ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ
ਪਟਿਆਲਾ : 14 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਭਾਰਤ ਰਤਨ ਅਨਮੋਲ ਹੀਰੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 132ਵਾਂ ਜਨਮ ਦਿਵਸ ਤੇ ਉਹਨਾਂ ਦੀ ਮੂਰਤੀ ਤੇ ਫੁੱਲਾਂ ਦਾ ਹਾਰ ਪਾ ਕੇ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਜਿ: ਦੇ ਜਿਲਾ ਪ੍ਰਧਾਨ ਸ੍ਰੀ ਵੀਰਪਾਲ ਸਿੰਘ ਬੰਮਣਾ ਅਤੇ ਜਨਰਲ ਸਕੱਤਰ ਬਲਵੀਰ ਸਿੰਘ ਮੰਡੋਲੀ, ਕੁਲਵੰਤ ਸਿੰਘ ਥੂਹੀ ਅਤੇ ਹਰਪ੍ਰੀਤ ਸਿੰਘ ਲੋਚਮਾ, ਤੇ ਸਾਧੂ ਸਿੰਘ ਨੇ ਬਾਬਾ ਸਾਹਿਬ ਦੀ ਸੋਚ ਨੂੰ ਸਮਰਪਿਤ ਹੋ ਕੇ ਉਹਨਾਂ ਦਾ ਜਨਮ ਦਿਨ ਪਟਿਆਲਾ ਵਿਖੇ ਮਨਾਇਆ ਗਿਆ ਹੈ ਅਤੇ ਉਹਨਾਂ ਵਲੋਂ ਸੰਵਿਧਾਨ ਰਾਹੀਂ ਸਾਨੂੰ ਤੇ ਸਮਾਜ ਦੇ ਮਨੁੱਖ ਨੂੰ ਦਿੱਤੀਆਂ ਗਈਆਂ। ਜਿੱਥੇ ਭੀਮ ਰਾਓ ਅੰਬੇਦਕਰ ਜੀ ਨੇ ਕਾਨੂੰਨ ਰਾਹੀਂ ਨਿਯਮ ਬਣਾ ਜਿੱਥੇ ਕਿਸਾਨਾਂ / ਮਜਦੂਰਾਂ ਨੂੰ 11 ਘੰਟੇ ਤੋਂ 8 ਘੰਟੇ ਕੰਮ ਕਰਨ ਦਾ ਹੱਕ ਦਿੱਤਾ।
ਵੀਰਪਾਲ ਸਿੰਘ ਬੰਮਣਾ ਨੇ ਵਿਚਾਰਾਂ ਵਿੱਚ ਦੱਸਿਆ ਕਿ ਡਾਕਟਰ ਭੀਮ ਰਾਓ ਅੰਬੇਡਕਰ ਨੇ ਕਿਹਾ ਕਿ ਪੜੋ ਲਿਖੋ ਸੰਗਠਿਤ ਹੋਵੇ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰੋ। ਭਾਰਤ ਦੀ ਆਜ਼ਾਦ ਸਰਕਾਰ ਵਿੱਚ ਸਭ ਤੋਂ ਅਹਿਮ ਸੰਵਿਧਾਨ ਲਿਖ ਕੇ ਸਾਰੇ ਵਰਗਾਂ ਨੂੰ ਨਿਆ ਪ੍ਰਣਾਲੀ ਰਾਹੀਂ ਹੱਕ ਲੈਣ ਦੇ ਯੋਗ ਬਣਾਇਆ। 26 ਜਨਵਰੀ 1950 ਤੋਂ ਬਾਅਦ ਕੇਂਦਰ ਦੀਆਂ ਸਰਕਾਰਾਂ ਰਾਹੀਂ ਜਿਨੇ ਵੀ ਐਕਟ ਬਣਾਏ ਹਨ ਜਾਂਦੇ ਰਹੇ ਹਨ। ਉਨ੍ਹਾਂ ਦੀ ਅੱਜ ਵੀ ਬਹੁਤੇ ਲੋਕ ਗੁਲਾਮੀ ਵਾਲੀ ਜਿੰਦਗੀ ਜੀ ਰਹੇ ਹਨ ਅਤੇ ਬਰਾਬਰਤਾ ਵਾਲੇ ਹੱਕਾਂ ਤੋਂ ਵਾਂਝੇ ਹਨ ਸਾਨੂੰ ਬਾਬਾ ਸਾਹਿਬ ਜੀ ਦੇ ਲਿਖੇ ਸੰਵਿਧਾਨ ਤੇ ਪਹਿਰਾ ਦੇ ਕੇ ਆਪਣੀ ਵਫਾਦਾਰੀ ਨਿਭਾ ਕੇ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਨਾ ਚਾਹੀਦਾ ਹੈ। ਇਸ ਸਮੇਂ ਮੇਜਰ ਸਿੰਘ ਬਰੇੜ, ਸਾਧੂ ਸਿੰਘ, ਹਰਦੀਪ ਸਿੰਘ ਤੇ ਲਾਜਵੰਤ, ਪਰਮਜੀਤ ਸਿੰਘ ਹਾਜਰ ਸਨ।

