ਹਰਿਹਰ ਯੋਜਨਾ ਦੇ ਤਹਿਤ ਬੱਚਿਆਂ ਦੇ ਚਿਹਰੇ ‘ਤੇ ਮੁਸਕਾਨ ਲਿਆਉਣ ਮੁੱਖ ਮੰਤਰੀ
ਬੇਸਹਾਰਾ ਬੱਚਿਆਂ ਲਈ ਹਰਿਹਰ ਯੋਜਨਾ ਸ਼ੁਰੂ ਕਰਨ ਵਾਲਾ ਹਰਿਆਣਾ ਬਣਿਆ ਦੇਸ਼ ਦਾ ਪਹਿਲਾ ਸੂਬਾ
ਮੁੱਖ ਮੰਤਰੀ ਨੇ 11 ਬੱਚਿਆਂ ਨੂੰ ਸਰਕਾਰੀ ਵਿਭਾਗਾਂ ਵਿਚ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ
ਚੰਡੀਗੜ੍ਹ, 22 ਜੂਨ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਬੇਸਹਾਰਾ, ਬੇਘਰ ਜਾਂ ਆਤਮਸਮਰਪਿਤ ਬੱਚਿਆਂ ਦਾ ਪਾਲਣ -ਪੋਸ਼ਨ, ਮੁਫਤ ਸਿਖਿਆ ਤੇ ਰੁਜਗਾਰ ਲਈ ਸ਼ੁਰੂ ਕੀਤੀ ਗਈ ਹਰਿਹਰ ਯੋਜਨਾ ਉਨ੍ਹਾਂ ਬੱਚਿਆਂ ਦੇ ਚਿਹਰੇ ‘ਤੇ ਮੁਸਕਾਨ ਆਈ ਜਦੋਂ ਮੁੱਖ ਮੰਤਰੀ ਨੇ 11 ਬੱਚਿਆਂ ਨੂੰ ਸਰਕਾਰੀ ਵਿਭਾਗਾਂ ਵਿਚ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ। ਅੱਜ ਮੁੱਖ ਮੰਤਰੀ ਨਿਵਾਸ ਸੰਤ ਕਬੀਰ ਕੁਟੀਰ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਨੇ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਵੀ ਉਮਾਸ਼ੰਕਰ, ਉੱਪ ਪ੍ਰਧਾਨ ਸਕੱਤਰ ਕੇ ਏਮ ਪਾਂਡੂਰੰਗ, ਮਹਿਲਾ ਅਤੇ ਬਾਲ ਵਿਕਾਸ ਦੇ ਹੋਰ ਅਧਿਕਾਰੀ ਮੌਜੂਦ ਸਨ। ਇੰਨ੍ਹਾਂ ਬੱਚਿਆਂ ਨੂੰ ਸਕੂਲ ਸਿਖਿਆ, ਸਿਹਤ ਸ਼ਹਿਰੀ ਸਥਾਨਕ ਨਿਗਮ, ਸਿਹਤ ਵਿਭਾਗ, ਮਹਿਲਾ ਅਤੇ ਬਾਲ ਵਿਕਾਸ, ਡਿਪਟੀ ਕਮਿਸ਼ਨਰ ਦਫਤਰ ਕੈਥਲ ਵਿਚ ਗਰੁੱਪ ਸੀ ਤੇ ਗਰੁੱਪ ਡੀ ਦੇ ਅਹੁਦਿਆਂ ‘ਤੇ ਨਿਯੁਕਤੀ ਦਿੱਤੀ ਗਈ ਹੈ। ਮਹਿਲਾ ਅਤੇ ਬਾਲ ਵਿਕਾਸ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ ਜਿੱਥੇ ਅਜਿਹੇ ਬੇਸਹਾਰਾ ਬੱਚਿਆਂ ਲਈ ਇਹ ਅਨੋਖੀ ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਪੁੰਨ ਦਾ ਕੰਮ ਹੈ। ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ 11 ਬੱਚਿਆਂ ਵਿਚ 9 ਕੁੜੀਆਂ ਤੇ 2 ਮੁੰਡੇ ਹਨ, ਜਿਨ੍ਹਾਂ ਵਿੱਚੋਂ ਅਦਿਤੀ, ਪ੍ਰਾਰਥਨਾ, ਮਾਧਵੀ, ਮਧੁਲਿਕਾ, ਨੀਲਿਮਾ, ਅਨਾਦੀ, ਸੁਧਾ, ਸਰਿਤਾ, ਦਿਵਯਾ, ਕੰਹੈਯਾ, ਹਿਮਾਸ਼ੂ ਸ਼ਾਮਿਲ ਹਨ।
ਰਾਜ ਸਰਕਾਰ ਨੂੰ ਰਾਜ ਦੇ ਬਾਲ ਦੇਖਭਾਲ ਸੰਸਥਾਨਾਂ ਨਾਲ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਪ੍ਰਤੀਯਕਤ ਅਤੇ ਆਮਤਸਮਰਪਿਤ ਬੱਚਿਆਂ ਨੂੰ ਵਿਦਿਅਕ, ਵਿੱਤੀ ਤੇ ਰੁਜਗਾਰ ਦੇ ਲਾਭ ਪ੍ਰਦਾਨ ਕਰਨ ਲਈ ਹਰਿਹਰ ਨੋਟੀਫਾਇਡ ਕੀਤੀ ਗਈ। ਨੀਤੀ ਦੇ ਤਹਿਤ 5 ਸਾਲ ਦੀ ਉਮਰ ਤੋਂ ਪਹਿਲਾਂ ਪਰਿਤਯਕਤ ਤੇ 1 ਸਾਲ ਦੀ ਉਮਰ ਤੋਂ ਪਹਿਲਾਂ ਆਤਮਸਮਰਪਿਤ ਕੀਤੇ ਗਏ ਯੋਗ ਬੱਚਿਆਂ ਨੁੰ ਲਾਭ ਪ੍ਰਦਾਨ ਕੀਤੇ ਜਾ ਰਹੇ ਹਨ। ਤਕਨੀਕੀ, ਸਿਖਿਆ, ਕੌਸ਼ਲ, ਵਿਕਾਸ ਅਤੇ ਉਦਯੋਗਿਕ ਸਿਖਲਾਈ ਸਮੇਤ ਮੁਫਤ ਸਕੂਲ ਅਤੇ ਉੱਚੇਰੀ ਸਿਖਿਆ ਅਤੇ 25 ਸਾਲ ਦੀ ਉਮਰ ਤਕ ਜਾਂ ਵਿਆਹ ਤਕ ਦੇਖਭਾਲ ਪੁਨਰਵਾਸ ਅਤੇ ਵਿੱਤੀ ਸਹਾਇਤਾ (ੋਸਮਾਜਿਕ, ਨਿਆਂ ਅਤੇ ਅਧਿਕਾਰਤਾ ਵਿਭਾਗ ਦੀ ਵਿਕਲਾਂਗਤਾ ਪੈਂਸ਼ਨ ਦੇ ਬਰਾਬਰ ਯਾਨੀ 2500 ਰੁਪਏ ਪ੍ਰਤੀ ਮਹੀਨਾ) ਜਾਂ ਵਿਆਹ ਜੋ ਵੀ ਪਹਿਲਾ ਹੋਵੇ। ਅਨੁਕੰਪਾ ਦੇ ਆਧਾਰ ‘ਤੇ ਉਨ੍ਹਾਂ ਪਰਿਤਯਕਤ ਅਤੇ ਸਮਰਪਿਤ ਬੱਚਿਆਂ ਨੂੰ ਨੌਕਰੀ, ਜਿਨ੍ਹਾਂ ਨੇ 05 ਸਾਲ ਦੀ ਉਮਰ ਤੋਂ ਪਹਿਲਾਂ (ਪ੍ਰਰਿਤਯਕਤ ਵਜੋ) ਅਤੇ 01 ਸਾਲ ਦੀ ਉਮਰ ਤੋਂ ਪਹਿਲਾਂ (ਸਮਰਪਿਤ ਵਜੋ) ਬਾਲ ਦੇਖਭਾਲ ਸੰਸਥਾਨਾਂ ਵਿਚ ਭਰਤੀ ਕਰਾਇਆ ਗਿਆ ਸੀ ਅਤੇ ਜਿਨ੍ਹਾਂ ਨੇ ਬਾਲ ਦੇਖਭਾਲ ਸੰਸਥਾਨ ਵਿਚ ਰਹਿੰਦੇ ਹੋਏ 18 ਸਾਲ ਦੀ ਉਮਰ ਪੂਰੀ ਕਰ ਲਈ ਹੋਵੇ ਅਤੇ ਜਿਨ੍ਹਾਂ ਦੇ ਕੋਲ ਜਰੂਰੀ ਵਿਦਿਅਕ ਯੋਗਤਾ ਹੈ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ।

