ਸਰਕਾਰ ਸੂਬੇ ਵਿਚ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦਾ ਕੰਮ ਕਰ ਰਹੀ ਹੈ – ਦੁਸ਼ਯੰਤ ਚੌਟਾਲਾ
ਕਿਹਾ, ਸੂਬੇ ਦੇ ਕਿਸਾਨਾਂ ਨੂੰ ਸੂਰਜਮੁਖੀ ਦਾ ਭਾਅ ਪੰਜਾਬ ਤੇ ਰਾਜਸਤਾਨ ਤੋਂ ਵੱਧ ਮਿਲ ਰਿਹਾ ਹੈ
ਚੰਡੀਗੜ੍ਹ, 22 ਜੂਨ (ਮਧੂਸਾਰ ਬਿਊਰੋ) – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਭਾਜਪਾ ਤੇ ਜੇਜੇਪੀ ਦੇ ਗਠਜੋੜ ‘ਤੇ ਕਿਸੇ ਵੀ ਤਰ੍ਹਾ ਦਾ ਕੋਈ ਸ਼ੱਕ ਨਹੀਂਹੈ। ਗਠਜੋੜ ਸਰਕਾਰ ਕਿਸਾਨਾਂ ਤੇ ਆਮਜਨਤਾ ਦੇ ਹਿੱਤ ਲਈ ਕੰਮ ਕਰ ਰਹੀ ਹੈ। ਹਰਿਆਣਾ ਦੇ ਕਿਸਾਨਾਂ ਨੂੰ ਸੂਰਜਮੁਖੀ ਦਾ ਭਾਅ ਗੁਆਂਢੀ ਸੂਬੇ ਪੰਜਾਬ ਅਤੇ ਰਾਜਸਤਾਨ ਤੋਂ ਵੱਧ ਮਿਲ ਰਿਹਾ ਹੈ। ਵਿਰੋਧੀ ਪੱਖ ਦੇ ਪ੍ਰਦਰਸ਼ਨ ਨਾਲ ਇਹ ਸਾਬਤ ਹੋ ਰਿਹਾ ਹੈ ਕਿ ਵਿਰੋਧੀ ਪੱਖ ਕਿਸਾਨਾਂ ਦੇ ਹਿੱਤ ਵਿਚ ਨਹੀਂ ਹਨ ਅਤੇ ਸੂਬੇ ਦੀ ਕਿਸਾਨ ਹਿੱਤ ਨੀਤੀਆਂ ਨੂੰ ਕਮਜੋਰ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਿਵਾਨੀ ਫਾਈਬਰ ਟੈਕਸਟਾਇਲ ਦਾ ਹੱਬ ਬਣਿਆ ਹੈ, ਜਿਸ ਨਾਲ ਦੇਸ਼ ਦਪ 10 ਫੀਸਦੀ ਡਿਮਾਂਡ ਭਿਵਾਨੀ ਤੋਂ ਪੂਰੀ ਹੁੰਦੀ ਹੈ।
ਡਿਪਟੀ ਮੁੱਖ ਮੰਤਰੀ ਅੱਜ ਭਿਵਾਨੀ ਵਿਚ ਕੌਮਾਂਤਰੀ ਖਿਡਾਰੀ ਤੇ ਭਾਰਤੀ ਕਬੱਡੀ ਟੀਮ ਦੇ ਕੋਚ ਰਾਮੇਹਰ ਦੇ ਨਿਵਾਸ ਸਥਾਨ ‘ਤੇ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਮਜਨਤਾ ਦੀ ਭਲਾਈ ਲਈ ਬੁਨਿਆਦੀ ਢਾਂਚੇ ਨੂੰ ਮਜਬੂਤ ਕਰ ਰਹੀ ਹੈ। ਹਾਲ ਹੀ ਵਿਚ ਕੇਂਦਰੀ ਸੜਕ ਅਤੇ ਟ੍ਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਹਰਿਆਣਾ ਨੂੰ 3700 ਕਰੋੜ ਰੁਪਏ ਦੀ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਹੈ। ਇਸ ਦੇ ਨਾਲ ਹੀ ਸ੍ਰੀ ਗਡਕਰੀ ਨੇ ਹਾਂਸੀ ਤੋਂ ਜੀਂਦ ਅਤੇ ਜੀਂਦ ਤੋਂ ਕੈਥਲ ਸੜਕ ਮਾਰਗ ਨੂੰ ਫੋਰ ਲੇਨ ਕਰਨ ਦੀ ਸਹਿਮਤੀ ਦਿੱਤੀ ਹੈ। ਇਸੀ ਤਰ੍ਹਾ ਨਾਲ ਕੁਰੂਕਸ਼ੇਤਰ ਦੇ ਸ਼ਾਹਬਾਦ ਤੋਂ ਰਾਦੌਰ ਤਕ ਵਾਇਆ ਬਬੈਨ ਅਤੇ ਯਮੁਨਾਨਗਰ ਤਕ ਰੋਡ ਨੂੰ ਸੀਸੀ ਕਰਨ ਦੀ ਮੰਜੂਰੀ ਦਿੱਤੀ ਹੈ। ਇੰਨ੍ਹਾਂ ਦੇ ਬਨਣ ਨਾਲ ਸੂਬੇ ਵਿਚ ਸੜਕਾਂ ਦਾ ਬੁਨਿਆਦੀ ਢਾਂਚਾ ਹੋਰ ਵੱਧ ਮਜਬੂਤ ਹੋਵੇਗਾ। ਸਰਕਾਰ ਦਾ ਯਤਨ ਹੈ ਕਿ ਸੂਬੇ ਵਿਚ ਇਸ ਤਰ੍ਹਾ ਨਾਲ ਨਵੇਂ-ੁਨਵੇਂ ਉਦਯੋਗ ਸਥਾਪਿਤ ਹੋਣ।
ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਦੂਜੇ ਸੂਬਿਆਂ ਤੋਂ ਕਿਤੇ ਵੱਧ ਬਿਹਤਰ ਢੰਗ ਨਾਲ ਕੰਮ ਕਰ ਰਹੇ ਹਨ, ਚਾਹੇ ਊਹ ਮਾਲ ਪ੍ਰਾਪਤੀ ਦੀ ਗੱਲ ਹੋਵੇ ਜਾਂ ਸੂਬੇ ਵਿਚ ਸੂਰਜਮੁਖੀ ਦੇ ਭਾਅ ਦੀ ਗੱਲ ਹੋਵੇ। ਉਨ੍ਹਾਂ ਨੇ ਕਿਹਾ ਕਿ ਭਲੇ ਹੀ ਸੂਬੇ ਵਿਚ ਸੂਰਜਮੁਖੀ ਦੇ ਭਾਅ ਨੂੰ ਲੈ ਕੇ ਅੰਦੋਲਨ ਹੋਇਆ ਹੋਵੇ, ਪਰ ਹਰਿਆਣਾ ਵਿਚ ਕਿਸਾਨਾਂ ਨੂੰ 6050 ਰੁਪਏ ਪ੍ਰਤੀ ਮੁਇੰਟਲ ਰੇਟ ਦਿੱਤਾ ਗਿਆ ਹੈ, ਜਦੋਂ ਕਿ ਪੰਜਾਬ ਵਿਚ ਪੰਜ ਹਜਾਰ ਰੁਪਏ ਵੀ ਭਾਅ ਨਹੀਂ ਪਹੁੰਚਿਆ ਹੈ। ਇਸੀ ਤਰ੍ਹਾ ਰਾਜਸਤਾਨ ਵਿਚ ਮਹਿਜ 3800 ਤੋਂ 4100 ਦੇ ਵਿਚ ਸੂਰਜਮੁਖੀ ਦਾ ਭਾਅ ਹੈ। ਇਸ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਵਿਰੋਧੀ ਪਾਰਟੀਆਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਮਜਬੂਤ ਬਨਾਉਣ ਦੀ ਨੀਤੀਆਂ ਨੂੰ ਕਮਜੋਰ ਕਰਨ ਦਾ ਯਤਨ ਕਰ ਰਹੀ ਹੈ।
ਸ੍ਰੀ ਚੌਟਾਲਾ ਨੇ ਕਿਹਾ ਕਿ ਸਰਕਾਰ ਨੇ ਨੀਤੀਆਂ ਬਣਾ ਕੇ ਸੂਬੇ ਵਿਚ ਉਦਯੋਗਾਂ ਨੂੰ ਪ੍ਰੋਤਸਾਹਨ ਦਿੱਤਾ ਹੈ। ਪਿਛਲੇ ਸਾਢੇ ਤਿੰਨ ਸਾਲ ਦੀ ਗੱਲ ਕਰਨ ਤਾਂ ਭਿਵਾਨੀ ਫਾਈਬਰ ਸਬੰਧਿਤ ਟੈਕਸਟਾਇਲ ਦਾ ਹੱਬ ਬਣਿਆ ਹੈ। ਦੇਸ਼ ਦੀ 70 ਫੀਸਦੀ ਫਾਈਬਰ ਟੈਕਸਟਾਇਲ ਦੀ ਫਿਮਾਂਡ ਭਿਵਾਨੀ ਪੂਰੀ ਹੋ ਰਹੀ ਹੈ। ਇੰਨ੍ਹਾਂ ਉਦਯੋਗ ਸੰਚਾਲਕਾਂ ਨੂੰ ਸੂਬੇਦੀ ਉਦਯੋਗ ਨੀਤੀ ਦਾ ਪੂਰਾ ਫਾਇਦਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਦਮਾ ਨੀਤੀ ਤਹਿਤ ਵੀ ਭਿਵਾਨੀ ਦੇ ਦੋ ਬਲਾਕ ਦੇ ਲਈ ਪਰਮਿਸ਼ਨ ਦਿੱਤੀ ਹੈ, ਜਿਸ ਵਿਚ ਜੇਕਰ ਕੋਈ 25 ਏਕੜ ਜਮੀਨ ਵਿਚ ਪੰਜ ਜਾਂ ਛੇ ਉਦਯੋਗ ਸਮੂਹ ਵਜੋ ਸਥਾਪਿਤ ਕਰਨਾ ਚਾਹੁੰਦਾ ਹੈ ਤਾਂ ਉਸ ਵਿਚ ਬਿਜਲੀ, ਪਾਣੀ-ਸੀਵਰੇਜ ਆਦਿ ਇੰਫ੍ਰਾਸਟਕਚਰ ਦੇ ਖਰਚ ਦਾ 85 ਫੀਸਦੀ ਸਰਕਾਰ ਭੁਗਤਾਨ ਕਰੇਗੀ।

