ਪੰਜਾਬਪਟਿਆਲਾਲੇਖ

ਜੱਫ ਵਿਚਾਲੇ ਆ ’ਗੀ ‘ਜੱਫੀ..ਹੋ ਸਕੀ ਨਾ ਕਾਹਤੋਂ ‘ਪੱਪੀ’

ਕੰਵਰ ਸਿੰਘ ਬੇਦੀ

(ਮਧੂਸਾਰ ਬਿਊਰੋ)
ਸਿੱਧੂ ਤੇ ਮਜੀਠੀਆ ਵਿਚਾਲੇ ਪਈ ਜੱਫੀ ਦੇ ਖੂਬ ਚਰਚੇ ਹੋ ਰਹੇ ਹੋਣ ਵੀ ਕਿਉਂ ਨਾ..ਆਖਿਰ ਸਿੱਧੂ ਨੇ ਜੱਟਪੁਣਾ ਛੱਡ ਮਜੀਠੀਆ ਨੂੰ ਆਖ ਦਿੱਤਾ…ਉਠ ਆ ਜਾ ਹੱਥ ਮਿਲਾ ਲੈ..ਮਜੀਠੀਆ ਅੱਗਿਉਂ ਉਠ ਖੜੇ ਹੁੰਦੇ ਨੇ..ਦੋਵਾਂ ਵਿਚਾਲੇ ਫੇਰ ਜੱਫੀ ਪੈ ਜਾਂਦੀ ਐ…ਫੇਰ ਦੋਵਾਂ ਦੀ ਪਈ ਜੱਫੀ ਨੇ ਬੈਠੇ ਲੀਡਰਾਂ ਨੂੰ ਹੱਸਣ ਵਾਹ-ਵਾਹ ਕਹਿਣ ਲੈਣ ਮਜਬੂਰ ਕਰ ਦਿੱਤਾ..ਸਾਹਮਣੇ ਆਈ ਫਿਰਾਖਦਿਲੀ ਨਾਲ ਦੋਵਾਂ ਆਗੂਆਂ ਵਿਚਾਲੇ ਕੁੜੱਤਣ ਤਾਂ ਜ਼ਰੂਰ ਘਟੇਗੀ..ਕਹਿੰਦੇ ਨੇ ਜੰਗ, ਸਿਆਸਤ ਤੇ ਪਿਆਰ ’ਚ ਜਾਇਜ਼ ਨਜਾਇਜ਼ ਦੋਵਾਂ ਚੀਜ਼ਾਂ ਚੱਲਦੀਆਂ ਅਜਿਹੀਆਂ ਕੁੜੱਤਣਾਂ ਕਿਵੇਂ ਘੱਟ ਕਰਨੀਆਂ ਇਹ ਸਿਆਸਤਦਾਨਾਂ ਨੂੰ ਸੋਚਣਾ ਹੀ ਪਵੇਗਾ..ਇਕ ਦੂਜੇ ਨੂੰ ਜੱਫ ਪਾਉਣ ਵਾਲਿਆਂ ਨੇ ਆਖਿਰ ‘ਜੱਫੀ’ ਪਾ ਹੀ ਲਈ..ਸਿਆਸਤ ’ਚ ਸ਼ੁੰਭ ਹੋਣ ਦੇ ਸੰਕੇਤ ਵੀ ਮਿਲੇ ਨੇ..ਖੈਰ ਠੀਕ ਹੀ ਕਿਹਾ ਜਾਂਦਾ ਹੱਥ ਮਿਲਾਉਣ ਜੋਗੀ ਉਨੀਂ ਕੁ ਗੁੰਜਾਇਸ਼ ਰੱਖ ਲੈਣੀ ਚਾਹੀਦੀ..ਸਿਆਸਤ ’ਚ ਸਿਆਸਤਪੁਣੇ ਤੱਕ ਤਾਂ ਗੱਲ ਠੀਕ ਲੱਗਦੀ ਐ, ਪਰ ਸਿਆਸੀ ਕਿੜਾਂ ਕੱਢਣ ਦੇ ਬਹੁਤ ਸਾਰੇ ਸਿਆਸੀ ਕਿੱਸੇ ਸਾਹਮਣੇ ਆਉਂਦੇ ਰਹੇ ਹਨ

ਸਿਆਸੀ ਕਿੜ ਤਹਿਤ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਜੇਲ੍ਹ ਡੱਕ ਦਿੱਤਾ ਗਿਆ..ਰੋਪੜ ਅਦਾਲਤ ’ਚ ਸੁਖਬੀਰ ਸਿੰਘ ਬਾਦਲ ’ਤੇ ਚੱਲ ਰਹੇ ਕੇਸਾਂ ’ਚ ਗਵਾਹ ਮੁੱਕਰ ਗਏ..ਭਾਰਤ ਭੂਸ਼ਣ ਵਰਗੇ ਕਾਂਗਰਸੀ ਏਹ ਕਿਹਾ ਕਰਦਾ ਸਨ ‘ਦੱਬ ਕੇ ਰੱਖ ਦਿਆਂਗੇ.. ਖੈਰ ਵਾਰੀ ਸਾਬਕਾ ਓਐਸਡੀ ਭਰਤ ਇੰਦਰ ਸਿੰਘ ਚਾਹਲ ਦੀ ਆਈ..ਪਿਛਲੇ ਸਮੇਂ ਤੋਂ ਸੱਤਾ ਪ੍ਰਾਪਤੀ ਲਈ ਸਿਆਸਤ ’ਚ ਤੂੰ ਤੂੰ ਮੈਂ ਮੈਂ ਵਿਧਾਨ ਸਭਾ ’ਚ ਗਲਮੇ ਨੂੰ ਹੱਥ ਪਾਉਣ ਵਰਗੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਨਾਂ ਨੇ ਮਾਣ ਮਰਿਆਦਾ ਨੂੰ ਸੱਟ ਮਾਰੀ ਅਤੇ ਸ਼ਰਮ ਲਾਹ ਕੇ ਸਿਆਸਤ ਕੀਤੀ..ਸਵਾਲ ਏਹ ਪੈਦਾ ਹੋ ਰਿਹਾ ਕੀ ਹਾਕਮ ਧਿਰ ਦੇ ਮੁੱਖ ਮੰਤਰੀ ਏਸ ਜੱਫੀ ਪ੍ਰਤੀ ਧਿਆਨ ਕੇਂਦਰਤ ਕਰਨਗੇ..ਜਿਨ੍ਹਾਂ ਨੇ ਵਿਜੀਲੈਂਸ ਰਾਹੀਂ ਸ਼ੂਟ ਵੱਟੀ ਪਈ ਐ..ਖੈਰ ਏਸ ਤਰ੍ਹਾਂ ਸਿਕੰਦਰ ਅਤੇ ਪੋਰਸ ਵਰਗੇ ਤਾਕਤਵਾਰਾਂ ਨੇ ਆਪਣੀਆਂ ਫੌਜਾਂ ਦਾ ਨੁਕਸਾਨ ਕਰਵਾਇਆ ਤੇ ਫੇਰ ਆਖਰ ਦੇ ਵਿਚ ਜੱਫੀ ਪਾ ਕੇ ਦੋਸਤ ਬਣੇ ਗਏ..ਸਮੇਂ ਨਾਲ ਹਾਲਤ ਬਦਲੇ ਤਾਂ ਸਿਕੰਦਰ ਨੂੰ ਬਿਆਸ ਦਰਿਆ ਤੋਂ ਪਰਤਣਾ ਪਿਆ ਤੇ ਪੋਰਸ ਨੂੰ ਹਿੰਦੁਸਤਾਨ ਫਤਹਿ ਕਰਨ ਦੀ ਗੱਲ ਵਿਚਾਲੇ ਹੀ ਛੱਡਣੀ ਪਈ ਐ..ਜੱਫੀ ਤਾਂ ਇਹੋ ਆਖ ਰਹੀ ਐ ਸਿਆਸਤਦਾਨੋਂ ਪੱਪੀ ਲਵੋ ਨਾ ਲਵੋ ਪਰ ਜੱਫੀ ਨਾ ਛੱਡਿਓ..

Leave a Reply

Your email address will not be published. Required fields are marked *