ਐਚਕੇਆਰਏਨ ਦੇ ਤਹਿਤ 534 ਕੰਡਕਟਰਾਂ ਨੁੰ ਮਿਲਿਆ ਰੁਜਗਾਰ
ਮੁੱਖ ਮੰਤਰੀ ਨੇ ਇਕ ਕਲਿਕ ਨਾਲ ਉਮੀਦਵਾਰਾਂ ਨੂੰ ਭੇਜੇ ਜਾਬ ਆਫਰ
ਚੰਡੀਗੜ੍ਹ, 23 ਮਈ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਵਿਜਨ ਅਨੁਰੂਪ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਜਰੂਰਤ ਅਨੁਸਾਰ ਤੁਰੰਤ ਮੈਨਪਾਵਰ ਦੀ ਜਰੂਰਤ ਨੂੰ ਪੂਰਾ ਕਰਨ ਲਈ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਰਾਹੀਂ ਠੇਕਾ ਆਧਾਰ ‘ਤੇ ਨਿਯਮਤ ਅੰਤਰਾਲ ‘ਤੇ ਨਿਯੁਕਤੀਆਂ ਦਿੱਤੀਆਂ ਜਾ ਰਹੀਆਂ ਹਨ। ਇਸੀ ਲੜੀ ਵਿਚ ਅੱਜ ਇਕ ਵਾਰ ਫਿਰ ਮੁੱਖ ਮੰਤਰੀ ਨੇ ਇਕ ਕਲਿਕ ਰਾਹੀਂ ਵੱਖ-ਵੱਖ ਵਿਭਾਗਾਂ ਵਿਚ ਕਾਰਜ ਕਰਨ ਤਹਿਤ 534 ਕੰਡਕਟਰਾਂ ਨੂੰ ਸ਼ਾਰਟਲਿਸਟ ਕੀਤਾ। ਇਸ ਤੋਂ ਇਲਾਵਾ 896 ਲੋਕਾਂ ਨੂੰ 5 ਮਈ, 2023 ਨੂੰ ਸ਼ਾਰਟਲਿਸਟ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 538 ਉਮੀਦਵਾਰਾਂ ਨੂੰ ਉਨ੍ਹਾਂ ਦੀ ਸਹਿਮਤੀ ਦੇ ਬਾਅਦ ਡਿਪਲੋਇਮੈਂਟ ਆਫ ਲੈਟਰ ਭੇਜੇ ਗਏ ਜਿਨ੍ਹਾਂ ਵਿਚ ਮੁੱਖ ਰੂਪ ਨਾਲ 108 ਏਨਾਲਿਟਿਕਲ ਏਸੋਸਇਏਟਸ, 55 ਆਯੂਸ਼ ਯੋਗ ਸਹਾਇਕ, 34 ਡਾਟਾ ਏਂਟਰੀ ਆਪ੍ਰੇਰੇਟਸ, 92 ਫਾਇਰਮੈਨ/ਫਾਇਰ ਡਰਾਈਵਰ, 57 ਜੂਨੀਅਰ ਇੰਜੀਨੀਅਰ, 60 ਲੈਬ ਸੁਪਰਵਾਈਜਰ ਆਦਿ ਸ਼ਾਮਿਲ ਹਨ। ਮੁੱਖ ਮੰਤਰੀ ਨੇ ਜਾਬ ਆਫਰ ਪ੍ਰਾਪਤ ਕਰਨ ਵਾਲੇ ਉਦੀਵਾਰਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਰਾਜ ਸਰਕਾਰ ਵੱਲੋਂ ਪਾਰਦਰਸ਼ੀ ਢੰਗ ਨਾਲ ਸਰਕਾਰੀ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਐਚਕੇਆਰਏਨ ਰਾਹੀਂ ਦਿੱਤੀ ਜਾਣ ਵਾਲੀ ਨੌਕਰੀਆਂ ਵਿਚ ਵੀ ਪੂਰੀ ਪਾਰਦਰਸ਼ਿਤਾ ਵਰਤੀ ਜਾ ਰਹੀ ਹੈ ਜਿਸ ਨਾਲ ਨੌਜੁਆਨਾਂ ਵਿਚ ਖੁਸ਼ੀ ਦੀ ਲਹਿਰ ਹੈ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਜਰੂਰਤਮੰਦ ਪਰਿਵਾਰਾਂ ਮਤਲਬ ਅੰਤੋਂਦੇਯ ਪਰਿਵਾਰਾਂ ਦੇ ਮੈਂਬਰਾਂ ਨੂੰ ਐਚਕੇਆਰਏਨ ਦੇ ਤਹਿਤ ਪ੍ਰਾਥਮਿਕਤਾ ਦਿੰਦੇ ਹੋਏ ਉਨ੍ਹਾਂ ਨੂੰ ਰੁਜਗਾਰ ਦੇ ਮੌਕੇ ਮਹੁਇਆ ਕਰਵਾਉਣਾ ਹੈ ਤਾਂ ਜੋ ਅਜਿਹੇ ਪਰਿਵਾਰਾਂ ਦਾ ਆਰਥਕ ਉਥਾਨ ਹੋ ਸਕੇ ਅਤੇ ਊਹ ਅੱਗੇ ਵੱਧ ਸਕਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਲਗਾਤਾਰ ਆਊਟਸੋਰਸਿੰਗ ਪੋਲਿਸੀ ਦੇ ਤਹਿਤ ਸੇਵਾ ਪ੍ਰਦਾਤਾਵਾਂ ਵੱਲੋਂ ਰੱਖੇ ਗਏ ਕਰਮਚਾਰੀਆਂ ਦੇ ਸ਼ੋਸ਼ਨ ਦੀ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਸਨ। ਇਸ ਲਈ ਮੌਜੂਦਾ ਸਰਕਾਰ ਨੇ ਕੌਸ਼ਲ ਰੁਜਗਾਰ ਨਿਗਮ ਦਾ ਗਠਨ ਕਰਨ ਦਾ ਫੈਸਲਾ ਕੀਤਾ ਸੀ। ਹੁਣ ਸਾਰੇ ਠੇਕਾ ਕਰਮਚਾਰੀਆਂ ਦੀ ਨਿਯੁਕਤੀ ਨਿਗਮ ਰਾਹੀਂ ਪਾਰਦਰਸ਼ੀ ਢੰਗ ਨਾਲ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਡੀਸੀ ਰੇਟ ‘ਤੇ ਅਸਥਾਈ ਕਰਮਚਾਰੀ ਰੱਖੇ ਜਾਂਦੇ ਸਨ। ਵੱਖ-ਵੱਖ ਜਿਲ੍ਹਿਆਂ ਵਿਚ ਵੱਖ-ਵੱਖ ਡੀਸੀ ਰੇਟ ਕਾਰਨ ਕੁੱਝ ਪਰੇਸ਼ਾਨੀ ਵੀ ਆਉਂਦੀ ਸੀ। ਹੁਣ ਐਚਕੇਆਰਏਨ ਵਿਚ ਮਹੀਨੇ ਪੇ ਨੂੰ ਵੀ ਰੈਗੂਲਾਇਜ ਕੀਤਾ ਗਿਆ ਹੈ ਅਤੇ ਇੰਨ੍ਹਾਂ ਕਰਮਚਾਰੀਆਂ ਨੂੰ ਈਪੀਏਫ ਈਏਸਆਈਸੀ ਆਦਿ ਦਾ ਵੀ ਪੂਰਾ ਲਾਭ ਮਿਲ ਰਿਹਾ ਹੈ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਐਚਕੇਆਰਏਨ ਦੀ ਵੱਖ-ਵੱਖ ਕੰਮਾਂ ਦੀ ਸਮੀਖਿਆ ਕੀਤੀ ਅਤੇ ਐਚਕੇਆਰਏਨ ਦੀ ਕਾਰਜਪ੍ਰਣਾਲੀ ਨੂੰ ਹੋਰ ਵੱਧ ਸੁਗਮ ਬਨਾਉਣ ਦੇ ਲਈ ਆਪਣੇ ਸੁਝਾਅ ਦਿੱਤੇ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ ਅਤੇ ਉੱਪ ਪ੍ਰਧਾਨ ਸਕੱਤਰ ਤੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇ ਐਮ ਪਾਡੂਰੰਗ ਤੇ ਹੋਰ ਅਧਿਕਾਰੀ ਮੌਜੂਦ ਸਨ।

