ਪਟਿਆਲਾ

ਮਿਸ਼ਨ ਇੰਦਰਧਨੁਸ਼ ਪ੍ਰੋਗਰਾਮ ਤਹਿਤ ਵਰਕਸਾਪ ਕਮ ਟ੍ਰੇਨਿੰਗ ਕਰਵਾਈ

ਪਟਿਆਲਾ 7 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨਸੁਾਰ ਜਿਲ੍ਹੇ ਵਿੱਚ ਕੋਵਿਡ ਮਹਾਂਮਾਰੀ ਅਤੇ ਹੋਰ ਕਾਰਣਾਂ ਕਰਕੇ ਬੱਚਿਆਂ ਦੇ ਸੰਪੂਰਣ ਟੀਕਾਕਰਨ ਵਿੱਚ ਪਾਏ ਪਾੜੇ ਭਾਵ ਅਧੁਰਾ ਟੀਕਾਕਰਨ ਜਾਂ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦੇ ਸੰਪੁਰਨ ਟੀਕਾਕਰਨ ਲਈ ਜਿਲ੍ਹੇ ਵਿੱਚ ਮਿਸ਼ਨ ਇੰਦਰ ਧਨੁਸ਼ ਤਹਿਤ ਚਲਾਈ ਜਾਣ ਵਾਲੀ ਮੁਹਿੰਮ ਸਬੰਧੀ ਵਰਕਸ਼ਾਪ ਕਮ ਟ੍ਰੇਨਿੰਗ ਦੀ ਕਰਵਾਈ ਗਈ। ਵਰਕਸ਼ਾਪ ਮੌਕੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਨੇ ਕਿਹਾ ਕਿ ਭਾਰਤ ਸਰਕਾਰ ਦਾ ਇਹ ਇੱਕ ਅਹਿਮ ਉਪਰਾਲਾ ਹੈ

ਜਿਸ ਤਹਿਤ 5 ਸਾਲ ਤੱਕ ਦੇ ਬੱਚੇ ਜੋ ਕੋਵਿਡ ਮਹਾਂਮਾਰੀ ਜਾਂ ਕਿਸੇ ਹੋਰ ਕਾਰਣ ਟੀਕਾਕਰਨ ਸੁਚੀ ਅਨੁਸਾਰ ਮਾਰੂ ਬਿਮਾਰੀਆਂ ਤੋਂ ਬਚਾਅ ਲਈ ਆਪਣਾ ਸੰਪੁਰਣ ਟੀਕਾਕਰਨ ਨਹੀ ਕਰਵਾ ਸਕੇ, ਉਹਨਾਂ ਦੇ ਸੰਪੁਰਨ ਟੀਕਾਕਰਨ ਕਰਨ ਲਈ ਇਹ ਟੀਕਾਕਰਨ ਦੇ ਵਿਸ਼ੇਸ ਕੈਂਪ 7 ਅਗਸਤ ਤੋ ਲਗਾਏ ਜਾਣਗੇ ਤਾਂ ਜੋ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਪੂਰਨ ਸੁੱਰਖਿਆ ਹੋ ਸਕੇ।ਇਸ ਤੋਂ ਇਲਾਵਾ ਗਰਭਵੱਤੀ ਅੋਰਤਾਂ ਦਾ ਟੀਕਕਾਰਨ ਵੀ ਇਹਨਾਂ ਕੈਂਪਾ ਵਿੱਚ ਕੀਤਾ ਜਾ ਰਿਹਾ ਹੈ ਮਿਸ਼ਨ ਇੰਦਰਧਨੁਸ਼ ਤਹਿਤ ਚਲਣ ਵਾਲੀ ਇਸ ਮੁਹਿੰਮ ਦਾ ਲੋਕਾਂ ਨੂੰ ਭਰਪੂਰ ਲਾਭ ਲ਼ੈਣਾ ਚਾਹੀਦਾ ਹੈ । ਇਸ ਮੌਕੇ ਟੀਕਕਰਨ ਅਫਸਰ ਡਾ. ਗੁਰਪ੍ਰੀਤ ਕੌਰ, ਸਰਵੈਲੈਂਸ ਮੈਡੀਕਲ ਅਫਸਰ ਡਾ. ਵਿਕਰਮ ਗੁਪਤਾ,ਜਿਲੇ ਦੀਆਂ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰ,ਮੈਡੀਕਲ ਅਫਸਰ,ਬੀਈਈ ਅਤੇ ਫੀਲਡ ਸਟਾਫ ਵੀ ਹਾਜਰ ਸੀ।

Leave a Reply

Your email address will not be published. Required fields are marked *