ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਸਬੰਧੀ ਪੋਸਟਰ ਰਿਲੀਜ਼
ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਡਕਾਲਾ/ਪਟਿਆਲਾ 27 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਸਾਹਿਬ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ ਕਰਹਾਲੀ ਸਾਹਿਬ ਨੇੜੇ (ਡਕਾਲਾ) ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੇ ਸਬੰਧ ’ਚ ਹਰ ਸਾਲ ਦੀ ਤਰ੍ਹਾਂ ਮਹਾਨ ਗੁਰਮਤਿ ਸਮਾਗਮ ਮਿਤੀ 3,4,5 ਜੂਨ ਦਿਨ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਅੰਤਿ੍ਰੰਗ ਕਮੇਟੀ ਮੈਂਬਰ ਨੇ ਪ੍ਰੈਸ ਦੇ ਨਾਲ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਸਮਾਗਮ ਦੀ ਆਰੰਭਤਾ ਦਿਨ ਸ਼ਨਿਚਰਵਾਰ 3 ਜੂਨ ਨੂੰ ਸਵੇਰੇ 10:00 ਵਜੇ ਸ਼੍ਰੀ ਆਖੰਡ ਪਾਠ ਪਰਾ ਆਰੰਭ ਹੋਣ ਤੋਂ ਬਾਅਦ ਹੋਵੇਗੀ ਅਤੇ ਮੱਧ ਦੇ ਦੀਵਾਨ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਦੇ ਦਰਮਿਆਨ ਪੰਥ ਦੇ ਪ੍ਰਸਿੱਧ ਰਾਗੀ, ਢਾਡੀਆਂ ਤੋਂ ਇਲਾਵਾ ਧਰਮ ਪਰਚਾਰ ਕਮੇਟੀ ਦੇ ਪ੍ਰਚਾਰਕ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ ਅਤੇ ਰਾਤਰੀ ਦੇ ਦਿਵਾਨਾਂ ਦੌਰਾਨ ਪੰਥ ਦੇ ਸ਼੍ਰੋਮਣੀ ਕਥਾਂਵਾਚਕ ਭਾਈ ਪਿ੍ਰੰਤਪਾਲ ਸਿੰਘ ਜੀ ਦੂਖਨਿਵਾਰਨ ਪਟਿਆਲੇ ਵਾਲੇ ਰਾਤ 8:00 ਵਜੇ ਤੋਂ 9:00 ਵਜੇ ਤੱਕ ਗੁਰੂ ਸਾਹਿਬਾਂ ਦੇ ਵਡਮੁੱਲੇ ਇਤਿਹਾਸ ਤੋਂ ਜਾਣੂ ਕਰਵਾਉਣਗੇ।
ਜਥੇਦਾਰ ਕਰਤਾਰਪੁਰ ਨੇ ਦੱਸਿਆ ਕਿ ਮਿਤੀ 5 ਜੂਨ ਨੂੰ ਸਵੇਰੇ 9:00 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਖੂਲੇ ਦਿਵਾਨ ਸਜਾਏ ਜਾਣਗੇ ਜਿਸ ਵਿੱਚ ਸ਼ਬਦ ਕੀਰਤਨ ਦੀ ਹਾਜ਼ਰੀ ਭਰਨ ਲਈ ਬੀਬਾ ਦਿਲਪ੍ਰੀਤ ਕੌਰ ਪਟਿਆਲਾ ਵਾਲੇ, ਗਿਆਨੀ ਫੂਲਾ ਸਿੰਘ ਤੱਖਤ ਸ਼੍ਰੀ ਕੇਸਗੜ੍ਹ ਸਾਹਿਬ ਵਾਲੇ, ਹੈਡ ਗ੍ਰੰਥੀ ਗੁ: ਮੋਤੀ ਬਾਗ ਪਟਿਆਲਾ, ਅਤੇ ਢਾਡੀ ਬਲਵੀਰ ਸਿੰਘ ਸ਼ਾਗਰ ਦੇ ਜਥੇ ਤੋਂ ਇਲਾਵਾ ਉੱਚ ਕੋਟੀ ਦੇ ਬੁਲਾਰੇ ਸੰਗਤਾਂ ਨਾਲ ਗੁਰੂੂ ਇਤਿਹਾਸ ਦੀ ਸਾਂਝ ਪਾਉਣਗੇ। ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਅਪੀਲ ਕਰਦਿਆਂ ਕਿਹਾ ਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਮਹਾਨ ਪ੍ਰਉਪਕਾਰੀ ਦਾਤਾ ਮਿਰੀ-ਪਿਰੀ ਦੇ ਮਾਲਕ ਬੰਦੀ-ਛੋੜ ਸਤਿਗੁਰੂ ਸਾਹਿਬ ਸ਼੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਮੌਕੇ ਵੱਧ-ਚੱੜ ਕੇ ਗੁਰੂ ਚਰਨਾਂ ’ਚ ਹਾਜ਼ਰੀਆਂ ਭਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰੋ। ਹੋਰਨਾਂ ਤੋਂ ਇਲਾਵਾ ਇਸ ਮੌਕੇ ਹੈੰਡ ਗ੍ਰੰਥੀ ਭਾਈ ਸਤਪਾਲ ਸਿੰਘ, ਪ੍ਰਚਾਰਕ ਭਾਈ ਪ੍ਰਵਿੰਦਰ ਸਿੰਘ, ਮੈਨੇਜਰ ਧਨਵੰਤ ਸਿੰਘ, ਅਕਾਂਊਟੇੰਟ ਮਨਜੀਤ ਸਿੰਘ ਚਪੜ, ਆਰ.ਕੇ ਗੁਰਮੁੱਖ ਸਿੰਘ ਪੋਲੜ, ਐਸ.ਕੇ ਸੁਖਦੇਵ ਸਿੰਘ ਰਾਮਗੜ੍ਹ, ਇੰਦਰਜੀਤ ਸਿੰਘ, ਆਦਿ ਹਾਜ਼ਰ ਸਨ।0

