ਮਾਜ ਦੀ ਭਲਾਈ ਲਈ ਡਾ ਅੰਬੇਦਕਰ ਜੀ ਦੇ ਦਿਸ਼ਾ ਨਿਰਦੇਸ਼ ਅਪਣਾਉਣ ਦੀ ਲੋੜ- ਹਡਾਣਾ
ਡਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਮੌਕੇ ਮੋਟਰਸਾਈਕਲ ਰੈਲੀ ਕੱਢੀ
ਪਟਿਆਲਾ, 14 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਇਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਅਤੇ ਸਾਗਰ ਧਾਲੀਵਾਲ ਦੀ ਦੇਖ ਰੇਖ ਹੇਠ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਮੋਟਰਸਾਈਕਲ ਰੈਲੀ ਆਯੋਜਿਤ ਕੀਤੀ ਗਈ। ਇਸ ਮੌਕੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਚੈਅਰਮੈਨ ਰਣਜੋਧ ਸਿੰਘ ਹਡਾਣਾ, ਇੰਦਰਜੀਤ ਸੰਧੂ ਲੋਕਸਭਾ ਇੰਚਾਚਾਰਜ ਪਟਿਆਲਾ, ਵੀਰਪਾਲ ਕੌਰ ਚਹਿਲ, ਸਿਮਰਨਪ੍ਰੀਤ ਸਿੰਘ ਮੀਤ ਪ੍ਰਧਾਨ, ਜਗਤਾਰ ਸਿੰਘ ਤਾਰੀ ਸੀਨੀਅਰ ਆਗੂ ਸਮੇਤ ਪਾਰਟੀ ਦੇ ਹਰ ਵਲੰਟੀਅਰ ਮੌਜੂਦ ਰਹੇ। ਇਸ ਮੌਕੇ ਹਡਾਣਾ ਨੇ ਬਾਬਾ ਸਾਹਿਬ ਅੰਬੇਡਕਰ ਜੀ ਵਲੋਂ ਸਮਾਜ ਲਈ ਕੀਤੇ ਕਾਰਜਾਂ ਸਬੰਧੀ ਚਾਨਣਾ ਪਾਇਆ। ਉਹਨਾਂ ਕਿਹਾ ਕਿ ਸਮੇਂ-ਸਮੇਂ ਤੇ ਪਿਛਲੀਆਂ ਸਰਕਾਰਾਂ ਨੇ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਦੀ ਥਾਂ ਸਿਰਫ ਮੂਰਤੀਆਂ ਹੀ ਸਥਾਪਿਤ ਕੀਤੀਆਂ।
ਜਿਸ ਨਾਲ ਸਮਾਜ ਦਾ ਕੋਈ ਭਲਾ ਨਹੀਂ ਹੋ ਸਕਿਆ, ਜਦਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਕੰਮ ਕਰ ਰਹੀ ਹੈ, ਜਿਸ ਨਾਲ ਸਮਾਜ ਦਾ ਭਲਾ ਸਕੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਤੋਂ ਕਿਸਾਨ, ਮਜਦੂਰ ਅਤੇ ਮੁਲਾਜਮ ਕਾਫੀ ਦੁਖੀ ਹੋ ਗਿਆ ਸੀ। ਉਹਨਾਂ ਕਿਹਾ ਕਿ ਸਾਨੂੰ ਸਮਾਜ ਦੀ ਭਲਾਈ ਲਈ ਬਾਬਾ ਸਾਹਿਬ ਜੀ ਦੇ ਆਦਰਸ਼ਾਂ ਅਨੁਸਾਰ ਚੱਲਣ ਦੀ ਜਰੂਰਤ ਹੈ। ਇਸ ਮੌਕੇ ਵੀਰਪਾਲ ਕੌਰ ਚਹਿਲ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਜਗਤਾਰ ਸਿੰਘ ਜੱਗੀ, ਸਨੀ ਡਾਬੀ, ਨੰਦ ਕਿਸ਼ੋਰ ਜੌਨੀ, ਅਸ਼ੀਸ਼ ਨਾਯਰ, ਪ੍ਰੇਮ ਖੋੜਾ, ਜਤਿੰਦਰ ਰਾਜੀ, ਮੋਹਿਤ, ਨਿਸ਼ਾਨ ਖੋੜਾ, ਹੈਰੀ, ਕਰਨ, ਰਵੀ ਕਲਿਆਣ, ਗੁਰਵਿੰਦਰ ਸਿੰਘ ਨੌਨੀ, ਵਸ਼ਿਸ਼ਟ, ਸੂਰਜ ਸਹੋਤਾ, ਵਿਨੋਦ ਸੰਗਰ, ਸ਼ੰਟੀ ਟਾਈਗਰ, ਕੇਵਲ ਪ੍ਰਧਾਨ, ਰਾਮ ਗਿੱਲ, ਲਾਲੀ ਸਿੱਧੂ, ਮਨੀਸ਼ ਆਦੀਵਾਲ, ਰਾਹੁਲ ਸੰਗਰ,ਵਿਕਾਸ ਰਾਜੂ ਆਦਿ ਮੌਜੂਦ ਸਨ।

