ਹਰਿਆਣਾਪੰਜਾਬ

ਪਿੰਡ ਦਾ ਵਿਕਾਸ ਰਾਜ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ – ਦੁਸ਼ਯੰਤ ਚੌਟਾਲਾ

ਉਚਾਨਾ ਵਿਚ ਕਰੀਬ ਇਕ ਦਰਜਨ ਪਿੰਡਾਂ ਵਿਚ 70 ਕਰੋੜ ਰੁਪਏ ਖਰਚ ਕਰ ਹੜ੍ਹ ਦੀ ਸਮਸਿਆ ਦਾ ਹੋਵੇਗਾ ਸਥਾਈ ਹੱਲ

ਚੰਡੀਗੜ੍ਹ, 4 ਜੂਨ (ਮਧੂਸਾਰ ਬਿਊਰੋ) – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪਿੰਡਾਂ ਦਾ ਚਹੁਮੁਖੀ ਵਿਕਾਸ ਸੂਬਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ। ਇਸ ਦੇ ਲਈ ਪਿਛਲੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਵਿਚ ਰਾਜ ਸਰਕਾਰ ਵੱਲੋਂ ਗ੍ਰਾਮੀਣ ਖੇਤਰਾਂ ਵਿਚ ਆਮਜਨਤਾ ਨੂੰ ਸਾਰੀ ਮੁੱਢਲੀ ਸਹੂਲਤਾਂ ਮਹੁਇਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਹਨ। ਇਹ ਵਿਚਾਰ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਆਪਣੇ ਉਚਾਨਾ ਵਿਧਾਨਸਭਾ ਖੇਤਰ ਦੇ ਦੌਰੇ ਦੌਰਾਨ ਪਿੰਡ ਸ਼ਾਮਦਾਂ ਵਿਚ ਜਨਸਭਾ ਨੂੰ ਸਬੰਧਿਤ ਕਰਦੇ ਹੋਏ ਵਿਅਕਤ ਕੀਤੇ। ਉਨ੍ਹਾਂ ਨੇ ਕਿਹਾ ਕਿ ਪਿੰਡ ਦਰ ਪਿੰਡ ਡਿਜੀਟਲ ਲਾਇਬ੍ਰੇਰੀ ਅਤੇ ਕੰਮਿਊਨਿਟੀ ਸੈਂਟਰੋ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਤਾਲਾਬਾਂ ਦਾ ਸੁੰਦਰੀਕਰਣ, ਪਬਲਿਕ ਚੌਪਾਲਾਂ ਦਾ ਮੁੜਵਿਸਥਾਰ, ਵਿਯਾਂਮਸ਼ਾਲਾਵਾਂ ਅਤੇ ਗ੍ਰਾਮੀਣ ਸਟੇਡੀਅਮਾਂ ਦੇ ਨਿਰਮਾਣ ‘ਤੇ ਵੀ ਸਰਕਾਰ ਦਾ ਮੁੱਖ ਫੋਕਸ ਹੈ। ਕੰਮਿਊਨਿਟੀ ਸੈਂਟਰ ਬਨਾਉਣ ਲਈ ਸਰਕਾਰ ਵੱਲੋਂ ਵਿਆਪਕ ਨੀਤੀ ਬਣਾਈ ਗਈ ਹੈ, ਜਿਸ ਦੇ ਲਈ ਪੰਚਾਇਤ ਵੱਲੋਂ ਉਪਲਬਧਤਾ ਦੇ ਅਨੁਸਾਰ ਇਕ ਤੋਂ ਤਿੰਨ ਏਕੜ ਜਮੀਨ ਦੇਣ ‘ਤੇ ਕੰਮਿਊਨਿਟੀ ਸੈਂਟਰ ਬਣਾਏ ਜਾ ਰਹੇ ਹਨ। ਸੂਬੇ ਵਿਚ ਫਿਲਹਾਲ ਦੋ ਸੌ ਤੋਂ ਵੱਧ ਕੰਮਿਊਨਿਟੀ ਸੈਂਟਰ ਕਰੀਬ 950 ਪੰਚਾਇਤਾਂ ਵਿਚ ਈ-ਲਾਇਬ੍ਰੇਰੀ ਨਿਰਮਾਣਧੀਨ ਹਨ।

ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਵਰ੍ਹਿਆਂ ਬਾਅਦ ਮੌਜੂਦਾ ਸਰਕਾਰ ਨੇ ਕਿਸਾਨਾਂ ਨੂੰ ਹੜ੍ਹ ਦੀ ਸਮਸਿਆ ਤੋਂ ਸਥਾਈ ਤੌਰ ‘ਤੇ ਨਿਜਾਤ ਦਿਵਾਉਣ ਲਈ ਮਹਤੱਵਪੂਰਣ ਫੈਸਲਾ ਲਿਆ ਹੈ। ਇਸ ਦੇ ਲਈ ਮੌਜੂਦਾ ਬਜਟ ਵਿਚ 1200 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਹੜ੍ਹ ਪ੍ਰਭਾਵਿਤ ਖੇਤਰ ਵਜੋ ਸਰਕਾਰ ਵੱਲੋਂ ਸੂਬੇ ਦੇ ਦੇ ਨੌ ਜਿਲ੍ਹਿਆਂ ਦਾ ਚੋਣ ਕੀਤਾ ਗਿਆ ਹੈ। ਜਿੰਨ੍ਹਾਂ ਵਿਚ ਬਰਸਾਤ ਸਮ੍ਹੇ ਹੜ੍ਹ ਆਉਣ ਤੋਂ ਕਿਸਾਨਾਂ ਦੀ ਫਸਲ ਖਰਾਬ ਹੋ ਜਾਂਦੀ ਸੀ। ਇੰਨ੍ਹਾਂ ਸਾਰੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸਰਕਾਰ ਵੱਲੋਂ ਸ਼ਕਸ਼ਨ ਬੋਰ ਲਗਾ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਇਸ ਫੈਸਲੇ ਦਾ ਲਾਭ ਉਚਾਨਾ ਵਿਧਾਨਸਭਾ ਖੇਤਰ ਦੇ ਪਿੰਡ ਸ਼ਾਮਦਾਂ ਤੋਂ ਇਲਾਵਾ ਛਾਤਰ ਦੇ ਨਾਲ ਲਗਦੇ ਕਰੀਬ ਇਕ ਦਰਜਨ ਪਿੰਡ ਦੇ ਕਿਸਾਨਾਂ ਨੂੰ ਵੀ ਮਿਲੇਗਾ। ਇੰਨ੍ਹਾਂ ਪਿੰਡਾਂ ਵਿਚ ਸ਼ਕਸ਼ਨ ਬੋਰ ਲਗਾਉਣ ‘ਤੇ 70 ਕਰੋੜ ਰੁਪਏ ਖਰਚ ਕੀਤੇ ਜਾਣਗੇ, ਇਹ ਰਕਮ ਸਰਕਾਰ ਵੱਲੋਂ ਮੰਜੂਰ ਕੀਤੀ ਜਾ ਚੁੱਕੀ ਹੈ।

ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਉਚਾਨਾ ਹਲਕਾ ਵਿਚ ਹੁਣ ਤਕ ਖੇਤ ਖਾਲਿਆਨ ਯੋਜਨਾ ਤਹਿਤ ਖੇਤੀ ਦੇ ਰਾਸਤਿਆਂ ਨੂੰ ਪੱਕਾ ਕੀਤਾ ਜਾ ਚੁੱਕਾ ਹੈ ਜਿਸ ‘ਤੇ 58 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਨੇ ਚਾਂਦਪੁਰ ਪਿੰਡ ਵਿਚ ਸ਼ਮਸ਼ਾਨ ਘਾਟ ਦੀ ਚਾਰਦੀਵਾਰੀ, ਰਸਤਾ ਤੇ ਸ਼ੈਡ ਦੇ ਨਿਰਮਾਣ ਅਤੇ ਦਾਦਾ ਚੁੜਿਆਰਾਮ ਦੇ ਨਾਂਅ ‘ਤੇ ਪਿੰਡ ਤੋਂ ਪ੍ਰਵੇਸ਼ ਦਰਵਾਜੇ ਬਨਾਉਣ ਦਾ ਐਲਾਨ ਕੀਤਾ। ਨਾਲ ਹੀ ਚਾਂਦਪੁਰ ਦੇ ਸਕੂਲ ਵਿਚ ਮਿੱਟੀ ਦੀ ਭਰਤੀ ਕਰਵਾਉਣ ਲਈ ਡਿਪਟੀ ਮੁੱਖ ਮੰਤਰੀ ਨੇ ਊਚਾਨਾ ਦੇ ਐਮਡੀਏਸ ਨੂੰ ਨਿਰਦੇਸ਼ ਦਿੱਤੇ ਤਾਂ ਜੋ ਬਰਸਾਤੀ ਸੀਜਨ ਵਿਚ ਪਾਣੀ ਭਰਨ ਤੋਂ ਹੋਣ ਵਾਲੀ ਸਕੂਲੀ ਬੱਚਿਆਂ ਦੀ ਪਰੇਸ਼ਾਨੀ ਦੂਰ ਹੋ ਸਕੇ।

Leave a Reply

Your email address will not be published. Required fields are marked *