ਪੰਜਾਬਪਟਿਆਲਾ

ਦਿੱਲੀ ਕੇਜਰੀਵਾਲ ਸ਼ਰਾਬ ਘਪਲੇ ‘ਦੀ ਤਰਜ਼ ਤੇ ਹੀ ਪੰਜਾਬ ਆਬਕਾਰੀ ਸ਼ਰਾਬ ਘੋਟਾਲੇ ਦੀ ਜਾਂਚ ਹੋਣੀ ਚਾਹੀਦੀ ਹੈ :— ਰਾਜੂ ਖੰਨਾ।

ਪੰਜਾਬ ਦੇ ਲੋਕਾਂ ਸਾਹਮਣੇ ਸ਼ਰਾਬ ਘੋਟਾਲੇ ਦਾ ਸੱਚ ਸਾਹਮਣੇ ਆਉਣਾ ਚਾਹੀਦਾ।

ਅਮਲੋਹ, 16 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ‘ਚ ਹੋਏ ਸ਼ਰਾਬ ਘਪਲੇ ਸਬੰਧੀ ਜਨਤਾ ਨੂੰ ਗੁੰਮਰਾਹ ਕਰਨ ਦੀ ਬਜਾਏ ਘਪਲੇ ਤੇ ਜਵਾਬ ਦੇਣਾ ਚਾਹੀਦਾ ਹੈ। ਤੇ ਦਿੱਲੀ ਵਿੱਚ ਹੋਏ ਵੱਡੇ ਸ਼ਰਾਬ ਮਹਾਘੋਟਾਲੇ ਦੀ ਤਰਜ਼ ਤੇ ਪੰਜਾਬ ਸ਼ਰਾਬ ਆਬਕਾਰੀ ਨੀਤੀ ਦੀ ਵੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਤਾ ਜੋ ਪੰਜਾਬ ਸਰਕਾਰ ਘੋਟਾਲੇ ਦਾ ਸੱਚ ਲੋਕਾਂ ਸਾਹਮਣੇ ਆ ਸਕੇ।ਉਨ੍ਹਾਂ ਕਿਹਾ ਕਿ ਕੇਜਰੀਵਾਲ ਹੁਣ ਇਸ ਮਾਮਲੇ ‘ਚ ਜਾਂਚ ਦਾ ਸਾਹਮਣਾ ਕਰਨ ਦੀ ਬਜਾਏ ਜਾਂਚ ਏਜੰਸੀਆਂ ‘ਤੇ ਹੀ ਸਵਾਲ ਖੜੇ ਕਰ ਰਹੇ ਹਨ। ਜੇ ਜਾਂਚ ਏਜੰਸੀਆਂ ਗਲਤ ਹਨ ਤਾਂ ਕੀ ਇਸ ਮਾਮਲੇ ‘ਚ ਮਾਣਯੋਗ ਅਦਾਲਤ ਵੀ ਗਲਤ ਹੈ ? ਜਿੱਥੇ ਹੁਣ ਤਕ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਜ਼ਮਾਨਤ ਨਹੀਂ ਵੀ ਮਿਲ ਰਹੀ।ਰਾਜੂ ਖੰਨਾ ਨੇ ਅੱਗੇ ਕਿਹਾ ਕਿ ਅਸਲੀਅਤ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ‘ਚ ਸ਼ਰਾਬ ਘਪਲਾ ਕੀਤਾ ਅਤੇ ਇਸ ਨਾਲ ਕਰੋੜਾਂ ਰੁਪਏ ਕਮਾਏ। ਜਦੋਂ ਇਸ ਦੀ ਜਾਂਚ ਏਜੰਸੀਆਂ ਨੂੰ ਸੌਂਪੀ ਗਈ ਤਾਂ ਉਨ੍ਹਾਂ ਇਸ ਦੇ ਖਿਲਾਫ ਸਬੂਤ ਇਕੱਠੇ ਕੀਤੇ।

ਇਨ੍ਹਾਂ ਸਬੂਤਾਂ ‘ਚ ਪਤਾ ਲੱਗਾ ਹੈ ਕਿ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਈ ਸਿਮ ਕਾਰਡ ਤੋੜ ਦਿੱਤੇ ਸਨ।ਇਸ ਤੋਂ ਇਲਾਵਾ ਕਈ ਵਿੱਤੀ ਗੜਬੜੀਆਂ ਜਾਂਚ ਦੌਰਾਨ ਸਾਹਮਣੇ ਆਈਆਂ। ਜਾਂਚ ‘ਚ ਸਾਹਮਣੇ ਆਏ ਤੱਥ ਨੂੰ ਆਧਾਰ ਬਣਾ ਕੇ ਜਾਂਚ ਏਜੰਸੀ ਨੇ ਮਾਮਲਾ ਦਰਜ ਕੀਤਾ ਅਤੇ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੋਈ । ਰਾਜੂ ਖੰਨਾ ਨੇ ਕਿਹਾ ਕਿ ਕੇਜਰੀਵਾਲ ਉਸ ਸਰਕਾਰ ਦੇ ਮੁਖੀ ਹਨ ਜਿਸ ਵਿਚ ਇਹ ਘਪਲਾ ਹੋਇਆ ਹੈ। ਇਸ ਲਈ ਇਹ ਜਾਂਚ ਏਜੰਸੀ ਦੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇ।ਜਾਂਚ ਏਜੰਸੀ ਇਸ ਮਾਮਲੇ ‘ਚ ਆਪਣਾ ਫਰਜ਼ ਨਿਭਾਅ ਰਹੀ ਹੈ। ਇਸ ਲਈ ਕੇਜਰੀਵਾਲ ਨੂੰ ਇਸ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਸ਼ਰਾਬ ਘਪਲੇ ‘ਤੇ ਜਵਾਬ ਦੇਣ ਦੀ ਬਜਾਏ ਸਿੱਖਿਆ ‘ਤੇ ਸਿਹਤ ਦਾ ਆਪਣਾ ਮਾਡਲ ਗਿਣਵਾਉਣ ਲੱਗਦੇ ਹਨ, ਜਦੋਂਕਿ ਅਸਲੀਅਤ ਇਹ ਹੈ ਕਿ ਉਨ੍ਹਾਂ ਦਿੱਲੀ ‘ਚ ਨਵੇਂ ਸਕੂਲ ਵੀ ਬਣਵਾਏ ਅਤੇ ਪੰਜਾਬ ‘ਚ ਵੀ ਪਹਿਲਾਂ ਤੋਂ ਚੱਲ ਰਹੀਆਂ ਡਿਸਪੈਂਸਰੀਆਂ ਨੂੰ ਬੰਦ ਕਰ ਕੇ ਉੱਥੇ ਆਮ ਆਦਮੀ ਕਲੀਨਿਕ ਦਾ ਬੋਰਡ ਲਾ ਦਿੱਤਾ। ਡਿਸਪੈਂਸਰੀਆਂ ਵਿਚ ਪਹਿਲਾਂ 4 ਡਾਕਟਰ ਕੰਮ ਕਰਦੇ ਸਨ ਅਤੇ ਹੁਣ ਇਕ ਡਾਕਟਰ ਮੁਹੱਲਾ ਕਲੀਨਿਕ ‘ਚ ਕੰਮ ਕਰ ਰਿਹਾ ਹੈ। ਸਰਕਾਰ 10 ਕਰੋੜ ਰੁਪਏ ਦਾ ਕੰਮ ਕਰਦੀ ਹੈ ਅਤੇ ਉਸ ਦੇ ਪ੍ਰਚਾਰ ਲਈ 30 ਕਰੋੜ ਦਾ ਬਜਟ ਰੱਖ ਦਿੱਤਾ ਜਾਂਦਾ ਹੈ। ਇਹ ਬਜਟ ਮਨਜ਼ੂਰ ਕਰਨ ਲਈ ਅਫਸਰਾਂ ‘ਤੇ ਤਰਾਂ- ਤਰ੍ਹਾਂ ਦੇ ਦਬਾਅ ਬਣਾਏ ਜਾ ਰਹੇ ਹਨ। ਜੇਕਰ ਆਪ ਸਰਕਾਰ ਚੰਗਾ ਕੰਮ ਕਰ ਰਹੀ ਹੈ ਤਾਂ ਜਨਤਾ ਨੂੰ ਇਸ ਦਾ ਖੁਦ ਹੀ ਅਹਿਸਾਸ ਹੋਣਾ ਚਾਹੀਦਾ ਹੈ।

Leave a Reply

Your email address will not be published. Required fields are marked *