ਪਟਿਆਲਾ

21 ਮਈ ਦੇ ਧਰਨੇ ਲਈ ਮਿੱਡ.ਡੇ.ਮੀਲ ਵਰਕਰਾ ਚ ਭਾਰੀ ਉਤਸਾਹ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮਿੱਡ.ਡੇ.ਮੀਲ ਵਰਕਰ ਯੁਨੀਅਨ ਪੰਜਾਬ ਜਿਲਾ ਪਟਿਆਲਾ ਦੀ ਮੀਟਿੰਗ ਨਹਿਰੂ ਪਾਰਕ ਪਟਿਆਲਾ ਵਿਖੇ ਇਕਬਾਲ ਕੋਰ ਕੁਤਬਨਪੁਰ,ਸਵਰਨਜੀਤ ਕੋਰ ਡਕਾਲਾ,ਨਰਿਦਰ ਰਾਣੀ ਤੇ ਰਣਜੀਤ ਕੋਰ ਸਾਮਲੂ ਦੀ ਪ੍ਧਾਨਗੀ ਹੈਠ ਹੋਈ ਭਰਵੀ ਗਰਮੀ ਅਤੇ ਖਰਾਬ ਮੋਸਮ ਦੇ ਬਾਵਜੂਦ ਵੱਡੀ ਗਿਣਤੀ ਚ ਮਿੱਡ ਡੇ.ਮੀਲ.ਵਰਕਰ ਇਸ ਮੀਟਿੰਗ ਚ ਪੁਜੀਆਂ ਇਕੱਤਰ ਵਰਕਰਾ ਨੁੰ ਸਬੋਧਨ ਕਰਦਿਆ ਰਾਣੋ ਖੇੜੀ ਗਿੱਲਾ ਸੁਬਾ ਆਗੂ ਇਸਤਰੀ ਤਾਲਮੇਲ ਕਮੇਟੀ ਪੰਜਾਬ , ਪਰਮਜੀਤ ਕੌਰ ਵੜੈਚਾ,ਸੁਖਵਿੰਦਰ ਕੋਰ ਬਧੋਸੀ,ਜਸਵਿੰਦਰ ਕੋਰ ਮੁਲੇਪੁਰ ਅਤੇ ਕੁਲਵੰਤ ਕੌਰ ਜਲਾਲਪੁਰ ਨੇ ਕਿਹਾ ਕਿ ਸਾਨੂੰ ਸਿਖਿਆ ਵਿਭਾਗ ਵਿਚ ਬਤੋਰ ਮਿਡ ਡੇ ਮੀਲ ਕੁੱਕ ਵਰਕਰ ਦਾ ਕੰਮ ਕਰਦਿਆਂ ਨੂੰ 20 ਤੋ25ਸਾਲ ਹੋ ਗਏ ਪਰ ਮੌਕੇ ਦੀਆਂ ਸਰਕਾਰਾਂ ਨੇ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਹੈ ਸਰਦੀ ਗਰਮੀ ਵਿਚ ਅਸੀਂ ਚੁੱਲਿਆਂ ਤੇ ਸਕੂਲਾਂ ਦੇ ਬੱਚਿਆਂ ਲਈ ਸਹੀ ਸਮੇਂ ਤੇ ਖਾਣਾ ਤਿਆਰ ਕਰਦੇ ਹਾਂ

ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਕੋਈ ਵੀ ਗੈਸ ਸਿਲੰਡਰਾਂ ਦਾ ਪ੍ਰਬੰਧ ਨਹੀਂ ਹੈ ਜਿਸ ਕਰਕੇ ਮਿਡ ਡੇ ਮੀਲ ਕੁੱਕ ਵਰਕਰਾਂ ਨੂੰ ਬਹੁਤ ਪ੍ਰਸਾਨੀ ਦਾ ਸਹਮਣਾ ਕਰਨਾ ਪੈ ਰਿਹਾ।ਕੁਲਦੀਪ ਕੌਰ ਗੁਣੀਆ ਮਾਜਰਾ,ਸਰਬਜੀਤ ਕੌਰ ਵੜੈਚਾ,ਉਸਾ ਰਾਣੀ ਰਾਜਪੁਰਾ, ਸੁਨੀਤਾ ਰਾਣੀ ਰਾਜਪੁਰਾ,ਸੁਰਿੰਦਰ ਕੋਰ ਨਾਭਾ ਤੇ ਕਿਰਨਾ ਚੋਹਟ ਨੇ ਕਿਹਾ ਕਿ ਪੰਜਾਬ ਸਰਕਾਰ ਮਿਡ ਡੇ ਮੀਲ ਕੁੱਕ ਵਰਕਰਾਂ ਨੂੰ ਜਲਦੀ ਤੋਂ ਜਲਦੀ ਪੱਕਿਆਂ ਕੀਤਾ ਜਾਵੇ, ਗੁਜਾਰੇ ਜੋਗੀ ਘੱਟੋ ਘੱਟ ਉਜਰਤ ਡੀ ਸੀ ਰੇਟ ਦਿੱਤੀ ਜਾਵੇ, ਮਿਡ ਡੇ ਮੀਲ ਕੁੱਕ ਵਰਕਰਾਂ ਨੂੰ ਸਾਲ ਵਿੱਚ ਦੋ ਵਰਦੀਆਂ ਦਿੱਤੀਆਂ ਜਾਣ, ਪਹਿਚਾਣ ਪੱਤਰ ਬਣਾ ਕੇ ਦਿੱਤੇ ਜਾਣ,ਮਿਡ ਡੇ ਮੀਲ ਕੁੱਕ ਵਰਕਰਾਂ ਤੋਂ ਵਾਧੂ ਕੰਮ ਕਰਵਾਉਣਾ ਬੰਦ ਕਿੱਤਾ ਜਾਵੇ ,ਮਿਡ ਡੇ ਮੀਲ ਕੁੱਕ ਵਰਕਰਾਂ ਦਾ 5 ਲੱਖ ਦਾ ਮੁਫ਼ਤ ਬੀਮਾ ਕੀਤਾ ਜਾਵੇ ।ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੀਆਂ ਇਸਤਰੀ ਮੁਲਾਜ਼ਮਾਂ ਦੀਆਂ ਤਰਾਂ ਮਿਡ ਡੇ ਮੀਲ ਕੁੱਕ ਵਰਕਰਾਂ ਨੂੰ ਛੁੱਟੀਆਂ ਦਿੱਤੀਆਂ ਜਾਣ ਮਿਡ ਡੇ ਮੀਲ ਕੁੱਕ ਵਰਕਰਾਂ ਨੂੰ ਤਨਖਾਹ ਹਰ ਮਹੀਨੇ ਦੀ 5 ਤਰੀਕ ਤੱਕ ਦਿੱਤੀ ਜਾਵੇ,

ਇਸ ਮੌਕੇ ਸੰਜੂ ਬਦੌਸੀ, ਸੁਖਵਿੰਦਰ ਕੌਰ ਬਦੌਸੀ ,ਪਰਮਜੀਤ ਕੋਰ,ਭੋਜੋ ਮਾਜਰੀ,ਕੁਲਦੀਪ ਕੋਰ ਧਬਲਾਨ,ਰਾਜ ਰਾਣੀ ਡਕਾਲਾ,ਕਿਰਨ ਕੋਰ ਡਕਾਲਾ ਤੇ ਗੁਰਮੀਤ ਕੋਰ ਜਾਹਲਾ ਨੇ ਕਿਹਾ ਕੀ ਮਿਡ ਡੇ ਮੀਲ ਵਰਕਰਜ ਯੂਨੀਅਨ ਪੰਜਾਬ ਵਲੋ ਫੈਸਲਾ ਕੀਤਾ ਕੀ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਦੇ ਸਹਿਯੋਗ ਨਾਲ ਮਿੱਤੀ 21ਮਈ ਨੂੰ ਸਿਖਿਆ ਮੰਤਰੀ ਦੇ ਹਲਕਾ ਅਨੰਦਪੁਰ ਸਾਹਿਬ ਚ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕਰਨਗੀਆਂ। ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੇਡਰੇਸਨ ਦੇ ਆਗੂਆਂ ਦਰਸਨ ਬੇਲੂ ਮਾਜਰਾ,ਲਖਵਿੰਦਰ ਖਾਨਪੁਰ,ਜਸਵਿੰਦਰ ਸੋਜਾ,ਸੁਖਵਿੰਦਰ ਸਿੰ ਘ ਨਾਭਾ,ਭਜਨ ਸਿੰਘ ਲੰਗ,ਤੇ ਮਾਨ ਸਿੰਘ ਨੇ ਕਿਹਾ ਕਿ ਫ਼ੇਡਰੇਸਨ ਵੱਲੋ ਇਸ ਸੰਘਰਸ ਦੀ ਪੁਰਨ ਹਮਾਇਤ ਕੀਤੀ ਜਾਵੇਗੀ ਇਸ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਗੁਰਮੀਤ ਕੌਰ ਰਾਈਮਾਜਰਾ,ਗੁਰਮੀਤ ਕੋਰ ਬਠੋਈ,ਧਰਮ ਕੋਰ ਰਾਜਪੁਰਾ,ਸੁਖਵੀਰ ਕੋਰ ਕੁਤਨਬਨਪੁਰ,ਤੇਪਰਮਜੀਤ ਕੋਰ ਜਲਾਲ ਖੇੜਾ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *