ਕੈਬਨਿਟ ਮੰਤਰੀ ਲਾਲਚੰਦ ਕੱਟਾਰੂਚੱਕ ਖਿਲਾਫ਼ ਖੁਦ ਰਾਜਪਾਲ ਹੀ ਮਾਮਲਾ ਦਰਜ ਕਰਵਾਉਣ : ਬਿਕਰਮ ਮਜੀਠੀਆ
ਸਰਕਾਰ ਜਿਣਸੀ ਦੋਸ਼ਾਂ ਦੇ ਸਾਹਮਣਾ ਕਰਨ ਵਾਲੇ ਮੰਤਰੀ ਨੂੰ ਕਲੀਨ ਚਿੱਟ ਦੇਣਾ ਚਾਹੁੰਦੀ : ਬਿਕਰਮ ਮਜੀਠੀਆ
ਭਾਈ ਰਾਜੋਆਣਾ ਦੀ ਰਿਹਾਈ ’ਤੇ ਕੇਂਦਰ ਸਰਕਾਰ ਅਪਣਾ ਰਿਹਾ ਦੋਹਰੇ ਮਾਪਦੰਡ
ਨਿਗਮ ਚੋਣਾਂ ਲਈ ਤਿਆਰ ਰਹਿਣ ਵਰਕਰ, ਸਰਕਾਰ ਚੋਣ ਜਿੱਤਣ ਲਈ ਵਰਤ ਸਕਦੀ ਹੱਥਕੰਢੇ
ਪਟਿਆਲਾ 8 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਿਣਸੀ ਸੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੈਬਨਿਟ ਮੰਤਰੀ ਲਾਲਚੰਦ ਕੱਟਾਰੂਚੱਕ ਦੇ ਮਾਮਲੇ ’ਤੇ ਤੰਜ ਕੱਸਦਿਆਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਪ੍ਰਤੀ ਗੰਭੀਰ ਨਹੀਂ ਹੈ। ਲਾਲਚੰਦ ਕੱਟਾਰੂਚੱਕ ਦੇ ਮਾਮਲੇ ਪ੍ਰਤੀ ਸਰਕਾਰ ਵੱਲੋਂ ਕੋਈ ਐਕਸ਼ਨ ਨਾ ਲੈਣਾ ਅਤੇ ਚੁੱਪ ਨੂੰ ਨਾ ਤੋੜਨਾ ਦਰਸਾਉਂਦਾ ਹੈ ਕਿ ਜਿਣਸੀ ਦੋਸ਼ਾਂ ਦੇ ਮਾਮਲੇ ਵਿਚ ਸਰਕਾਰ ਕੈਬਨਿਟ ਮੰਤਰੀ ਨੂੰ ਸਿੱਧੇ ਤੌਰ ’ਤੇ ਕਲੀਨ ਚਿੱਟ ਦੇਣਾ ਚਾਹੁੰਦੀ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿਹਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਕੋਲ ਪੁੱਜੀ ਸ਼ਿਕਾਇਤ ਅਤੇ ਉਨ੍ਹਾਂ ਵੱਲੋਂ ਵੀਡੀਓ ਦੀ ਕਰਵਾਈ ਫੋਰੈਂਸਿਕ ਜਾਂਚ ਤੋਂ ਬਾਅਦ ਮੁੱਖ ਮੰਤਰੀ ਨੂੰ ਕਾਰਵਾਈ ਲਈ ਰਾਜਪਾਲ ਵੱਲੋਂ ਕਿਹਾ ਗਿਆ ਅਤੇ ਪੀੜਤ ਕੇਸ਼ਵ ਵੱਲੋਂ ਇਨਸਾਫ ਲੈਣ ਲਈ ਕੌਮੀ ਐਸ.ਸੀ. ਕਮਿਸ਼ਨ ਕੋਲ ਪਹੁੰਚ ਕਰਨ ਤੋਂ ਬਾਅਦ ਸਰਕਾਰ ਟੱਸ ਤੋਂ ਮੱਸ ਹੁੰਦੀ ਵਿਖਾਈ ਨਹੀਂ ਰਹੀ। ਬਿਕਰਮ ਮਜੀਠੀਆ ਨੇ ਕਿਹਾ ਕਿ ਜਿਣਸੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੈਬਨਿਟ ਮੰਤਰੀ ਨੂੰ ਲਾਂਭੇ ਕਰਨ ਲਈ ਹੁਣ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੂੰ ਕੋਈ ਐਕਸ਼ਨ ਲੈਣਾ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਸਪੱਸ਼ਟ ਕਰਦਾ ਹੈ ਕਿ ਲਾਲਚੰਦ ਕਟਾਰੂਚੱਕ ਨੂੰ ਕਲੀਨ ਚਿੱਟ ਦੇਣ ਵਾਲੇ ਪਾਸੇ ਚੱਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਖੁਦ ਯੂ.ਟੀ.ਪ੍ਰਸ਼ਾਸਨ ਕੋਲ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਦੇ ਖਿਲਾਫ਼ ਮਾਮਲਾ ਦਰਜ ਕਰਵਾਉਣ।
ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਜਿਥੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਉਥੇ ਹੀ ਭਾਈ ਰਾਜੋਆਣਾ ਦੇ ਮਾਮਲੇ ’ਤੇ ਕੇਂਦਰ ਸਰਕਾਰ ਵੱਲੋਂ ਕੋਈ ਵੀ ਫੈਸਲਾ ਨਾ ਲਿਆ ਜਾਣਾ ਸਪੱਸ਼ਟ ਕਰਦਾ ਹੈ ਕਿ ਭਾਈ ਰਾਜੋਆਣਾ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਮਜੀਠੀਆ ਨੇ ਕਿਹਾ ਕਿ ਸੁਪਰੀਮ ਕੋਰਟ ਇਸ ਮੁੱਦੇ ’ਤੇ ਕਈ ਵਾਰ ਕੇਂਦਰ ਦੀ ਝਾੜ ਪਾ ਚੁੱਕੀ ਹੈ, ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਏਨੀ ਠੀਠ ਹੈ ਕਿ ਇਸ ਮਾਮਲੇ ’ਤੇ ਯੂ ਟਰਨ ਲੈ ਚੁੱਕੀ ਹੈ, ਜਦਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤੇ ਜਾਣ ਦਾ ਫੈਸਲਾ ਕਰਨਾ ਅਤੇ ਫੇਰ ਭਾਈ ਰਾਜੋਆਣਾ ਦਾ ਨਾਮ ਲਿਸਟ ਵਿਚੋਂ ਕੱਢਣ ਦੇਣ ਤੋਂ ਸਪੱਸ਼ਟ ਹੈ ਕਿ ਕੇਂਦਰ ਦੋਹਰੇ ਮਾਪਦੰਡ ਅਪਣਾ ਰਿਹਾ ਹੈ, ਜਦਕਿ ਰਾਜੀਵ ਗਾਂਧੀ ਕਤਲ ਕਾਂਡ ਮਾਮਲੇ ਵਿਚ ਸ਼ਾਮਲ ਦੋਸ਼ੀਆਂ ਨੂੰ ਛੱਡਿਆ ਜਾ ਰਿਹਾ, ਬਿਲਕਸ ਬਾਨੋ ਮਾਮਲੇ ਵਿਚ ਵੀ ਕਈ ਤਰ੍ਹਾਂ ਦੇ ਫੈਸਲੇ ਲਾਗੂ ਕੀਤੇ ਜਾ ਰਹੇ ਹਨ ਅਤੇ ਦੇਸ਼ ਦੀਆਂ ਦੀਆਂ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਛੱਡਣ ਵੇਲੇ ਦੋਹਰੇ ਮਾਪਦੰਡ ਵਾਲਾ ਕੇਂਦਰ ਸਰਕਾਰ ਦਾ ਚਿਹਰਾ ਬੇਨਕਾਬ ਹੋ ਗਿਆ ਹੈ। ਅਗਾਮੀ ਨਗਰ ਨਿਗਮ ਚੋਣਾਂ ਦੇ ਸਬੰਧ ਵਿਚ ਬਿਕਰਮ ਮਜੀਠੀਆ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਚੋਣਾਂ ਲਈ ਤਿਆਰ ਹੈ। ਉਨ੍ਹਾਂ ਸ਼ੋ੍ਰਮਣੀ ਅਕਾਲੀ ਦਲ ਦੇ ਕੌਂਸਲਰਾਂ ਨੂੰ ਚੋਣਾਂ ਲੜਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਬਿਕਰਮ ਮਜੀਠੀਆ ਨੇ ਇਕ ਸਵਾਲ ਦੇ ਜਵਾਬ ’ਚ ਖਦਸ਼ਾ ਪ੍ਰਗਟ ਕੀਤਾ ਜਲੰਧਰ ਜ਼ਿਮਨੀ ਚੋਣ ਵਾਂਗ ਸਰਕਾਰ ਵੱਲੋਂ ਨਿਗਮ ਚੋਣਾਂ ਜਿੱਤਣ ਲਈ ਹੱਥ ਕੱਢੇ ਵਰਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਾਰਦਰਸ਼ਤਾ ਨੂੰ ਛਿੱਕੇ ਟੰਗ ਕੇ ਪੁਲਿਸ ਅਫਸਰਾਂ ਦੇ ਸਿਰ ’ਤੇ ਚੋਣਾਂ ਜਿੱਤਣ ਦੇ ਰਹੋ ਵਿਚ ਹੈ ਕਿਉਂਕ ਜਲੰਧਰ ਜ਼ਿਮਨੀ ਚੋਣ ਸਰਕਾਰ ਨੇ ਕਿਸ ਤਰ੍ਹਾਂ ਜਿੱਤੀ ਪੰਜਾਬ ਦੀ ਜਨਤਾ ਸਾਰਾ ਕੁਝ ਜਾਣਦੀ ਹੈ।

