ਮਾਤਰੀ ਮੌਤਾਂ ਦੇ ਰੀਵਿਉ ਸਬੰਧੀ ਕੀਤੀ ਮੀਟਿੰਗ
ਮਾਤਰੀ ਮੋਤ ਦਰ ਵਿੱਚ ਕਮੀ ਲਿਆਉਣਾ ਮੁੱਖ ਟੀਚਾ ; ਸਿਵਲ ਸਰਜਨ ਡਾ. ਰਮਿੰਦਰ ਕੌਰ
ਪਟਿਆਲਾ 4 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗਰਭ ਅਵਸਥਾ, ਜਣੇਪੇ ਦੋਰਾਣ ਜਾਂ ਜਣੇਪੇ ਤੋਂ ਬਾਦ 42 ਦਿਨਾਂ ਦੇ ਵਿੱਚ ਮਾਰਚ ਮਹੀਨੇ ਦੋਰਾਣ ਹੋਈਆਂ 3 ਅੋਰਤਾਂ ਦੀਆਂ ਮੌਤਾਂ ਜਿਹਨਾਂ ਵਿੱਚੋ 1 ਪਟਿਆਲਾ ਜਿਲ੍ਹੇ ਅਤੇ 2 ਬਾਹਰਲੇ ਜਿਲ੍ਹਿਆਂ ਨਾਲ ਸਬੰਧਤ ਸਨ, ਦੇ ਰੀਵਿਉ ਸਬੰਧੀ ਸਿਵਲ ਸਰਜਨ ਡਾ. ਰਮਿੰਦਰ ਕੌਰ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਮੈਟਰਨਲ ਡੈਥ ਰੀਵਿਉ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਕੀਤੀ ਗਈ।ਜਿਸ ਵਿੱਚ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐੈਸ.ਜੇ.ਸਿੰਘ, ਜਿਲਾ ਟੀਕਾ ਕਰਨ ਅਫਸਰ ਡਾ. ਗੁਰਪ੍ਰੀਤ ਕੌਰ, ਰਾਜਿੰਦਰਾ ਹਸਪਤਾਲ ਤੋਂ ਅੋਰਤ ਰੋਗਾਂ ਦੇ ਮਾਹਰ ਪੌਫੈਸਰ ਡਾ. ਸ਼ੈਲੀ, ਸੀਨੀਅਰ ਰੈਜੀਡੈਂਟ ਡਾ. ਕੰਗਨ, ਮਾਤਾ ਕੁਸ਼ਲਿਆ ਹਸਪਤਾਲ ਤੋਂ ਗਾਇਨੋਕੋਲੋਜਿਸਟ ਡਾ. ਮੱਮਤਾ, ਅਨੈਸਥੈਟਿਕਸ ਡਾ. ਮਨਦੀਪ ਕੌਰ, ਡਾ. ਮਨਪ੍ਰੀਤ ਕੌਰ , ਡਾ. ਮਨਜੀਤ ਕਮਲ, ਡੀ.ਐਮ ਈ ਓ ਮੋਨਿਕਾ ਸ਼ਰਮਾਂ, ਡੀ ਐਸ ਏ ਤ੍ਰਿਪਤਾ ਰਾਂਣੀ, ਜਿਲਾ ਮਾਸ ਮੀਡੀਆ ਅਫਸਰ ਕੁਲਬੀਰ ਕੌਰ ਅਤੇ ਜਿਲ੍ਹੇ ਦੀਆਂ ਹੋਈਆਂ ਮੌਤਾਂ ਨਾਲ ਸਬੰਧਤ ਏਰੀਏ ਦੇ ਸਬੰਧਤ ਮੈਡੀਕਲ ਅਫਸਰ ਅਤੇ ਏ.ਐਨ.ਐਮ. ਵੀ ਸ਼ਾਮਲ ਹੋਏ। ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਮਾਤਰੀ ਮੌਤਾਂ ਨੂੰ ਰੀਵਿਉ ਕਰਨ ਦਾ ਮੁੱਖ ਮਕਸਦ ਮੋਤਾਂ ਦੇ ਕਾਰਨਾਂ ਨੂੰ ਜਾਣਨਾ ਹੈ ਤਾਂ ਜੋ ਉਹਨਾਂ ਕਾਰਨਾਂ ਨੂੰ ਦੂਰ ਕਰਨ ਲਈ ਨੀਤੀਆਂ ਬਣਾਈਆਂ ਜਾ ਸਕਣ ਅਤੇ ਮਾਤਰੀ ਮੌਤ ਦਰ ਵਿੱਚ ਕਮੀ ਲਿਆਂਦੀ ਜਾ ਸਕੇ।
ਉਹਨਾਂ ਕਿਹਾ ਕਿ ਮਾਤਰੀ ਮੌਤ ਦੇ ਕਈ ਕਾਰਣ ਜਿਵੇਂ ਗਰਭਵੱਤੀ ਮਾਵਾਂ ਨੂੰ ਗੁੰਝਲਦਾਰ ਡਲੀਵਰੀ ਹੋਣ ਤੇ ਉਚੇਰੇ ਹਸਪਤਾਲ ਵਿੱਚ ਜਣੇਪਾ ਕਰਵਾਉਣ ਲਈ ਰੈਫਰ ਕਰਨ ਤੇ ਔਰਤ ਵੱਲੋਂ ਹਸਪਤਾਲ ਨਾ ਜਾਣਾ, ਗਰਭਵੱਤੀ ਔਰਤ ਵੱਲੋਂ ਕੋਈ ਪੁਰਾਣੀ ਬਿਮਾਰੀ ਹੋਣ ਤੇ ਉਸ ਦੀ ਜਾਣਕਾਰੀ ਨਾ ਦੇਣਾ, ਡਲੀਵਰੀ ਤੋਂ ਬਾਦ ਜਿਆਦਾ ਖੂਨ ਪੈਣਾ, ਇੰਫੈਕਸ਼ਨ ਹੋਣਾ, ਜਿਆਦਾ ਬੱਲਡ ਪ੍ਰੈਸ਼ਰ ਹੋਣਾ, ਅਸੁੱਰਖਿਅਤ ਆਬਰਸ਼ਨ ਆਦਿ ਹੋ ਸਕਦੇ ਹਨ।Tੁਹਨਾਂ ਕਿਹਾ ਕਿ ਇਹਨਾਂ ਅੋਰਤਾਂ ਦੀਆਂ ਮੌਤਾਂ ਨੂੰ ਕਮਿਉਨਿਟੀ ਅਤੇ ਫੈਸੀਲਿਟੀ ਤੇ ਰੀਵਿਉ ਕਰਨ ਤੋਂ ਬਾਦ ਜਿਲ੍ਹਾ ਪੱਧਰ ਤੇਂ ਕਮੇਟੀ ਵੱਲੋਂ ਰੀਵਿਉ ਕੀਤਾ ਜਾਂਦਾ ਹੈ।fੲਸ ਮੋਕੇ ਉਹਨਾਂ ਸਬੰਧਤ ਸਟਾਫ ਨੂੰ ਗਰਭਵਤੀ ਅੋਰਤਾਂ ਦੇ ਚਾਰ ਐਂਟੀ ਨੇਟਲ ਚੈਕਅਪ ਨੂੰ ਯਕੀਨੀ ਬਣਾਉਣ ਅਤੇ ਹਾਈ ਰਿਸਕ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਣ ਲਈ ਕਿਹਾ।ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ. ਜੇ. ਸਿੰਘ. ਨੇ ਦੱਸਿਆ ਮਾਤਰੀ ਮੌਤ ਤੋਂ ਭਾਵ ਇੱਕ ਲੱਖ ਜਿੰਦਾ ਜਨਮ ਹੋਣ ਤੇਂ ਹੋਣ ਵਾਲੀਆਂ ਮਾਵਾਂ ਦੀ ਮੋਤਾਂ ਦੀ ਗਿਣਤੀ ਤੋਂ ਹੈ ਅਤੇ ਜਿਲ੍ਹੇ ਦਾ ਮਾਤਰੀ ਮੌਤ ਦਰ ਇਸ ਸਮੇਂ 79 ਹੈ ਜਿਸ ਨੂੰ ਹੋਰ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਬਾਹਰਲੇ ਜਿਲ੍ਹੇ ਦੀਆਂ ਹੋਈਆਂ ਦੋ ਮਾਤਰੀ ਮੌਤਾਂ ਦੀ ਸੂਚਨਾਂ ਰੀਵਿਉ ਕਰਨ ਤੋਂ ਬਾਦ ਸਬੰਧਤ ਸਿਵਲ ਸਰਜਨਾਂ ਨੂੰ ਕਮਿਉਨਿਟੀ ਲੈਵਲ ਤੇ ਰੀਵਿਉ ਕਰਨ ਲਈ ਭੇਜ ਦਿੱਤੀ ਗਈ ਹੈ।

