ਹਰਿਆਣਾਦੇਸ਼-ਵਿਦੇਸ਼ਪੰਜਾਬ

ਅੰਬਾਲਾ ਲੋਕਸਭਾ ਖੇਤਰ ਦੀ ਸਾਰੀ ਵਿਭਾਨਸਭਾ ਖੇਰਤਾਂ ਵਿਚ ਲੰਬਿਤ ਵਿਕਾਸ ਪਰਿਯੋਜਨਾਵਾਂ ਨੂੰ ਪ੍ਰਗਤੀ ਦੀ 15 ਦਿਨਾਂ ਵਿਚ ਰਿਪੋਰਟ ਕਰਨ ਪੇਸ਼ – ਮਨੋਹਰ ਲਾਲ

ਮੰਡੀਆਂ ਤੋਂ ਕਣਕ ਦਾ ਉਠਾਨ ਸਮੇਂ ’ਤੇ ਯਕੀਨੀ ਕਰਨ ਅਧਿਕਾਰੀ – ਮੁੱਖ ਮੰਤਰੀ

ਪੰਚਕੂਲਾ 18 ਅਪ੍ਰੈਲ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਕਿ ਅੰਬਾਲਾ ਲੋਕਸਭਾ ਖੇਤਰ ਦੇ ਤਹਿਤ ਪੈਣ ਵਾਲੀ ਸਾਰੀ ਵਿਧਾਨਸਭਾ ਖੇਤਰਾਂ ਵਿਚ ਲੰਬਿਤ ਵਿਕਾਸ ਪਰਿਯੋਜਨਾਵਾਂ ਦੀ ਪ੍ਰਗਤੀ ਨਾਲ ਸਬੰਧਿਤ ਅਗਲੇ 15 ਦਿਨਾਂ ਵਿਚ ਰਿਪੋਰਟ ਪੇਸ਼ ਕਰਨ। ਨਾਲ ਹੀ, ਵਿਧਾਨਸਭਾ ਖੇਤਰਾਂ ਦੇ ਜਨ ਪ੍ਰਤੀਨਿਧੀ ਅਤੇ ਪ੍ਰਬੁੱਧ ਵਿਅਕਤੀ ਵੀ ਅਧਿਕਾਰੀਆਂ ਦੇ ਨਾਲ ਤਾਲਮੇਲ ਸਥਾਪਿਤ ਕਰ ਕਾਰਜ ਨੂੰ ਪ੍ਰਗਤੀ ’ਤੇ ਲਿਆਉਣ ਵਿਚ ਸਹਿਯੋਗ ਕਰਨ। ਮੁੱਖ ਮੰਤਰੀ ਅੱਜ ਅੰਬਾਲਾ ਲੋਕਸਭਾ ਖੇਤਰ ਦੇ ਜਨ ਪ੍ਰਤੀਨਿਧੀ ਅਤੇ ਪ੍ਰਬੁੱਧ ਵਿਅਕਤੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਵਿਸ਼ੇਸ਼ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਲਗਭਗ ਚਾਰ ਘੰਟੇ ਤੋਂ ਵੱਧ ਚਲੀ ਇਸ ਮੈਰਾਥਨ ਮੀਟਿੰਗ ਵਿਚ ਪ੍ਰਬੁੱਧ ਵਿਅਕਤੀਆਂ ਨੇ ਵਿਕਾਸ ਪਰਿਯੋਜਨਾਵਾਂ ਤੇ ਸਰਕਾਰੀ ਯੋਜਨਾਵਾਂ ਦਾ ਜਮੀਨੀਪੱਧਰ ’ਤੇ ਲਾਗੂ ਕਰਨ ਸਬੰਧੀ ਮੁਸ਼ਕਲਾਂ ਦੀ ਜਾਣਕਾਰੀ ਦਿੱਤੀ। ਮੀਟਿੰਗ ਵਿਚ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਅਤੇ ਸਕੂਲ ਸਿਖਿਆ ਮੰਤਰੀ ਸ੍ਰੀ ਕੰਵਰਪਾਲ ਵੀ ਮੌਜੂਦ ਰਹੇ।

ਮੰਡੀਆਂ ਤੋਂ ਕਣਕ ਦਾ ਉਠਾਨ ਸਮੇਂ ’ਤੇ ਯਕੀਨੀ ਕਰਨ ਅਧਿਕਾਰੀ

ਮੀਟਿੰਗ ਵਿਚ ਪ੍ਰਬੁੱਧ ਵਿਅਕਤੀਆਂ ਵੱਲੋਂ ਚੁੱਕੇ ਗਏ ਮੰਡੀਆਂ ਵਿਚ ਕਣਕ ਉਠਾਨ ਵਿਚ ਆ ਰਹੀ ਮੁਸ਼ਕਲ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਧਿਕਾਰੀ ਇਹ ਯਕੀਨੀ ਕਰਨ ਕਿ ਜਿੱਦਾਂ ਹੀ ਮੰਡੀਆਂ ਵਿਚ ਕਣਕ ਦਾ ਤੋਲ ਹੋ ਜਾਂਦਾ ਹੈ ਉੱਦਾਂ ਹੀ ਘੱਟ ਤੋਂ ਘੱਟ ਸਮੇਂ ਵਿਚ ਉਠਾਨ ਯਕੀਨੀ ਕਰਨ। ਇਸ ਦੇ ਲਈ ਅਧਿਕਾਰੀ ਸਥਾਨਕ ਟ੍ਰਾਂਸਪੋਰਟਰਸ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਰੱਖਣ ਅਤੇ ਜਰੂਰੀ ਦਿਸ਼ਾ-ਨਿਰਦੇਸ਼ ਦੇਣ। ਅਧਿਕਾਰੀ ਮੰਡੀਆਂ ਦਾ ਨਿਰੀਖਣ ਕਰਨ ਅਤੇ ਖਰੀਦ ਪ੍ਰਬੰਧਾਂ ਦਾ ਮੌਕੇ ’ਤੇ ਜਾਇਜਾ ਲੈ ਕੇ ਸਮਸਿਆਵਾਂ ਦਾ ਹੱਲ ਕਰਨ।
ਸਮਸਿਆਵਾਂ ਦੇ ਹੱਲ ਨੂੰ ਸਰਵੋਚ ਪ੍ਰਾਥਮਿਕਤਾ ਦੇਣ ਅਧਿਕਾਰੀ

ਮੁੱਖ ਮੰਤਰੀ ਨੇ ਕਿਹਾ ਕਿ ਆਮਜਨਤਾ ਦੀ ਨਿਜੀ ਤੇ ਜਨਤਕ ਸ਼ਿਕਾਇਤ ਤੇ ਸੁਝਾਅ ਤਾਂ ਸੀਐਮ ਵਿੰਡੋਂ ਦੇ ਨਾਲ-ਨਾਲ ਜਨਸੰਵਾਦ ਪੋਰਟਲ ਤੇ ਮੁੱਖ ਮੰਤਰੀ ਜਨਸੰਵਾਦ ਪ੍ਰੋਗ੍ਰਾਮ ਦੌਰਾਨ ਮਿਲ ਜਾਂਦੇ ਹਨ। ਪ੍ਰਬੁੱਧ ਵਿਅਕਤੀਆਂ ਤੇ ਉੱਚ ਅਧਿਕਾਰੀਆਂ ਦੇ ਨਾਲ ਸਿੱਧਾ ਸੰਵਾਦ ਕਰਨ ਦੀ ਅੱਜ ਤੋਂ ਇਕ ਨਵੀਂ ਕਵਾਇਦ ਸ਼ੁਰੂ ਕੀਤੀ ਹੇ, ਇਸ ਲਈ ਅਧਿਕਾਰੀ ਇਸ ਨੂੰ ਗੰਭੀਰਤਾ ਨਾਲ ਲੈਣ ਅਤੇ ਸਮਸਿਆਵਾਂ ਦੇ ਹੱਲ ਨੂੰ ਸਰਵੋਚ ਪ੍ਰਾਥਮਿਕਤਾ ਦੇਣ। ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਜੀ. ਅਨੁਪਮਾ, ਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਏਕੇ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਸਮਾਜਿਕ ਨਿਆਂ ਅਤੇ ਅਧਿਕਾਰਤਾ , ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਵਿਭਾਗ ਦੇ ਪ੍ਰਧਾਨ ਸਕੱਤਰ ਵਿਜੇਂਦਰ ਕੁਮਾਰ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੰਕਜ ਅਗਰਵਾਲ, ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ, ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਭਾਰਤ ਭੁਸ਼ਣ ਭਾਰਤੀ, ਓਐਸਡੀ ਸੁਧਾਂਸ਼ੂ ਗੌਤਮ ਤੇ ਭੁਪੇਸ਼ਵਰ ਦਿਆਲ ਮੌਜੂਦ ਰਹੇ।

Leave a Reply

Your email address will not be published. Required fields are marked *