ਪੰਜਾਬਪਟਿਆਲਾ

ਅਦਾਰਾ ਚੜ੍ਹਦੀਕਲਾ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਨੂੰ ‘ਪਦਮ ਸ਼੍ਰੀ ਐਵਾਰਡ’ ਨਾਲ ਕੀਤਾ ਜਾਵੇਗਾ ਸਨਮਾਨਿਤ

ਪਟਿਆਲਾ (ਮਧੂਸਾਰ ਬਿਊਰੋ) ਪੰਜਾਬੀ ਦੇ ਪ਼੍ਰਸਿੱਧ ਪੱਤਰਕਾਰ, ਸਿੱਖਿਆ ਸ਼ਾਸਤਰੀ ਤੇ ਅਦਾਰਾ ਚੜ੍ਹਦੀਕਲਾ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ (Chairman Jagjit Singh Dardi) ਦੀ ਚੋਣ ਪ਼੍ਰਮੁੱਖ ਨਾਗਰਿਕ ਸਨਮਾਨ ‘ਪਦਮ ਸ਼੍ਰੀ ਐਵਾਰਡ’ (‘Padma Shri Award’) ਲਈ ਕੀਤੀ ਗਈ ਹੈ। ਰਾਸ਼ਟਰੀ ਏਕਤਾ, ਫਿਰਕੂ ਸਦਭਾਵਨਾ, ਮੀਡੀਆ, ਸਿੱਖਿਆ ਅਤੇ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਦੇ ਪ਼੍ਰਚਾਰ ਦੇ ਖੇਤਰ ਵਿੱਚ ਮਿਸਾਲੀ ਯੋਗਦਾਨ ਲਈ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ ‘ਪਦਮ ਸ਼੍ਰੀ ਪੁਰਸਕਾਰ’ ਲਈ ਚੁਣਿਆ ਗਿਆ ਹੈ।

ਉਨ੍ਹਾਂ ਨੂੰ ਭਾਰਤ ਦੇ ਗਣਤੰਤਰ ਦਿਵਸ (Republic Day) ਦੇ ਮੌਕੇ ’ਤੇ ਭਾਰਤ ਦੇ ਰਾਸ਼ਟਰਪਤੀ ਸ਼਼੍ਰੀ ਰਾਮਨਾਥ ਕੋਵਿੰਦ ਜੀ (President Shri Ramnath Kovind) ਦੁਆਰਾ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਆਪਣੇ 62 ਸਾਲਾਂ ਦੇ ਤਜਰਬੇ ਦੌਰਾਨ ਮੀਡੀਆ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਦੀ ਅਗਵਾਈ ਹੇਠ ਚੜ੍ਹਦੀਕਲਾ ਅਖ਼ਬਾਰ 1970 ਤੋਂ ਰੋਜ਼ਾਨਾ ਪ਼੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਾਲ 2007 ਵਿੱਚ ਚੜ੍ਹਦੀਕਲਾ ਟਾਈਮ ਟੀ.ਵੀ. ਚੈਨਲ ਸ਼ੁਰੂ ਕੀਤਾ ਜਿਸ ਰਾਹੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਅੱਜ ਵੀ ਜ਼ੋਰਸ਼ੋਰ ਨਾਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਕੁੱਲ 128 ਸਖਸ਼ੀਅਤਾਂ ਨੂੰ ਪਦਮ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿੰਨਾਂ ‘ਚੋਂ 4 ਨੂੰ ਪਦਮ ਵਿਭੂਸ਼ਣ, 17 ਨੂੰ ਪਦਮ ਭੂਸ਼ਣ ਤੇ 107 ਸਖਸ਼ੀਅਤਾਂ ਨੂੰ ਪਦਮ ਸ੍ਰੀ ਸਨਮਾਨ ਦਿੱਤਾ ਜਾਵੇਗਾ।

Leave a Reply

Your email address will not be published. Required fields are marked *