’84 ਕਤਲੇਆਮ ਦੇ ਪੀੜਤਾਂ ਦੀ ਲੁੱਟ ਕਰਨ ਵਾਲੇ ਪੁੱਡਾ ਅਧਿਕਾਰੀਆਂ ਖਿਲਾਫ਼ ਹੋਵੇ ਸਖਤ ਕਾਰਵਾਈ : ਪੀਰ ਮੁਹੰਮਦ
ਪਟਿਆਲਾ 19 ਦਸੰਬਰ (ਮਧੂਸਾਰ ਬਿਊਰੋ) ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਲਗਾਤਾਰ ਸੰਘਰਸ਼ਸ਼ੀਲ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਿੱਖ ਕਤਲ੍ਹੇਆਮ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਨਾਲ ਪਟਿਆਲਾ ਵਿਖੇ ਪੁੱਡਾ ਅਧਿਕਾਰੀਆਂ ਵੱਲੋਂ ਕੀਤੀ ਲੁੱਟ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦਿਆਂ ਐਲਾਨ ਕੀਤਾ ਹੈ ਕਿ ਇਹ ਮਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਉਹ ਅੱਜ ਗੁਰਦੁਆਰਾ ਸ੍ਰੀ ਦੁਖਨਿਵਾਰਣ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਂਿÂਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹਮੰਦ ਅਤੇ ਨਵੰਬਰ 1984 ਸਿੱਖ ਕਤਲ੍ਹੇਆਮ ਮਾਰਕੀਟ ਐਸੋਸੀਏਸ਼ਨ ਅਰਬਨ ਅਸਟੇਟ ਫੇਸ 2 ਪਟਿਆਲਾ ਦੇ ਪ੍ਰਧਾਨ ਸ. ਕਿਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ 2012 ਵਿੱਚ ਪੰਜਾਬ ਸਰਕਾਰ ਨੇ ਪੁੱਡਾ ਰਾਹੀ ਜੋ ਬੂਥਾਂ ਲਈ ਅਲਾਟ ਕੀਤੇ ਪਲਾਟ ਆਮ ਜਨਤਾ ਦੀਆ ਕੋਠੀਆਂ ਅੱਗੇ ਜੋ ਪਾਰਕਾਂ ਲਈ ਛੱਡੀ ਜਗਾ ਵਿੱਚ ਬਦਲ ਦਿੱਤੇ। ਉਨ੍ਹਾਂ ਦੱਸਿਆ ਕਿ ਇਹ ਬਹੁਤ ਵੱਡੀ ਧੋਖਾਧੜੀ ਹੈ।
ਪੀਰ ਮੁਹੰਮਦ ਨੇ ਨੇ ਐਲਾਨ ਕੀਤਾ ਜਿੰਨਾ ਅਧਿਕਾਰੀਆਂ ਨੇ ਇਹ ਗਲਤ ਢੰਗ ਨਾਲ ਪਲਾਟਾਂ ‘ਚ ਹੇਰਾਫੇਰੀ ਕੀਤੀ ਹੈ। Àਨ੍ਹਾਂ ਖਿਲਾਫ ਸਾਰੇ ਸਬੂਤ ਮੁੱਖ ਮੰਤਰੀ ਨੂੰ ਸੌਂਪੇ ਜਾਣਗੇ ।ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵਾਪਰੇ ਦੁਖਾਂਤ ਨੂੰ 33 ਸਾਲ ਬਾਅਦ ਵੀ ਇਨਸਾਫ ਨਾ ਮਿਲਣਾ ਸਭ ਤੋਂ ਮਾੜੀ ਗੱਲ ਹੈ।
ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਿਦਿਆਰਥੀ ਵਿੰਗ ਦੇ ਕਨਵੀਨਰ ਜਗਰੂਪ ਸਿੰਘ ਚੀਮਾ ਜਿਲਾ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਮਹੰਤ ਵਰਿੰਦਰ ਸਿੰਘ ਬੀਬੀ ਰਮਨਦੀਪ ਕੌਰ ਨੌਰੰਗ, ਅਜੀਤ ਸਿੰਘ, ਮੋਹਨ ਸਿੰਘ ਕੋਹਲੀ,ਹਰਬੰਸ ਸਿੰਘ, ਕੁਲਜੀਤ ਸਿੰਘ, ਅਮਰਜੀਤ ਸਿੰਘ, ਗੁਰਦੀਪ ਸਿੰਘ, ਪਰਮਦੀਪ ਸਿੰਘ, ਰਾਜਇੰਦਰ ਸਿੰਘ ਕੁਲਦੀਪ ਸਿੰਘ, ਅਮਨਿੰਦਰ ਸਿੰਘ, ਗੁਰਸ਼ਰਨ ਸਿੰਘ, ਜਗਮੋਹਨ ਸਿੰਘ ਬੱਗਾ ਸਮੇਤ ਕਈ ਪੀੜਤ ਪਰਿਵਾਰ ਹਾਜਰ ਸਨ ।

