ਪੰਜਾਬਪਟਿਆਲਾ

ਬੁੱਢਾ ਦਲ ਪਬਲਿਕ ਸਕੂਲ ਸਮਾਣਾ ਵਿਖੇ ਐੱਨ. ਸੀ. ਸੀ. ਕੈਡਿਟਾਂ ਦੀ ਭਰਤੀ ਲਈ 25 ਵਿਦਿਆਰਥੀਆਂ ਦੀ ਹੋਈ ਚੌਣ

ਪਟਿਆਲਾ:- 2 ਮਈ (ਰਮਨਦੀਪ/ਮਧੂਸਾਰ ਬਿਊਰੋ) ਬੁੱਢਾ ਦਲ ਪਬਲਿਕ ਸਕੂਲ ਸਮਾਣਾ ਵਿਖੇ ਪੰਜ ਪੰਜਾਬ ਬਟਾਲੀਅਨ ਪਟਿਆਲਾ ਕਮਾਂਡਿੰਗ ਅਫ਼ਸਰ ਕਰਨਲ ਐੱਨ. ਐੱਸ. ਕਲਸੀ ਅਤੇ ਐਡਮ ਅਫ਼ਸਰ ਕਰਨਲ ਜੇ. ਐੱਸ. ਆਹਲੂਵਾਲੀਆਂ ਦੀ ਅਗਵਾਈ ਅਧੀਨ ਸੈਸ਼ਨ 2023-24 ਦੇ ਪਹਿਲੇ ਸਾਲ ਦੇ ਐੱਨ.ਸੀ.ਸੀ. ਦੇ ਕੈਡੇਟਾਂ ਦੀ ਚੌਣ ਪ੍ਰਕਿਰਿਆ ਕਰਵਾਈ ਗਈ। ਜਿਸ ਵਿੱਚ ਕਰੀਬ 50 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਉਨ੍ਹਾਂ ‘ਚੋਂ 25 ਵਿਦਿਆਰਥੀਆਂ ਦੀ ਚੌਣ ਐੱਨ. ਸੀ. ਸੀ. ਭਰਤੀ ਲਈ ਹੋਈ। ਇਸ ਚੋਣ ਪ੍ਰਕਿਰਿਆ ’ਚ ਸਰੀਰਿਕ ਮਾਪਦੰਡ, ਫਿਜ਼ੀਕਲ ਟੈਸਟ ਅਤੇ ਲਿਖਤੀ ਟੈਸਟ ਕਰਵਾਏ ਗਏ।

ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨਰਿੰਦਰ ਕੌਰ ਨੇ ਐੱਨ.ਸੀ.ਸੀ. ਵਿਭਾਗ ਦੇ ਅਧਿਕਾਰੀਆਂ ਦਾ ਸਕੂਲ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਸੈਨਿਕ ਗਤੀਵਿਧੀਆਂ, ਸਮਾਜ ਸੇਵਾ ਅਤੇ ਰਾਸ਼ਟਰ ਕਲਿਆਣ ਦੇ ਕਾਰਜਾਂ ਲਈ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਭਰਤੀ ਪ੍ਰਕਿਰਿਆ ਦੌਰਾਨ ਐੱਨ.ਸੀ.ਸੀ. ਅਫ਼ਸਰ ਏ. ਐੱਨ. ਓ. ਸ੍ਰੀਮਤੀ ਪਰਮਜੀਤ ਕੌਰ ਸੀ. ਐੱਚ.ਐੱਮ. ਸ੍ਰੀ ਰਾਕੇਸ਼ ਕੁਮਾਰ, ਹੋਲਦਾਰ ਸ. ਹਰਪ੍ਰੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਕਮਾਂਡਿੰਗ ਅਫ਼ਸਰ ਵੱਲੋਂ ਨੈਸ਼ਨਲ ਕੈਡੇਟ ਕਾਰਪਸ ਦੇ ਫਾਇਦਿਆਂ ਦੇ ਨਾਲ-ਨਾਲ ਉਹਨਾਂ ਦੀ ਜ਼ਿੰਮੇਵਾਰੀ ਬਾਰੇ ਵੀ ਜਾਣੂ ਕਰਵਾਇਆ ਗਿਆ।

Leave a Reply

Your email address will not be published. Required fields are marked *