ਹਾਈਕਮਾਨ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਅੈਲਾਨ਼ਣਾ ਇਤਿਹਾਸਕ ਫ਼ੈਸਲਾ: ਮੋਹਿਤ ਮੋਹਿੰਦਰਾ
ਪਟਿਆਲਾ 6 ਫ਼ਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐਤਵਾਰ ਦੇਰ ਸ਼ਾਮ ਨੂੰ ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰਾ ਐਲਾਨ ਦਿੱਤਾ ਹੈ। ਕਾਂਗਰਸ ਹਾਈਕਮਾਨ ਵਲੋਂ ਇਹ ਜੋ ਫ਼ੈਸਲਾ ਲਿਆ ਗਿਆ ਹੈ ਉਹ ਸ਼ਲਾਘਾਯੋਗ ਤੇ ਇਤਿਹਾਸਕ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਪਟਿਆਲਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੋਹਿਤ ਮੋਹਿੰਦਰਾ ਵਲੋਂ ਕੀਤਾ ਹੈ। ਮੋਹਿਤ ਮੋਹਿੰਦਰਾ ਨੇ ਦਸਿਆ ਕਿ ਚਰਨਜੀਤ ਸਿੰਘ ਚੰਨੀ ਵਲੋਂ ਆਪਣੇ 111 ਦਿਨਾਂ ਦੇ ਕਾਰਜ਼ਕਾਲ ਵਿਚ ਜੋ ਕੰਮ ਕਰ ਵਿਖਾਏ ਹਨ ਉਨ੍ਹਾਂ ਕਾਰਨ ਹੀ ਚੰਨੀ ਹੁਣ ਸੂਬਾ ਵਾਸੀਆਂ ਦੀ ਪਹਿਲੀ ਪਸੰਦ ਹਨ।
ਉਨ੍ਹਾਂ ਨੇ ਆਉਂਦਿਆਂ ਹੀ ਪੈਟਰੋਲ ਤੇ ਵੈਟ ਘੱਟਾਇਆ, ਲੋੜਵੰਦ ਪਰਿਵਾਰਾਂ ਲਈ 200 ਯੂਨਿਟ ਤੋਂ 300 ਯੂਨਿਟ ਬਿਜ਼ਲੀ ਮਾਫ਼, ਬਿਜਲੀ ਦੇ ਬਿੱਲਾਂ ਦੇ ਪੁਰਾਣੇ ਬਕਾਏ ਮਾਫ਼ ਕਰਨਾ, ਗਰੀਬ ਪਰਿਵਾਰਾਂ ਨੂੰ 5-5 ਮਰਲਿਆਂ ਦੇ ਮੁਫ਼ਤ ਪਲਾਟ, ਸ਼ਗਨ ਸਕੀਮ 21 ਹਜ਼ਾਰ ਤੋਂ 51 ਹਜ਼ਾਰ ਰੁਪਏ ਕੀਤੀ, ਸਭ ਲਈ ਪਾਣੀ ਦੇ ਬਿੱਲ 50 ਰੁਪਏ ਕਰਨਾ, ਕਿਸਾਨੀ ਅੰਦੋਲਨ ਚ ਮੌਤ ਦਾ ਸਿ਼ਕਾਰ ਹੋਏ ਪਰਿਵਾਰਾਂ ਨੂੰ ਮੁਆਵਜਾ ਤੇ ਇੱਕ ਮੈਂਬਰ ਨੂੰ ਨੌਕਰੀ, ਬਿੱਜਲੀ ਦੇ ਬਿੱਲਾਂਚ 3 ਰੁਪਏ ਯੂਨਿਟ ਘਟਾਉਣਾ ਆਦਿ ਫ਼ੈਸਲੇ ਲਏ ਗਏ ਹਨ।
ਕਿਉਂਕਿ ਚਰਨਜੀਤ ਸਿੰਘ ਚੰਨੀ ਹੀ ਅਜਿਹੀ ਸ਼ਖ਼ਸ਼ੀਅਤ ਹਨ ਜੋ ਕਿ ਆਮ ਵਰਗ ਤੇ ਨੌਜਵਾਨਾਂ ਦੀ ਫਿ਼ਕਰ ਕਰ ਕਰਦੇ ਹਨ। ਜੋ ਹਰ ਇੱਕ ਵਰਗ ਨੂੰ ਆਪਣੇ ਨਾਲ ਲੈ ਕੇ ਚੱਲਦੇ ਹਨ। ਹਾਈਕਮਾਨ ਵਲੋਂ ਵੋਟਾਂ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਨਣਾ ਇੱਕ ਚੰਗਾ ਕਦਮ ਹੈ।ਕਿਉਂਕਿ ਚਰਨਜੀਤ ਸਿੰਘ ਚੰਨੀ ਹੀ ਅਜਿਹੇ ਨੇਤਾ ਹਨ ਜੋ ਮੁੱਖ ਮੰਤਰੀ ਬਣਨ ਦੇ ਹੱਕਦਾਰ ਸਨ। ਪਾਰਟੀ ਦੇ ਫ਼ੈਸਲੇ ਨਾਲ ਵਰਕਰਾਂ ਤੇ ਆਗੂਆਂ ਦੇ ਵਿਚ ਖੁਸ਼ੀ ਦੀ ਲਹਿਰ ਹੈ।

