ਪਟਿਆਲਾ

ਐਨ. ਐਚ. ਐਮ. ਕਰਮਚਾਰੀਆਂ ਦੀਆਂ ਬਦਲੀਆਂ ਦੇ ਵਿਰੋਧ ‘ਚ ਭਾਰੀ ਰੋਸ

-ਬਦਲੀਆਂ ਰੱਦ ਕਰਵਾਉਣ ਲਈ ਪਟਿਆਲਾ ਵਿਖੇ ਧਰਨਾ ਅੱਜ-
ਪਟਿਆਲਾ 10 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਬੀਤੇ ਦਿਨੀ ਮਿਸ਼ਨ ਡਾਇਰੈਕਟਰ ਐਨ. ਐਚ. ਐਮ. ਪੰਜਾਬ ਵੱਲੌਂ ਬੇਬੁਨਿਆਦ ਅਧਾਰ ਤੇ ਕੀਤੀਆਂ ਗਈਆਂ ਜਿਲ੍ਹਾ ਪ੍ਰੋਗਰਾਮ ਮੈਨੇਜਰਾਂ ਦੀ ਬਦਲੀਆਂ ਨੂੰ ਲੈ ਕੇ ਪੂਰੇ ਸਿਹਤ ਵਿਭਾਗ ਦੇ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸ ਧੱਕੇਸ਼ਾਹੀ ਨੂੰ ਲੈ ਕੇ ਐੱੱਨ ਐੱੱਚ ਐੱੱਮ ਇੰਪਲਾਈਜ਼ ਯੂਨੀਅਨ ਪੰਜਾਬ ਨੇ ਸਖਤ ਰੁਖ ਅਪਣਾਉਂਦਿਆਂ ਉਕਤ ਬਦਲੀਆਂ ਨੂੰ ਤੁਰੰਤ ਰੱਦ ਕਰਨ ਦੀ ਜੋਰਦਾਰ ਮੰਗ ਉਠਾਈ। ਯੂਨੀਅਨ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਪਟਿਆਲਾ ਨੇ ਇਸ ਸਬੰਧ ਵਿੱਚ ਬੋਲਦਿਆਂ ਕਿਹਾ ਕਿ ਐਨ ਐਚ ਐਮ ਕਰਮਚਾਰੀ ਪਹਿਲਾਂ ਹੀ ਆਪਣੀਆਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਹਨ, ਜਿਸ ਬਾਰੇ ਸਰਕਾਰ ਨੁੰ ਅਨੇਕਾਂ ਬਾਰ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੰਗਾਂ ਵੱਲ ਧਿਆਨ ਦੇਣ ਦੀ ਜਗ੍ਹਾ ਸਰਕਾਰ ਯੂਨੀਅਨ ਦੇ ਸਰਗਰਮ ਵਰਕਰਾਂ ਦੀਆਂ ਜਾਣਬੁੱਝ ਕੇ ਬਦਲੀਆਂ ਕਰ ਕੇ ਪ੍ਰੇਸ਼ਾਨ ਕਰ ਰਹੀ ਹੈ। ਯੂਨੀਅਨ ਦੇ ਸੂਬਾ ਜਨਰਲ ਸਕੱੱਤਰ ਡਾ. ਵਿਸ਼ਵਜੀਤ ਸਿੰਘ ਖੰਡਾ ਨੇ ਕਿਹਾ ਕਿ ਐਨ ਐਚ ਐਮ ਕਰਮਚਾਰੀਆਂ ਦੀਆਂ ਬਦਲੀਆਂ ਕਰਮਚਾਰੀਆਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦੀ ਕੌਝੀ ਸ਼ਾਜਿਸ਼ ਹੈ ਜਿਸਦਾ ਯੂਨੀਅਨ ਸਖਤ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਬਦਲੀਆਂ ਫੌਰੀ ਤੌਰ ਤੇ ਰੱਦ ਨਾ ਕੀਤੀਆਂ ਗਈਆਂ ਤਾਂ ਯੂਨੀਅਨ ਇਸ ਖਿਲਾਫ ਜਬਰਦਸਤ ਵਿਰੋਧ ਕਰੇਗੀ ਅਤੇ ਸਖਤ ਸੰਘਰਸ਼ ਕਰਨ ਤੇ ਉਤਾਰੂ ਹੋਵੇਗੀ। ਆਗੂਆਂ ਨੇ ਕਿਹਾ ਕਿ ਬੇਹੱਦ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਆਪਣੇ ਪਰਿਵਾਰਾਂ ਤੋਂ ਦੂਰ ਜਾਣਾ ਕਿਸੇ ਵੀ ਪੱਖੋਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਰੈਗੂਲਰ ਮੁਲਾਜਮਾਂ ਦੀ ਤਰਜ਼ ਤੇ ਐਨ ਐਚ ਐਮ ਕਰਮਚਾਰੀਆਂ ਦੀਆਂ ਬਦਲੀਆਂ ਕਰਨੀਆਂ ਹੀ ਹਨ ਤਾਂ ਰੈਗੂਲਰ ਮੁਲਾਜਮਾਂ ਦੀ ਤਰਜ਼ ਤੇ ਪੂਰੀਆਂ ਤਨਖਾਹਾਂ ਅਤੇ ਪੂਰੇ ਭੱਤੇ ਵੀ ਦਿੱਤੇ ਜਾਣ। ਆਗੂਆਂ ਨੇ ਦੱੱਸਿਆ ਕਿ ਇਨ੍ਹਾਂ ਬਦਲੀਆਂ ਦੇ ਵਿਰੋਧ ਵਿੱਚ 11 ਅਗਸਤ ਨੂੰ ਪਟਿਆਲਾ ਵਿਖੇ ਧਰਨਾ ਦਿੱਤਾ ਜਾਵੇਗਾ ਅਤੇ 13 ਅਗਸਤ ਸੌਮਵਾਰ ਨੂੰ ਪੂਰੇ ਪੰਜਾਬ ਦੇ ਐਨ ਐਚ ਐਮ ਕਰਮਚਾਰੀ ਕੰਮ ਕਰਨਗੇ, ਜਿਸ ਦੀ ਪੁਰੀ ਜਿੰਮੇਵਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋ ਇਲਾਵਾ ਸੂਬਾ ਜਥੇਬੰਦਕ ਸਕੱਤਰ ਅਵਤਾਰ ਸਿੰਘ ਮਾਨਸਾ, ਜਗਦੇਵ ਸਿੰਘ ਮਾਨ, ਰਵਿੰਦਰ ਕੁਮਾਰ ਫਫੜੇ, ਧਰਮ ਦਾਸ ਪਟਿਆਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *