ਪਟਿਆਲਾ

ਸਿਡਲੀਗ ਕਿਡਜ਼ ਸੌਅ ਦਾ ਸ਼ਾਨਦਾਰ ਆਯੋਜਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਰਾਸ਼ਟਰੀ ਜਯੋਤੀ ਕਲਾ ਮੰਚ(ਰਜਿ.) ਅਤੇ ਸਹਾਇਤਾ ਯੂਥ ਕਲੱਬ ਵੱਲੋਂ ਬਰਾਇਟ ਫਿਊਚਰ ਪਬਲਿਕ ਸਕੂਲ ਦੇ ਸਹਿਯੋਗ ਨਾਲ “ਸਿਡਲੀਗ ਕਿਡਜ਼ ਸੌਅ” ਦਾ ਆਯੋਜਨ ਡਾਇਰੈਕਟਰ ਰਾਕੇਸ਼ ਠਾਕੁਰ ਦੀ ਅਗਵਾਈ ‘ਚ ਲਗਾਏ ਗਏ ਸਲਾਨਾ ਸਮਰ ਕੈਂਪ ਦਾ ਸਮਾਪਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਗਮ ‘ਚ ਜੈ ਭੂਸਣ ਮਲਿਕ ਉੱਘੇ ਸਮਾਜ ਸੇਵਕ ਅਤੇ ਮੇਘਚੰਦ ਸ਼ੇਰਮਾਜਰਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਪਟਿਆਲਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਜਦਕਿ ਉੱਘੇ ਸਮਾਜ ਸੇਵੀ ਅਤੇ ਗਰੀਨਮੈਨ ਭਗਵਾਨ ਦਾਸ ਜੁਨੇਜਾ, ਡਾ. ਸਵਰਾਜ ਸਿੰਘ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਇਸ ਮੌਕੇ ‘ਤੇ ਸਮਰ ਕੈਂਪ ‘ਚ ਹਿੱਸਾ ਲੈਣ ਵਾਲੇ 50 ਦੇ ਕਰੀਬ ਬੱਚਿਆਂ ਨੇ ਸੱਭਿਆਚਾਰਕ ਤੇ ਰੰਗਾਰੰਗ ਪੇਸ਼ਕਾਰੀਆਂ ਦਿੱਤੀਆਂ। ਬੋਲਦੇ ਹੋਏ ਮੇਘਚੰਦ ਸ਼ੇਰਮਾਜਰਾ ਨੇ ਕਿਹਾ ਕਿ ਮੰਚ ਵੱਲੋਂ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਕੀਤਾ ਗਿਆ ਉਪਰਾਲਾ ਕਾਬਿਲੇ ਤਾਰੀਫ਼ ਹੈ। ਸਮਾਜ ਸੇਵੀ ਜੈ ਭੂਸ਼ਣ ਮਲਿਕ ਨੇ ਮੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੰਚ ਵੱਲੋਂ ਸਮੇਂ-ਸਮੇਂ ‘ਤੇ ਅਜਿਹੇ ਪ੍ਰੋਗਰਾਮ ਕੀਤੇ ਜਾਂਦੇ ਨੇ ਜੋ ਲੋਕਾਂ ਨੂੰ ਆਪਣੇ ਸੱਭਿਆਚਾਰ ਤੇ ਸਮਾਜਿਕ ਕਦਰਾਂ-ਕੀਮਤਾਂ ਨਾਲ ਜੋੜ ਕੇ ਰੱਖਦੇ ਨੇ।

ਇਸ ਦੌਰਾਨ ਉੱਘੇ ਚਿੱਤਰਕਾਰ ਗੁਰਜਿੰਦਰ ਸਿੰਘ ਵੱਲੋਂ ਬਣਾਇਆ ਗਿਆ ਜੈ ਭੂਸ਼ਣ ਮਲਿਕ ਦਾ ਪੈਂਸਿਲ ਸਕੈਚ ਵੀ ਭੇਂਟ ਕੀਤਾ ਗਿਆ। ਡਾ. ਸਵਰਾਜ ਸਿੰਘ ਨੇ ਹਿੱਸਾ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਸ ਕਾਬਲ ਬਣਾਉਣ ਕਿ ਬੱਚੇ ਦੇਸ਼ ‘ਚ ਰਹਿ ਕੇ ਹੀ ਆਪਣਾ ਭਵਿੱਖ ਬਣਾ ਸਕਣ। ਭਗਵਾਨ ਦਾਸ ਜੁਨੇਜਾ ਵੱਲੋਂ ਮੰਚ ਦੇ ਪ੍ਰੋਗਰਾਮਾਂ ‘ਤੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਗਈ। ਆਏ ਹੋਏ ਮਹਿਮਾਨਾਂ ਨੇ ਸਮਰ ਕੈਂਪ ‘ਚ ਹਿੱਸਾ ਲੈਣ ਵਾਲੇ ਬੱਚਿਆਂ ਅਤੇ ਅਧਿਆਪਕਾਂ ਵਿੱਚ ਅੰਮ੍ਰਿਤ ਕੌਰ, ਅਮਨਦੀਪ ਕੌਰ, ਗੁਰਜੋਤ ਕੌਰ, ਊਸ਼ਾ, ਨੀਧੀ ਜਿੰਦਲ, ਖੁਸ਼ੀ, ਦਿਲਖੁਸ਼ ਨੂੰ ਮੋਮੈਂਟੋ ਅਤੇ ਉਪਹਾਰ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਤ੍ਰਿਭਵਨ ਗੁਪਤਾ ਪ੍ਰਧਾਨ ਦਸਹਿਰਾ ਕਮੇਟੀ, ਇੰਜ. ਨਰਿੰਦਰ ਸਿੰਘ ਪ੍ਰਧਾਨ, ਸੁਖਦੇਵ ਸਿੰਘ ਖਾਲਸਾ, ਰਵਿੰਦਰ ਸਿੰਗਲਾ, ਸੁਰਿੰਦਰ ਮੋਹਨ ਸਿੰਗਲਾ ਐਡਵੋਕੇਟ, ਅਕਸ਼ੈ ਗੋਪਾਲ, ਐੱਮ.ਡੀ ਹੋਟਲ ਫਲਾਈਓਵਰ ਕਲਾਸਿਕ, ਪਰਵੀਨ ਕੁਮਾਰ ਗੋਇਲ, ਹਰਕੇਸ਼ ਮਿੱਤਲ, ਬੀਰ ਚੰਦ ਖੁਰਮੀ, ਮੋਹਨ ਲਾਲ ਚੁੱਘ ਚੇਅਰਮੈਨ ਚਿਲਡਰਨ ਮੈਮੋਰੀਅਲ ਸਕੂਲ, ਪ੍ਰਿੰਸ ਡਾਇਰੈਕਟਰ ਬ੍ਰਾਈਟ ਫਿਊਚਰ ਪਬਲਿਕ ਸਕੂਲ, ਸ੍ਰੀਮਤੀ ਕਾਂਤਾ, ਦਰਸ਼ਨ ਜਿੰਦਲ, ਡਾ.ਚਾਰਵੀ ਠਾਕੁਰ, ਪ੍ਰਿੰਸੀਪਲ ਗੁਰਵਿੰਦਰ ਕੌਰ, ਬਰਿੰਦਰ ਵਰਮਾ, ਹਰਬੰਸ ਸਿੰਘ ਕੁਲਾਰ, ਧਰਮਿੰਦਰ ਸੰਧੂ, ਪਿੰਕੀ, ਦਿਗਵਿਜੈ, ਮਮਤਾ ਠਾਕੁਰ ਪਰਮ ਰੁਪਾਲ ਸਹਿਸੋਗ ਦਿੱਤਾ ਅਤੇ ਮੌਜੂਦ ਰਹੇ।

Leave a Reply

Your email address will not be published. Required fields are marked *