ਅੰਮ੍ਰਿਤਸਰਪੰਜਾਬ

ਬੁੱਢਾ ਦਲ ਦੇ ਚੌਥੇ ਮੁੱਖੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ 305 ਵਾਂ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਅੰਮ੍ਰਿਤਸਰ:- 19 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁੱਖੀ ਰਹੇ ਯੁਧਵੀਰ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ 305 ਵਾਂ ਜਨਮ ਦਿਹਾੜਾ ਬੁੱਢਾ ਦਲ ਦੇ 14 ਵੇਂ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਬੁੱਢਾ ਦਲ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਪੂਰਨ ਸਰਧਾ ਸਤਿਕਾਰ ਸਹਿਤ ਅਤੇ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ।

ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਬੰਦੀ ਛੋੜ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਫਾਉਡੇਸ਼ਨ ਦੇ ਪ੍ਰਧਾਨ ਸ. ਹਰਪਾਲ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਮੁੱਚੀ ਫੈਡਰੇਸ਼ਨ ਤੇ ਸ਼ਹਿਰੀ ਸੰਗਤ ਨੇ ਜਪੁਜੀ ਸਾਹਿਬ ਤੇ ਚੋਪਈ ਸਾਹਿਬ ਦੇ ਪਾਠ ਕਰਕੇ ਮੂਲ ਮੰਤਰ ਸਿਮਰਨ ਕੀਤਾ। ਅਰਦਾਸ ਬੁੱਢਾ ਦਲ ਦੇ ਮੁੱਖ ਪ੍ਰਚਾਰਕ ਭਾਈ ਸੁਖਜੀਤ ਸਿੰਘ ਕਨੱਈਆ ਨੇ ਕੀਤੀ। ਉਪਰੰਤ ਬਾਬਾ ਜੱਸਾ ਸਿੰਘ ਆਹਲੂਵਾਲੀਆ ਚੌਂਕ ਵਿਖੇ ਆਹਲੂਵਾਲੀਆ ਦੇ ਲੱਗੇ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ ਖਾਲਸਾਈ ਜੈਕਾਰੇ ਗੁੰਜਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਬੁੱਢਾ ਦਲ ਦੇ ਚੌਥੇ ਮੁੱਖੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਪਰਮਵੀਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਗੁਰੂ ਘਰ ਵਿੱਚ ਪਾਲਣ ਪੋਸ਼ਣ ਹੋਇਆ। ਹਰ ਤਰ੍ਹਾਂ ਦੀ ਸਿੱਖਿਆ ਉਸ ਨੇ ਮਾਤਾ ਸੁੰਦਰੀ ਜੀ ਤੋਂ ਗ੍ਰਹਿਣ ਕੀਤੀ ਅਤੇ ਸਿੱਖ ਕੌਮ ਦਾ ਮਹਾਨ ਯੋਧਾ ਬਣ ਕੇ ਉਸ ਸਮੇਂ ਅਗਵਾਈ ਕੀਤੀ। ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਮੁੱਖੀ ਬੁੱਢਾ ਦਲ ਵੱਲੋਂ ਉਨ੍ਹਾਂ ਦੇ ਜਨਮ ਦਿਨ ਤੇ ਸਮੂੰਹ ਸੰਗਤਾਂ ਨੂੰ ਵਧਾਈ ਦਿਤੀ ਤੇ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਅਪੀਲ ਵੀ ਕੀਤੀ ਹੈ। ਸ. ਹਰਪਾਲ ਸਿੰਘ ਆਹਲੂਵਾਲੀਆ, ਸ. ਹਰਪ੍ਰੀਤ ਸਿਮਘ ਆਹਲੂਵਾਲੀਆ ਨੇ ਸਾਂਝੇ ਤੌਰ ਤੇ ਕਿਹਾ ਕਿ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ 305 ਵਾਂ ਜਨਮ ਦਿਹਾੜਾ ਬੁੱਢਾ ਦਲ ਦੀ ਅਗਵਾਈ ਵਿੱਚ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਫੈਡਰੇਸ਼ਨ ਵੱਲੋਂ ਮਨਾਇਆ ਗਿਆ ਹੈ। ਜਿਸ ਕੌਮ ਵਿੱਚ ਅਜਿਹੇ ਸ਼ਾਨਦਾਰ ਮਾਣਮਤੇ ਯੋਧੇ ਸੂਰਬੀਰ ਹੋਏ ਹੋਣ ਉਨ੍ਹਾਂ ਦਾ ਇਤਿਹਾਸ ਹਮੇਸ਼ਾ ਸ਼ਾਨਾਮੱਤਾ ਹੁੰਦਾ ਹੈ। ਸ. ਮਨਮੋਹਨ ਸਿੰਘ ਆਹਲੂਵਾਲੀਆ ਵੱਲੋਂ ਠੰਡੀ ਮਿੱਠੀ ਲੱਸੀ ਦੀ ਛਬੀਲ ਵੀ ਲਗਾਈ ਗਈ।

ਇਸ ਮੌਕੇ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਸ. ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ, ਸ. ਨਵਦੀਪ ਸਿੰਘ ਜਿੰਮੀਂ ਆਹਲੂਵਾਲੀਆ, ਸ. ਰਾਜਿੰਦਰ ਸਿੰਘ ਮਰਵਾਹ ਸ਼ਹਿਰੀ ਪ੍ਰਧਾਨ ਮੰਤਰੀ, ਸ. ਗੁਰਪ੍ਰਤਾਪ ਸਿੰਘ ਟਿੱਕਾ ਸ਼ਹਿਰੀ ਪ੍ਰਧਾਨ, ਸ. ਜਸਵਿੰਦਰ ਸਿੰਘ ਦੀਨਪੁਰ, ਸ. ਪਰਮਜੀਤ ਸਿੰਘ ਬਾਜਵਾ, ਸ. ਨਰਿੰਦਰ ਸਿੰਘ ਧੰਜਲ, ਸ. ਅਮਰਬੀਰ ਸਿੰਘ ਢੋਟ ਫੈਡਰੇਸ਼ਨ ਆਗੂ, ਸ. ਜਗਦੀਸ਼ ਸਿੰਘ ਵਡਾਲਾ, ਸ. ਮਧੂਪਾਲ ਸਿੰਘ ਗੋਗਾ, ਸ. ਰਣਜੀਤ ਸਿੰਘ ਦੋਸਾਂਝ, ਸ. ਹਰਿੰਦਰ ਸਿੰਘ ਸ਼ਹਿ, ਸ. ਸੁਖਪਾਲ ਸਿੰਘ ਬਾਜਵਾ, ਪਿ੍ਰੰਸ ਸੋਢੀ, ਸ. ਹਰਪ੍ਰੀਤ ਸਿੰਘ ਸੋਢੀ, ਸ. ਬਲਜੀਤ ਸਿੰਘ ਆਹਲੂਵਾਲੀਆ, ਇੰਜਿਨਰ ਸ. ਨਰਿੰਦਰਪਾਲ ਸਿੰਘ ਆਹਲੂਵਾਲੀਆ, ਸ. ਮਨਦੀਪ ਸਿੰਘ ਲੱਕੀ, ਐਡਵੋਕੇਟ ਪੀ. ਐਸ. ਤੇਗ, ਐਸ.ਐਸ ਤੇਗ, ਸ. ਕੋਮਲਪ੍ਰੀਤ ਸਿੰਘ ਰੋਜ਼ਾ, ਸ. ਜਤਿੰਦਰ ਸਿੰਘ ਵਾਲੀਆ, ਸ. ਪ੍ਰਭਜੋਤ ਸਿੰਘ ਆਹਲੂਵਾਲੀਆ, ਸ. ਅਮਰਜੀਤ ਸਿੰਘ, ਸ. ਸਿਮਰਨਜੀਤ ਸਿੰਘ ਆਹਲੂਵਾਲੀਆ, ਬਾਬਾ ਭਗਤ ਸਿੰਘ, ਬਾਬਾ ਅਮਰੀਕ ਸਿੰਘ, ਬਾਬਾ ਗੁਰਲਾਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *