ਪਟਿਆਲਾ

‘ਰਿਟੇਲ ਵਪਾਰੀਆਂ ਦਾ ਵਪਾਰ ਵੀ ਹੋਵੇ ਬਹਾਲ’

ਲਾਕਡਾਊਨ ਦੇ ਚੱਲਦਿਆਂ ਰਿਟੇਲ ਵਪਾਰੀਆਂ ਦਾ ਹੋ ਰਿਹਾ ਵੱਡਾ ਨੁਕਸਾਨ : ਅਮਰਜੀਤ ਸਿੰਘ ਆਨੰਦ
ਪਟਿਆਲਾ 13 ਅਪ੍ਰੈਲ (ਮਧੂਸਾਰ ਬਿਊਰੋ) ਪਟਿਆਲਾ ਇਲੈਟ੍ਰੋਨਿਕ ਐਸੋਸੀਏਸ਼ਨ ਦੇ ਅਹੁਦੇਦਰਾਂ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਲਾਕਡਾਊਨ ਦੌਰਾਨ ਦਿੱਤੀ ਜਾ ਰਾਹਤ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਰਕਾਰਾਂ ਵੱਲੋਂ ਆਰਥਿਕਤਾ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਸਹੀ ਸਮੇਂ ‘ਤੇ ਪੁੱਟਿਆ ਯੋਗ ਕਦਮ ਹੈ, ਪਰ ਵੱਖ-ਵੱਖ ਸ਼੍ਰੇਣੀਆਂ ‘ਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਚੱਲਦਿਆਂ ਰਿਟੇਲ ਸੰਚਾਲਕਾਂ ਨੂੰ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ।

ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਆਨੰਦ, ਅਨੇਤਰਪਾਲ ਸਿੰਘ ਚੇਅਰਮੈਨ, ਸੌਰਭ ਬਾਂਸਲ ਸੈਕਟਰੀ ਅਤੇ ਨਵੀਨ ਅਗਰਪਾਲ ਚੀਫ ਪੈਟਰਨ ਨੇ ਕਿਹਾ ਕਿ ਭਾਵੇਂ ਬਿਜਲੀ ਉਪਕਰਣਾਂ ਅਤੇ ਇਲੈਟ੍ਰੋਨਿਕ ਸੇਵਾਵਾਂ ‘ਚ ਖੁੱਲ੍ਹ ਦਿੱਤੀ ਜਾ ਰਹੀਆਂ, ਪਰ ਰਿਟੇਲ ਵਿਚ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ‘ਚ ਖੁੱਲ੍ਹਣ ਨਾ ਮਿਲਣ ਨਾਲ ਮੱਧ ਵਰਗੀ ਰਿਟੇਲ ਵਪਾਰੀਆਂ ਵਿਚ ਰੋਸ ਵੀ ਪੈਦਾ ਹੋਇਆ ਹੈ।
ਇਸ ਮੌਕੇ ਅਮਰਜੀਤ ਸਿੰਘ ਆਨੰਦ ਨੇ ਕਿਹਾ ਕਿ ਕਰਫਿਊ ਅਤੇ ਲਾਕਡਾਊਨ ਦੇ ਚੱਲਦਿਆਂ ਅੱਜ ਦੇ ਸਮੇਂ ਵਪਾਰ ਲੱਗਭਗ ਠੱਪ ਹੋ ਚੁੱਕਿਆ ਹੈ ਅਤੇ ਅਜਿਹੇ ਸਮੇਂ ‘ਚ ਸਟਾਕ ਦਾ ਅਦਾਨ ਪ੍ਰਦਾਨ ਨਾ ਹੋਣ ਨਾਲ ਕਾਰੋਬਰ ਨੂੰ ਵੱਡੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਅੱਜ ਵਪਾਰੀ ਵਰਗ ਹਰ ਤਰ੍ਹਾਂ ਨਾਲ ਸਰਕਾਰਾਂ ਨੂੰ ਆਪਣੀ ਹਮਾਇਤ ਦੇ ਰਿਹਾ ਹੈ, ਪਰ ਅੱਜ ਕੁਝ ਧਨਾਢ ਵਪਾਰੀਆਂ ਤੱਕ ਨੂੰ ਹੀ ਰਾਹਤ ਪ੍ਰਦਾਨ ਕੀਤੀ ਜਾ ਸਕਦੀ ਹੈ, ਜਦਕਿ ਮੱਧ ਵਰਗੀ ਰਿਟੇਲ ਕਰਤਾਵਾਂ ਨੂੰ ਵਪਾਰ ਦੇ ਨਾਲ ਨਾਲ ਮਾਨਸਿਕ ਪ੍ਰੇਸ਼ਾਨੀ ਵਿਚੋਂ ਵੀ ਲੰਘਣਾ ਪੈ ਰਿਹਾ ਹੈ। ਪ੍ਰਧਾਨ ਅਮਰਜੀਤ ਸਿੰਘ ਆਨੰਦ ਨੇ ਕਿਹਾ ਕਿ ਅੱਜ ਸੰਕਟ ਦੇ ਇਸ ਮਾਹੌਲ ਵਿਚ ਜਿਥੇ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਹਰ ਸੰਭਵ ਸਹਿਯੋਗ ਅਤੇ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਉਥੇ ਹੀ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਵਪਾਰ ਨਾਲ ਜੁੜੇ ਵਪਾਰੀਆਂ ਦੇ ਕਾਰੋਬਾਰ ਵੱਲ ਧਿਆਨ ਦੇ ਕੇ ਉਨ੍ਹਾਂ ਨੂੰ ਚੰਗੀ ਸੇਵਾਵਾਂ ਦੇਣ ਨਾਲ ਨਾਲ ਕਾਰੋਬਾਰ ਨੂੰ ਬਹਾਲ ਰੱਖਣ ਦੀ ਇਜ਼ਾਜਤ ਦਿੱਤੀ ਜਾਵੇ। ਪਟਿਆਲਾ ਇਲੈਟ੍ਰੋਨਿਕ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਜੇ ਸਰਕਾਰਾਂ ਨੇ ਜਲਦ ਰਿਟੇਲ ਵਪਾਰੀਆਂ ਦੀ ਬਾਹ ਨਾ ਫੜੀ ਤਾਂ ਕਾਰੋਬਾਰ ‘ਚ ਹੋ ਰਹੇ ਨੁਕਸਾਨ ਦੀ ਭਰਪਾਈ ਕਦੇ ਨਹੀਂ ਹੋ ਸਕੇਗੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਆਨਲਾਈਨ ਸੇਵਾਵਾਂ ਵਿਚ ਰਾਹਤ ਪ੍ਰਦਾਨ ਕਰਨ ਦੇ ਨਾਲ-ਨਾਲ ਰਿਟੇਲ ਵਪਾਰੀਆਂ ਦੇ ਵਪਾਰ ਵੱਲ ਧਿਆਨ ਦੇ ਕੇ ਰਾਹਤ ਪ੍ਰਦਾਨ ਕਰੇ।

Leave a Reply

Your email address will not be published. Required fields are marked *