ਪਟਿਆਲਾ

ਵਾਤਾਵਰਨ ਪ੍ਰੇਮੀਆਂ ਵੱਲੋਂ ਰੁੱਖ਼ਾਂ,ਜੀਵ, ਜੰਤੂਆਂ ਲਈ ਪਾਣੀ ਦੀਆਂ ਛਬੀਲਾਂ ਲਾਈਆਂ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਿਊਮਨ ਰਾਇਟਸ ਮਿਸ਼ਨ ਪਰੋਟੈਕਸ਼ਨ ਅਤੇ ਨੇਚਰ ਪਾਰਕ ਸੰਸਥਾ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਾਰਕਾਂ ਵਿੱਚ ਰੁਖਾਂ ਜੀਵ ਜੰਤੂਆਂ ਬੂਟਿਆਂ ਦੇ ਲਈ ਪਾਣੀ ਦੀਆਂ ਛਬੀਲਾਂ ਲਾਈਆਂ ਗਈਆਂ। ਸਾਰੇ ਜੰਗਲ ਵਿੱਚ ਹਰ ਇੱਕ ਰੁੱਖ ਨੂੰ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਗਰਮੀਂ ਜ਼ਿਆਦਾ ਹੋਣ ਕਰਕੇ ਪਾਣੀ ਪਾਇਆ ਗਿਆ। ਪਾਣੀ ਅਭਿਆਨ ਡਾਕਟਰ ਹਰਦੀਪ ਰੰਧਾਵਾ ਅਤੇ ਤਰਲੋਚਨ ਵਾਲੀਆ ਜੀ ਦੀ ਰਹਿਨੁਮਾਈ ਹੇਠ ਅੱਜ ਨੇਚਰ ਪਾਰਕ ਵਿਚ ਸ਼ੁਰੂ ਕੀਤਾ ਗਿਆ ਹੈ।

ਬਹੁਤ ਜ਼ਿਆਦਾ ਗਰਮੀ ਪੈਣ ਨਾਲ ਪਾਰਕਾਂ ਵਿੱਚ ਬੂਟਿਆਂ ਦੀ ਹਾਲਤ ਬਹੁਤ ਖਰਾਬ ਹੋ ਚੁਕੀ ਸੀ। ਪੂਰੇ ਜੰਗਲ਼ ਨੂੰ ਪਾਣੀ ਮੁਹਿੰਮ ਤੋਂ ਬਾਅਦ ਇਨ੍ਹਾਂ ਥਾਵਾਂ ਤੇ ਹੋਰ ਰੁਖ਼ ਲਗਾਏ ਜਾਣਗੇ। ਤਾਂ ਜੋ ਸ਼ਹਿਰ ਦੇ ਇਲਾਕਾ ਨਿਵਾਸੀ ਇਨਾਂ ਪਾਰਕਾਂ ਵਿੱਚ ਸਵੈਰ ਦੀ ਸੈਰ ਕਰ ਸਕਣ। ਆਖਿਰ ਵਿੱਚ ਅੰਗਰੇਜ਼ ਸਿੰਘ ਵਿਰਕ ਪ੍ਰਧਾਨ ਹਿਊਮਨ ਰਾਇਟਸ ਮਿਸ਼ਨ ਪਰੋਟੈਕਸ਼ਨ ਨੇ ਸਾਰੀਆਂ ਸੰਸਥਾਵਾਂ ਨੂੰ ਇਸ ਮੌਸਮ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਵੀ ਪੁਰਜ਼ੋਰ ਅਪੀਲ ਕੀਤੀ।ਇਸ ਅਭਿਆਨ ਵਿਚ ਰਕੇਸ਼ ਕੁਮਾਰ ਜਿੰਦਲ,ਵਿਨੋਦ ਕੁਮਾਰ ਸ਼ਰਮਾ ਫੋਟੋ ਗਰਾਫਰ ਮੰਗਲਾ ਜੀ ਪੰਜਾਬ ਪੁਲਿਸ ਦੇ ਅਫ਼ਸਰ ਜਗਦੀਪ ਗੋਤਮ ,ਬਲਵੀਰ ਸਿੰਘ ਜੰਗਲਾਤ ਵਿਭਾਗ ਤੋਂ ਸ਼ੇਰਾਂ ਬਾਈ ਵਾਤਾਵਰਨ ਪ੍ਰੇਮੀ ਸੁਖੀ ਮਹਿਰਾ ਅਤੇ ਹੋਰ ਬਹੁਤ ਲੋਕ ਸ਼ਾਮਲ ਹੋਏ

Leave a Reply

Your email address will not be published. Required fields are marked *