ਅੰਮ੍ਰਿਤਸਰ

ਖਾਲਸਾ ਕਾਲਜ ਗਰਲਜ਼ ਹੋਸਟਲ ਵਿਖੇ ਮਾਨਸਿਕ ਸਿਹਤਯਾਬੀ ’ਤੇ ਸੈਮੀਨਾਰ ਕਰਵਾਇਆ ਗਿਆ

ਅੰਮ੍ਰਿਤਸਰ, 20 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖਾਲਸਾ ਕਾਲਜ ਵਿਖੇ ਸਥਿਤ ਗਰਲਜ਼ ਹੋਸਟਲ ਵਿਖੇ ਮਾਨਸਿਕ ਸਿਹਤਯਾਬੀ ਦੇ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ’ਚ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਅਤੇ ਉਘੇ ਡਾ. ਨਿਸ਼ਾ ਛਾਬਰਾ ਨੇ ਮੁੱਖ ਪ੍ਰਵਕਤਾ ਵਜੋਂ ਸ਼ਿਰਕਤ ਕੀਤੀ। ਇਸ ਸੈਮੀਨਾਰ ਦਾ ਅਗਾਜ ਕਾਲਜ ਸ਼ਬਦ ਨਾਲ ਕੀਤਾ ਗਿਆ, ਜਿਸ ਉਪਰੰਤ ਹੋਸਟਲ ਚੀਫ਼ ਵਾਰਡਨ ਪ੍ਰੋ: ਸੁਪਨਿੰਦਰਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਕਾਲਜ ਆਪਣੇ ਵਿਦਿਆਰਥੀਆਂ ਦੇ ਸਰਵ ਪੱਖੀ ਹਿੱਤਾਂ ਦਾ ਧਿਆਨ ਰੱਖਦਿਆ ਅਕਸਰ ਅਜਿਹੇ ਸੈਮੀਨਾਰਾ ਦਾ ਆਯੋਜਨ ਕਰਦਾ ਰਹਿੰਦਾ ਹੈ।

ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਆਪਣੇ ਭਾਸ਼ਣ ’ਚ ਵਿਦਿਆਰਥੀਆਂ ਨੂੰ ਇਕੱਠੇ ਸਮਾਂ ਬਿਤਾਉਣ ਤੇ ਸਹਿਪਾਠੀ ਕ੍ਰਿਆਵਾਂ ’ਚ ਵੱਧ ਚੜ ਕੇ ਭਾਗ ਲੈਣ ਲਈ ਪ੍ਰੇਰਿਆ। ਡਾ. ਛਾਬਰਾ ਨੇ ਆਪਣੇ ਭਾਸ਼ਣ ’ਚ ਵਿਦਿਆਰਥੀਆਂ ਨੂੰ ਜਦ ਵੀ ਕਦੇ ਉਹ ਤਨਾਵ ’ਚ ਹੋਣ ਆਪਣੇ ਮਾਂ ਬਾਪ ਅਤੇ ਦੋਸਤਾਂ ਨਾਲ ਗੱਲ ਕਰਨ ਦੀ ਸਲਾਹ ਦਿੰਦਿਆ ਕਿਹਾ ਕਿ ਗੱਲ ਕਰਨ ਨਾਲ ਹੀ ਮਸਲੇ ਹੱਲ ਹੁੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਵਾਲ ਜਵਾਬ ਬੜੀ ਹੀ ਸੰਜੀਦਗੀ ਨਾਲ ਦਿੱਤੇ। ਇਸ ਮੌਕੇ ਮੰਚ ਦਾ ਸੰਚਾਲਣ ਪ੍ਰਭਜੋਤ ਕੌਰ ਨੇ ਬਾਖੂਬੀ ਨਿਬਾਇਆ, ਜਦਕਿ ਸਿਮਰਨਪਾਲ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Leave a Reply

Your email address will not be published. Required fields are marked *