ਅੰਮ੍ਰਿਤਸਰਪੰਜਾਬ

ਗੈਸ ਲੀਕ ਹੋਣ ਦੀਆਂ ਘਟਨਾਵਾਂ ਦੇ ਰੋਕਥਾਮ ਲਈ ਸਰਕਾਰ ਨੂੰ ਗੰਭੀਰਤਾ ਨਾਲ ਸੁਚੇਤ ਹੋਣ ਦੀ ਲੋੜ: ਦਿਲਜੀਤ ਸਿੰਘ ਬੇਦੀ

ਅੰਮ੍ਰਿਤਸਰ:- 2 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਨਿਹੰਗ ਸਿੰਘਾਂ ਦੀ ਮੁਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਵੱਖ-ਵੱਖ ਸ਼ਹਿਰਾਂ ਵਿੱਚ ਜ਼ਹਿਰਲੀ ਗੈਸ ਲੀਕ ਹੋਣ ਕਾਰਨ ਜਾਨੀ ਮਾਲੀ ਨੁਕਸਾਨ ਹੋਣ ਦੀਆਂ ਭੈਭੀਤ ਕਰਨ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲੁਧਿਆਣਾ ਸ਼ਹਿਰ ਦੇ ਗਿਆਸਪੁਰਾ ਇਲਾਕੇ ਵਿੱਚ ਗੈਸ ਲੀਕ ਹੋਣ ਦੀ ਘਟਣਾ ਵਾਪਰੀ ਜਿਸ ਨਾਲ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ। ਅੱਜ ਤੀਕ ਉਸ ਦੇ ਕਾਰਨਾਂ ਤੇ ਜਾਂਚ ਟੀਮਾਂ ਪੁਜ ਨਹੀਂ ਸਕੀਆਂ। ਉਨ੍ਹਾਂ ਕਿਹਾ ਹੁਣ ਕਪੂਰਥਲਾ ਦੇ ਭਾਣੋਲੰਗਾ ਪਿੰਡ ਦੇ ਕੋਲਡ ਸਟੋਰ ਵਿੱਚ ਪਾਈਪ ਲਾਈਨ ਫੱਟ ਜਾਣ ਕਾਰਨ ਘਟਣਾ ਵਾਪਰੀ ਹੈ।

ਲੋਕਾਂ ਵਿਚ ਦਹਿਸ਼ਤ ਤੇ ਖੋਫ ਦਾ ਮਾਹੌਲ ਬਣਿਆ ਹੈ। ਅਜਿਹੀਆਂ ਗੈਸਾਂ ਜਿਥੇ ਮਨੁੱਖਤਾ ਲਈ ਕੁੱਝ ਲਾਭਦਾਇਕ ਹਨ ਉਥੇ ਬਹੁਤ ਵੱਡੇ ਨੁਕਸਾਨ ਤੇ ਖ਼ੱਤਰਿਆਂ ਦਾ ਸਬੱਬ ਵੀ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚੋਂ ਲੰਘਦੇ ਗੰਦਮੰਦ ਵਾਲੇ ਸੀਵਰਜ਼ਾਂ ਨੂੰ ਪੱਕਿਆ ਕਰ ਕੇ ਸੜਕਾਂ ਜਾਂ ਪਾਰਕਾਂ ਵਜੋਂ ਵਰਤਿਆ ਜਾ ਰਿਹਾ ਹੈ। ਚੰਗੀ ਗੱਲ ਤਾਂ ਹੈ ਪਰ ਇਹ ਵੀ ਭੁਲਣਾ ਨਹੀਂ ਚਾਹੀਦਾ ਹੈ ਕਿ ਅਸੀ ਬਾਰੂਦ ਦੇ ਢੇਰ ਉਤੇ ਸਫਰ ਕਰ ਰਹੇ ਜਾਂ ਵਸ ਰਹੇ ਹਾਂ। ਉਨ੍ਹਾਂ ਕਿਹਾ ਇਨ੍ਹਾਂ ਸੀਵਰਜ਼ਾਂ ਅੰਦਰ ਬਣਦੀ ਜ਼ਹਿਰਲੀ ਗੈਸ ਦੇ ਖ਼ਤਰਿਆਂ ਦੀ ਰੋਕਥਾਮ ਲਈ ਕੋਈ ਯੋਜਨਾਬੰਦ ਪਹਿਲਾਂ ਹੀ ਉਪਰਾਲੇ ਹੋਣੇ ਚਾਹੀਦੇ ਹਨ ਘਟਨਾ ਵਾਪਰਨ ਜਾਂ ਨੁਕਸਾਨ ਹੋ ਜਾਣ ਤੋਂ ਬਾਦ ਹਾਲ ਦੁਹਾਈ ਦਾ ਮੁੱਲ ਨਹੀਂ ਰਹਿ ਜਾਂਦਾ। ਉਨ੍ਹਾਂ ਮੰਗ ਕੀਤੀ ਹੈ ਕਿ ਭਵਿੱਖ ਵਿਚ ਕਿੱਤੇ ਵੀ ਅਜਿਹੀਆਂ ਅਣਹੋਣੀਆਂ ਘਟਨਾਵਾਂ ਨਾ ਵਾਪਰ ਸਕਣ ਲਈ ਪਹਿਲਾਂ ਹੀ ਸੁਚੇਤ ਹੋਣ ਦੀ ਸਖ਼ਤ ਲੋੜ ਹੈ।

Leave a Reply

Your email address will not be published. Required fields are marked *