ਪਟਿਆਲਾ

ਜ਼ਿਲ੍ਹੇ ਵਿੱਚ 44 ਨਵੇਂ ਕੋਵਿਡ ਕੇਸ ਹੋਏ ਰਿਪੋਰਟ

ਫਲੂ ਅਤੇ ਕੋਵਿਡ ਤੋਂ ਬਚਾਅ ਲਈ ਲੋਕ ਸਾਵਧਾਨੀਆਂ ਵਰਤਣ : ਸਿਵਲ ਸਰਜਨ ਡਾ. ਰਮਿੰਦਰ ਕੌਰ

ਪਟਿਆਲਾ 21 ਅਪਰੈਲ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਜ਼ਿਲ੍ਹੇ ਵਿੱਚ ਕੋਵਿਡ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ 44 ਨਵੇਂ ਕੋਵਿਡ ਕੇਸ ਰਿਪੋਰਟ ਹੋਣ ਨਾਲ ਕੁੱਲ ਕੋਵਿਡ ਐਕਟਿਵ ਕੇਸਾਂ ਦੀ ਗਿਣਤੀ 155 ਹੋ ਗਈ ਹੈ। ਅੱਜ ਦੇ 44 ਕੋਵਿਡ ਕੇਸਾਂ ਵਿੱਚੋਂ 28 ਪਟਿਆਲਾ ਸ਼ਹਿਰ, 03 ਸਮਾਣਾ, 04 ਰਾਜਪੁਰਾ, 03 ਬਲਾਕ ਕੌਲੀ, 04 ਦੁੱਧਣਸਾਧਾਂ, 01 ਹਰਪਾਲਪੁਰ ਅਤੇ 01 ਸ਼ੁਤਰਾਣਾ ਨਾਲ ਸਬੰਧਤ ਹੈ। ਜਿਸ ਨਾਲ ਜ਼ਿਲ੍ਹੇ ਵਿੱਚ ਕੋਵਿਡ ਪੋਜਟਿਵ ਐਕਟਿਵ ਕੇਸਾਂ ਦੀ ਗਿਣਤੀ 155 ਹੋ ਗਈ ਹੈ। ਡਾ. ਰਮਿੰਦਰ ਕੌਰ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਵਿੱਚ ਜ਼ੁਕਾਮ, ਬੁਖ਼ਾਰ, ਖਾਂਸੀ ਆਦਿ ਦੇ ਲੱਛਣ ਪਾਏ ਜਾ ਰਹੇ ਹਨ, ਉਹ ਆਪਣੀ ਕੋਵਿਡ ਜਾਂਚ ਯਕੀਨੀ ਬਣਾਉਣ ਜੋ ਕਿ ਸਿਹਤ ਕੇਂਦਰਾਂ ਵਿੱਚ ਮੁਫ਼ਤ ਉਪਲਬਧ ਹੈ ਅਤੇ ਜਿਸ ਵਿਅਕਤੀ ਵਿੱਚ ਅਜਿਹੇ ਲੱਛਣ ਪਾਏ ਜਾ ਰਹੇ ਹਨ ਉਹ ਮਾਸਕ ਦੀ ਵਰਤੋਂ ਜ਼ਰੂਰ ਕਰੇ ਤਾਂ ਜੋ ਫਲੂ ਜਿਹੇ ਰੋਗਾਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਉਹਨਾਂ ਕਿਹਾ ਕਿ ਇਹਨਾਂ ਫਲੂ ਅਤੇ ਕੋਵਿਡ ਦੋਨਾਂ ਤਰ੍ਹਾਂ ਦੇ ਰੋਗਾਂ ਤੋਂ ਬਚਾਅ ਲਈ ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਨਾਲ ਧੌਣਾਂ, ਇੱਕ ਦੂਜੇ ਨਾਲ ਹੱਥ ਮਿਲਾਉਣ ਅਤੇ ਬੇਲੋੜੀ ਭੀੜ ਵਿੱਚ ਜਾਣ ਤੋਂ ਗੁਰੇਜ਼ ਕਰਨਾ ਜ਼ਰੂਰੀ ਹੈ।fਇਹਨਾਂ ਸਧਾਰਨ ਜਿਹੀਆਂ ਸਾਵਧਾਨੀਆਂ ਨਾਲ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ ਦੀ ਸਥਿਤੀ ਫ਼ਿਲਹਾਲ ਕਾਬੂ ਵਿੱਚ ਹੈ ਅਤੇ ਘਬਰਾਉਣ ਦੀ ਲੋੜ ਨਹੀਂ, ਬਲਕਿ ਇਸ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣ ਦੀ ਜ਼ਰੂਰਤ ਹੈ । ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਪ੍ਰਾਪਤ ਹੋਈਆਂ ਜ਼ੀਨ ਸੀਕੁਐਨਸਿੰਗ ਦੀਆਂ ਰਿਪੋਰਟਾਂ ਅਨੁਸਾਰ ਮੌਜੂਦਾ ਕੋਵਿਡ ਕੇਸਾਂ ਵਿੱਚ ਵਾਧਾ ਨਵੇਂ ਕੋਵਿਡ ਵੇਰੀਐਂਟ XBB1.16 ਕਾਰਨ ਹੋ ਰਿਹਾ ਹੈ ਜ਼ੋ ਕਿ ਪੰਜਾਬ ਦੇ ਹੋਰ ਜ਼ਿਲਿਆਂ ਅਤੇ ਦੇਸ ਦੇ ਹੋਰ ਰਾਜਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜ਼ਰੂਰੀ ਹੈ ਕਿ ਜਿਸ ਵਿਅਕਤੀ ਵਿੱਚ ਵੀ ਲੱਛਣ ਆ ਰਹੇ ਹਨ ਉਹ ਖ਼ੁਦ ਜਾਂਚ ਕਰਵਾਵੇ ਅਤੇ ਮਾਸਕ ਦੀ ਵਰਤੋਂ ਕਰ ਹੋਰਾਂ ਨੂੰ ਫੈਲਾਉਣ ਤੋਂ ਗੁਰੇਜ਼ ਕਰੇ।

Leave a Reply

Your email address will not be published. Required fields are marked *