਪਾਰਟੀ ਦੀ ਡੱਟ ਕੇ ਹਮਾਇਤ ਵੀ ਕੀਤੀ ਗਈ ਸੀ।
ਤੇ ਹੁਣ ਭਾਜਪਾ ਵਿੱਚ ਸ਼ਾਮਲ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਕਹਿਣਾ ਸਰਾਸਰ ਝੂਠ ਦਾ ਪੁਲੰਦਾ ਹੈ। ਜਿਸ ਤੋਂ ਪਿੰਡ ਦਾ ਬੱਚਾ ਬੱਚਾ ਹੀ ਜਾਣੂੰ ਨਹੀ ਸਗੋਂ ਇਲਾਕ਼ਾ ਵਾਸੀ ਵੀ ਉਸ ਤੋਂ ਚੰਗੀ ਤਰ੍ਹਾਂ ਵਾਕਫ ਹਨ। ਕਿਉਂਕਿ ਉਹ ਹਮੇਸ਼ਾ ਹੀ ਪਾਰਟੀਆਂ ਵਿੱਚ ਚਲਦਾ ਫਿਰਦਾ ਦਿਖਾਈ ਦਿੰਦਾ ਹੈ। ਭੰਗੂ ਤੇ ਇੰਦਰਜੀਤ ਨੇ ਸਪੱਸ਼ਟ ਕੀਤਾ ਕਿ ਜਸਵੀਰ ਸਿੰਘ ਨੂਰਪੁਰਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਕਿਉਂਕਿ ਜਿਹੜਾ ਵਿਅਕਤੀ ਚੋਣਾਂ ਸਮੇਂ ਝਾੜੂ ਪਾਰਟੀ ਨਾਲ ਡੱਟ ਕੇ ਖੜ੍ਹਾ ਰਿਹਾ।ਉਹ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਕਿਵੇਂ ਕਹਿ ਸਕਦਾ ਹੈ। ਆਗੂਆਂ ਨੇ ਕਿਹਾ ਕਿ ਭਾਜਪਾ ਦੇ ਆਗੂ ਫ਼ੋਕੀ ਸ਼ੁਹਰਤ ਲਈ ਸ਼੍ਰੋਮਣੀ ਅਕਾਲੀ ਦਲ ਦਾ ਅਕਸ਼ ਖ਼ਰਾਬ ਕਰਨ ਤੋਂ ਬਾਜ਼ ਆਉਣ ਨਹੀ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਵੱਖ ਵੱਖ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਖਬਰ ਲਗਾਉਣ ਤੋਂ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਦੀ ਪੁੱਛ ਪੜਤਾਲ ਕਰਨ ਤੋਂ ਬਾਅਦ ਹੀ ਖ਼ਬਰ ਨੂੰ ਨਸ਼ਰ ਕਰਿਆ ਕਰਨ।ਤਾ ਜੋ ਲੋਕਾਂ ਸੱਚ ਤੋਂ ਜਾਣੂੰ ਹੋ ਸਕਣ।

