ਚੰਡੀਗੜ੍ਹਪੰਜਾਬ

ਦੇਸ਼ ਦੀ ਹੈਲਥ ਅਤੇ ਵੈਲਥ ਦੇ ਲਈ ਸੀਏ ਸਮੂਦਾਏ ਜਿਮੇਵਾਰੀ ਅਤੇ ਨੈਤਿਕਤਾ ਨਾਲ ਦਿੰਦੇ ਰਹੇ ਯੋਗਦਾਨ – ਮੁੱਖ ਮੰਤਰੀ ਮਨੋਹਰ ਲਾਲ

ਸੀਏ ਦਿਵਸ ‘ਤੇ ਮੁੱਖ ਮੰਤਰੀ ਨੇ ਸੀਏ ਡਾਇਰੈਕਟਰੀ ਦੀ ਕੀਤੀ ਘੁੰਡ ਚੁਕਾਈ

ਚੰਡੀਗੜ੍ਹ, 30 ਜੂਨ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੋਂ ਉਨ੍ਹਾਂ ਦੇ ਨਿਵਾਸ ਸੰਤ ਕਬੀਰ ਕੁਟੀਰ ‘ਤੇ ਅੱਜ ਚਾਰਟਡ ਅਕਾਊਂਟੇਂਟ ਵਫਦ ਨੇ ਮੁਲਾਕਾਤ ਕੀਤੀ ਅਤੇ ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸੀਏ ਡਾਇਰੈਕਟਰੀ ਦੀ ਘੁੰਡ ਚੁਕਾਈ ਕੀਤੀ। ਪੂਰੇ ਦੇਸ਼ ਵਿਚ 1 ਜੁਲਾਈ ਨੂੰ ਚਾਰਟਰਡ ਅਕਾਊਂਟੇਂਟ ਦਿਵਸ ਮਨਾਇਆ ਜਾਂਦਾ ਹੈ। ਦੀ ਇੰਸਟੀਟਿਯੂਟ ਆਫ ਚਾਰਟਰਟ ਅਕਾਊਂਟੇਂਟ ਆਫ ਇੰਡੀਆ (ਆਈਸੀਏਆਈ) ਚੰਡੀਗੜ੍ਹ ਬ੍ਰਾਂਚ ਦਾ ਇਕ ਵਫਦ ਚੇਅਰਮੈਨ ਸੀਏ ਵਿਸ਼ਾਲ ਪੁਰੀ ਅਤੇ ਮੈਂਬਰ ਸੰਜੈ ਟੰਡਨ ਦੀ ਅਗਵਾਈ ਹੇਠ ਮੁੱਖ ਮੰਤਰੀ ਨਾਲ ਮਿਲਿਆ ਅਤੇ ਆਈਸੀਏਆਈ ਦੀ ਸਮੂਚੀ ਕਾਰਜਪ੍ਰਣਾਲੀ ਦੀ ਵਿਸਤਾਰ ਜਾਣਕਾਰੀਆਂ ਨਾਲ ਮੁੱਖ ਮੰਤਰੀ ਨੁੰ ਜਾਣੁੰ ਕਰਵਾਇਆ।

ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਦੇਸ਼ ਦੀ ਹੈਲਥ ਅਤੇ ਵੈਲਥ ਯਾਨੀ ਅਰਥਵਿਵਸਥਾ ਵਿਚ ਸੀਏ ਕੰਮਿਊਨਿਟੀ ਆਪਣੀ ਜਿਮੇਵਾਰੀਆਂ ਅਤੇ ਨੇਤਿਕਤਾ ਨਾਲ ਯੋਗਦਾਨ ਦਿੰਦੇ ਰਹਿਣ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਨੂੰ ਹੋਰ ਮਜਬੂਤੀ ਦੇਣ ਵਿਚ ਸੀਏ ਪ੍ਰੋਫੈਸ਼ਨਲਸ ਦਾ ਯੋਗਦਾਨ ਨਾ ਸਿਰਫ ਸ਼ਲਾਘਾਯੋਗ ਹੈ ਸਗੋ ਮਹਤੱਵਪੂਰਨ ਵੀ ਹੈ। ਚੇਅਰਮੈਨ ਸੀਏ ਵਿਸ਼ਾਲ ਪੁਰੀ ਨੇ ਮੁੱਖ ਮੰਤਰੀ ਦੇ ਸਾਹਮਣੇ ਮੰਗ ਰੱਖਦੇ ਹੋਏ ਕਿਹਾ ਕਿ ਉੱਤਰ ਭਾਰਤ ਦੇ ਕੋਨੇ ਕੋਨੇ ਤੋਂ ਸੀਏ ਦੀ ਪੜਾਈ ਲਈ ਸੈਕਟਰ 35 ਸਥਿਤ ਸੀਏ ਭਵਨ ਅਧਿਐਨ ਕਰ ਰਹੇ ਸਟੂਡੈਂਟਸ ਅਤੇ ਪ੍ਰੈਕੀਸਿੰਗ ਸੀਏ ਨੂੰ ਹੋਰ ਵੱਧ ਸਹੂਲਤਾਂ ਦੇਣ ਦੇ ਮੱਦੇਨਜਰ ਪੰਚਕੂਲਾ ਵਿਚ ਚਾਰਟੇਡ ਅਕਾਉਂਟੇਂਟਸ ਸੈਂਟਰ ਆਫ ਏਕਸੀਲੈਂਸ ਦੇ ਲਈ ਜਗ੍ਹਾ ਨਿਰਧਾਰਿਤ ਕੀਤੀ ਜਾਵੇ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਇਸ ਦਿਸ਼ਾ ਵਿਚ ਕਦਮ ਚੁੱਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਆਈਸੀਏਆਈ ਸੰਸਦ ਦੇ ਇਕ ਐਕਟ ਵੱਲੋਂ ਸਥਾਪਿਤ ਇਕ ਸੰਵੈਧਾਨਿਕ ਨਿਗਮ ਹੈ ਜੋ ਕਿ ਦੇਸ਼ਭਰ ਦੇ ਸੀਏ ਦੇ ਪੇਸ਼ੇ ਨੁੰ ਵਿਨਿਯਮਤ ਕਰਨ ਲਈ 1 ਜੁਲਾਈ, 1949 ਨੂੰ ਮੌਜੂਦਾ ਵਿਚ ਆਈ ਸੀ।

Leave a Reply

Your email address will not be published. Required fields are marked *