ਬਿਕਰਮ ਮਜੀਠੀਆ ਨੇ ਸਾਬਕਾ ਚੇਅਰਮੈਨ ਲਖਵੀਰ ਲੋਟ ਦੇ ਗ੍ਰਹਿ ਪੁੱਜਕੇ ਦੁੱਖ ਪ੍ਰਗਟਾਇਆ
ਪਟਿਆਲਾ 8 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਵਿਧਾਇਕ ਬਿਕਰਮ ਮਜੀਠੀਆ ਅੱਜ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੋਟ ਦੇ ਗ੍ਰਹਿ ਪੁੱਜੇ, ਜਿਥੇ ਉਨ੍ਹਾਂ ਲਖਵੀਰ ਸਿੰਘ ਲੋਟ ਦੀ ਸਪੁੱਤਰੀ ਦੇ ਸਦੀਵੀ ਵਿਛੋੜੇ ’ਤੇ ਦੁੱਖ ਸਾਂਝਾ ਕੀਤਾ ਅਤੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਬਿਕਰਮ ਮਜੀਠੀਆ ਨੇ ਲਖਵੀਰ ਸਿੰਘ ਲੋਟ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਜਿਥੇ ਸਪੁੱਤਰੀ ਦਾ ਸਦੀਵੀ ਵਿਛੋੜਾ ਪਰਿਵਾਰ ਲਈ ਵੱਡਾ ਘਾਟਾ ਹੈ, ਉਥੇ ਹੀ ਵਿਛੜੀ ਆਤਮਾ ਨੂੰ ਪ੍ਰਮਾਤਮਾ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕੀਤਾ। ਬਿਕਰਮ ਮਜੀਠੀਆ ਨੇ ਕਿਹਾ ਕਿ ਗੁਰਬਾਣੀ ਸਿਧਾਂਤ ਸਾਰਿਆਂ ਨੂੰ ਪ੍ਰਮਾਤਮਾ ਦੇ ਭਾਣੇ ’ਚ ਰਹਿਣ ਦੀ ਪ੍ਰੇਰਨਾ ਦਿੰਦਾ ਇਸ ਕਰਕੇ ਇਹੋ ਅਰਦਾਸ ਹੈ ਕਿ ਲਖਵੀਰ ਸਿੰਘ ਲੋਟ ਪਰਿਵਾਰ ’ਤੇ ਆਏ ਅਸਹਿ ਅਤੇ ਅਕਹਿ ਦੁੱਖ ਵਿਚੋਂ ਕੱਢਣ ਲਈ ਪ੍ਰਮਾਤਮਾ ਆਪ ਹੀ ਸਹਾਈ ਹੋਣ।
ਉਨ੍ਹਾਂ ਕਿਹਾ ਕਿ ਅਜਿਹੇ ਵਿਛੋੜੇ ਮਾਪਿਆਂ ਲਈ ਲਈ ਝੱਲਣੇ ਬੇਹੱਦ ਔਖੇ ਹੁੰਦੇ ਹਨ ਅਤੇ ਬੱਚਿਆਂ ਦੀ ਘਾਟ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਬੱਲੂ, ਪਰਮਵੀਰ ਸਿੰਘ ਸੌਹਲ, ਬਲਜਿੰਦਰ ਸਿੰਘ ਟਿਵਾਣਾ, ਜਸਪਾਲ ਸਿੰਘ ਬਿੱਟੂ ਚੱਠਾ, ਮਾਲਵਿੰਦਰ ਸਿੰਘ ਮਾਲੀ,ਪਰਮਜੀਤ ਸਿੰਘ ਪੰਮਾ, ਸੁਖਵਿੰਦਰਪਾਲ ਸਿੰਘ ਮਿੰਟਾ, ਰਵਿੰਦਰ ਸਿੰਘ ਵਿੰਦਾ, ਸ਼ੱਕੂ ਗਰੋਵਰ, ਕਰਨੈਨ ਸਿੰਘ ਆਲੋਵਾਲ, ਤਲਵਿੰਦਰ ਸਿੰਘ ਪੱਪੂ ਜੌਹਰ, ਬੰਤ ਸਿੰਘ, ਜਗਤਾਰ ਸਿੰਘ ਤਾਰੀ, ਚਮਕੌਰ ਸਿੰਘ ਉੱਪਲ, ਜਸਪਾਲ ਸਿੰਘ ਨਿਰਮਾਣ, ਗੁਰਦੀਪ ਸਿੰਘ ਖਹਿਰਾ, ਬਲਵੀਰ ਸਿੰਘ ਹਿਰਦਾਪੁਰ, ਮਨਪ੍ਰੀਤ ਸਿੰਘ ਭੰਗੂ, ਅਮਰਜੀਤ ਸਿੰਘ ਬੱਠਲਾ, ਅਜੀਤ ਸਿੰਘ ਰਜਵਾੜਾ, ਗੁਰਮੀਤ ਸਿੰਘ ਰੋਹਿਲ, ਜਗਵਿੰਦਰ ਸਿੰਘ ਸੌਹਲ, ਬਲਦੇਵ ਸਿੰਘ ਸੌਹਲ, ਜਗਤਾਰ ਤਾਰੀ ਸੋਹਲ, ਸੁੱਖਾ ਬਰਸਟ, ਗੁਰੀ ਬਰਸਟ, ਨਿਰਮਲ ਸਿੰਘ ਫੱਗਣਮਾਜਰਾ ਆਦਿ ਹਾਜ਼ਰ ਸਨ।

