ਪਟਿਆਲਾ

ਹਿੰਦੂ ਤਖਤ ਦੇ ਦੋਵੇਂ ਗਰੁੱਪ ਹੋਏ ਇੱਕ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਕਈ ਦਿਨਾਂ ਤੋਂ ਸ਼ਹਿਰ ਦੇ ਅੰਦਰ ਸ੍ਰੀ ਪੰਚਾਨੰਦ ਗਿਰੀ ਮਹਾਰਾਜ ਦੇ ਬ੍ਰਹਮ ਲੀਨ ਹੋਣ ਤੋਂ ਬਾਅਦ ਅਹੁਦੇ ਸਬੰਧੀ ਚਲ ਰਹੀ ਖਿੱਚੋਤਾਣ ਅੱਜ ਉਦੋਂ ਖਤਮ ਹੋਈ ਜਦੋਂ ਸ੍ਰੀ ਰਾਜੇਸ਼ ਕੇਹਰ ਰਾਸ਼ਟਰੀ ਪ੍ਰਧਾਨ ਹਿੰਦੂ ਸੁਰੱਕਸ਼ਾ ਸੰਮਤੀ ਅਤੇ ਪੰਚਾਨੰਦ ਗਿਰੀ ਮਹਾਰਾਜ ਦੀ ਭੈਣ ਭੁਨੇਸਵਰੀ ਨੰਦ ਗਿਰੀ ਦੀਦੀ ਵਲੋਂ ਬ੍ਰਹਮਾ ਨੰਦ ਗਿਰੀ ਮਹਾਰਾਜ ਦਾ ਹਿੰਦੂ ਤਖਤ ਮੁੱਖੀ ਵਜੋਂ ਤਿਲਕ ਕਰਕੇ ਸ੍ਰੀ ਕਾਲੀ ਮਾਤਾ ਮੰਦਿਰ ਇਕੱਠੇ ਮੱਥਾ ਟੇਕਣ ਤੋਂ ਬਾਅਦ ਸ੍ਰੀ ਹਿੰਦੁ ਤਖਤ ਮੁੱਖੀ ਨੂੰ ਦਫ਼ਤਰ ਰੂਪੀ ਕਮਰੇ ਵਿੱਚ ਗੱਦੀ ਤੇ ਬਿਠਾਇਆ ਗਿਆ। ਇਸ ਸਮੇਂ ਰਾਸ਼ਟਰੀ ਹਿੰਦੂ ਸੁਰੱਖਿਆ ਸਮਿਤੀ ਦੇ ਪ੍ਰਧਾਨ ਰਾਜੇਸ਼ ਕੇਹਰ ਅਤੇ ਬ੍ਰਹਮਾ ਨੰਦ ਗਿਰੀ ਜੀ ਵਲੋਂ ਸਨਾਤਨ ਦੀ ਚੜਦੀ ਕਲਾ ਲਈ ਹਮੇਸ਼ਾਂ ਇਕੱਠੇ ਕੰਮ ਕਰਨ ਦਾ ਪ੍ਰਣ ਕੀਤਾ ਗਿਆ ਅਤੇ ਇਸ ਮੌਕੇ ਭੁਨੇਸ਼ਵਰੀ ਦੀਦੀ ਵਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਰਾਜੇਸ਼ ਕੇਹਰ ਅਤੇ ਬ੍ਰਹਮਾ ਨੰਦ ਗੁਰੂ ਪੰਚਾਨੰਦ ਗਿਰੀ ਮਹਾਰਾਜ ਦੀਆਂ ਸੱਜੀਆਂ ਖੱਬੀਆਂ ਬਾਹਾਂ ਸਨ ਇਨ੍ਹਾਂ ਦੋਵਾਂ ਦਾ ਇੱਕ ਹੋਣਾ ਸਨਾਤਨ ਦਾ ਸ਼ਹਿਰ, ਪੰਜਾਬ, ਭਾਰਤ ਅੰਦਰ ਤਕੜੇ ਹੋਣਾ ਹੈ।

ਇਸ ਮੌਕੇ ਤੇ ਕੈਲਾਸ਼ ਸ਼ਰਮਾ ਨੂੰ ਰਾਸ਼ਟਰੀ ਉਪ ਪ੍ਰਧਾਨ ਹਿੰਦੂ ਸੁਰੱਖਿਆ ਸਮਿਤੀ ਸੰਜੀਵ ਬਬਲਾ ਨੂੰ ਰਾਸ਼ਟਰੀ ਪ੍ਰਵਕਤਾ, ਭਗਵਾਨ ਦਾਸ ਮਹਿਤਾ ਕੌਮੀ ਜਨਰਲ ਸਕੱਤਰ ਅਤੇ ਵਿਸ਼ਨੂੰ ਦੱਤ ਗਿਰੀ ਨੂੰ ਪਟਿਆਲਾ ਸ਼ਹਿਰ ਯੂਥ ਵਿੰਗ ਪ੍ਰਧਾਨ ਬਣਾਇਆ ਗਿਆ ਸ੍ਰੀ ਹਿੰਦੂ ਤਖਤ ਵਲੋਂ ਕੁਸ਼ਲ ਚੌਪੜਾ ਨੂੰ ਪੰਜਾਬ ਦਾ ਮੀਤ ਚੇਅਰਮੈਨ ਨਿਯੁਕਤੀ ਕੀਤਾ ਗਿਆ। ਇਸ ਮੌਕੇ ਸ੍ਰੀ ਕਾਲੀ ਮਾਤਾ ਮੰਦਿਰ ਗਲੀ ਨੰ: 4, ਵਿਖੇ ਸੰਗਤਾਂ ਦਾ ਭਾਰੀ ਇਕੱਠ ਹੋਇਆ। ਇਸ ਵਿੱਚ ਐਸ.ਡੀ. ਪੁਰੀ ਚੇਅਰਮੈਨ ਹਿੰਦੂ ਤਖਤ, ਆਰ.ਡੀ.ਪੁਰੀ ਪ੍ਰਧਾਨ ਹਿੰਦੂ ਤਖਤ ਪੰਜਾਬ, ਆਰ.ਕੇ. ਲੋਚਮ ਚੇਅਰਮੈਨ, ਬ੍ਰਿਜ ਮੋਹਨ ਸ਼ਰਮਾ ਪ੍ਰਚਾਰਕ ਹਿੰਦੁ ਤਖਤ, ਅਜੇ ਕੁਮਾਰ ਸ਼ਰਮਾ ਚੇਅਰਮੈਨ ਹਿੰਦੂ ਤਖਤ, ਅਕਸ਼ੇ ਬੋਬੀ, ਭੁਪਿੰਦਰ ਦਾਦਾ ਓ.ਐਸ.ਡੀ., ਸਾਹਿਲ ਸਨੌਰ, ਚਰੰਜੀ ਲਾਲ, ਰਾਜਪੁਰਾ ਤੋਂ ਇਲਾਵਾ ਰਾਸ਼ਟਰੀ ਸ਼ੁਰਕਸ਼ਾ ਸਮਿਤੀ ਤੋਂ ਸੰਜੀਵ ਬਬਲਾ, ਸੁਧੀਰ ਕੁਮਾਰ ਸੈਕਟਰੀ, ਭਗਵਾਨ ਦਾਸ ਮਹਿਤਾ, ਕੈਲਾਸ਼ ਸ਼ਰਮਾ, ਪਵਨ ਅਹੂਜਾ, ਵਿੰਤੀ ਗਿਰੀ, ਰਾਜ ਕੁਮਾਰ ਪਾਸੀ, ਰਜਿੰਦਰ ਕੁਮਾਰ, ਮਨੀ ਬਾਬਾ, ਦਿਨੇਸ਼ ਗੋਲਡੀ, ਬੀਰੂ ਕੁਮਾਰ, ਸੁਖਚੈਨ ਸਿੰਘ ਦੋਣ ਕਲਾਂ, ਬੁੱਗਾ ਘੁੰਮਾਣਾ, ਗੁਰਪ੍ਰੀਤ ਗੋਲਡੀ ਹਾਜਰ ਸਨ।

Leave a Reply

Your email address will not be published. Required fields are marked *