ਪਟਿਆਲਾ

ਰਾਸ਼ਟਰਪਤੀ ਦਰੌਪਦੀ ਮੂਰਮੂ ਕੋਲ ਪੁੱਜਾ ਅੰਤਰਰਾਸਟਰੀ ਲੇਖਕ ਅਨਿਲ ਭਾਰਤੀ ਵੱਲੋਂ ਭੇਜਿਆ ਗਿਆ ਤ੍ਰੈ ਭਾਸ਼ਾ ਤੁਲਨਾਤਮਕ ਗਿਆਨ ਵਿਕਾਸ ਪੱਧਤੀ ਪ੍ਰੋਜੈਕਟ ।

ਭਾਰਤ ਦੀ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਿੱਚ ਤ੍ਰੈ ਭਾਸ਼ਾ ਤੁਲਨਾਤਮਕ ਗਿਆਨ ਵਿਕਾਸ ਪੱਧਤੀ ਮਹੱਤਵਪੂਰਨ ਕਿਰਦਾਰ ਨਿਭਾਏਗੀ — ਅਨਿਲ ਭਾਰਤੀ

ਪਟਿਆਲ਼ਾ (ਰਮਨਦੀਪ/ਮਧੂਸਾਰ ਬਿਊਰੋ) ਐਸ ਡੀ ਐਸ ਈ ਸੀਨੀਅਰ ਸੈਕੰਡਰੀ ਸਕੂਲ ਪਟਿਆਲ਼ਾ ਦੇ ਅਧਿਆਪਕ ਅਤੇ ਅੰਤਰਰਾਸ਼ਟਰੀ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਵਲੋਂ ਭਾਰਤ ਦੀ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਦਰੌਪਦੀ ਮੂਰਮੂ ਨੂੰ ਭੇਜਿਆ ਗਿਆ “ਤ੍ਰੈ ਭਾਸ਼ਾ ਤੁਲਨਾਤਮਕ ਗਿਆਨ ਵਿਕਾਸ ਪੱਧਤੀ ਪ੍ਰੋਜੈਕਟ” ਪੁੱਜ ਗਿਆ ਹੈ। ਰਾਸ਼ਟਰਪਤੀ ਭਵਨ ਦੇ ਜੇ ਟੀ ਓ (ਪੋਲਿਸੀ) ਐਸ ਕੇ ਜੇ ਪੀ ਸ੍ਰੀ ਕ੍ਰਿਸ਼ਨਾ ਜੀ ਪਾਂਡੇ ਨੇ ਇੱਕ ਈਮੇਲ ਸੰਦੇਸ਼ ਭੇਜ ਕੇ ਇਹ ਜਾਣਕਾਰੀ ਸ਼੍ਰੀ ਅਨਿਲ ਕੁਮਾਰ ਭਾਰਤੀ ਨੂੰ ਦਿੱਤੀ ਹੈ, ਜਿਹਨਾਂ ਨੇ ਇਹ ਮਹੱਤਵਪੂਰਨ ਪ੍ਰੋਜੈਕਟ ਭੇਜ ਕੇ ਇਸ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਦੀ ਬੇਨਤੀ ਕੀਤੀ ਸੀ। ਇਸ ਵਿਸ਼ੇ ਬਾਰੇ ਜਾਣਕਾਰੀ ਪ੍ਰਦਾਨ ਕਰਦਿਆ ਸਿੱਖਿਆ ਸ਼ਾਸ਼ਤਰੀ ਅਨਿਲ ਕੁਮਾਰ ਭਾਰਤੀ ਨੇ ਦੱਸਿਆ ਕਿ ਉਹਨਾਂ ਨੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਭਾਸ਼ਾਈ ਤਾਲਮੇਲ ਦਾ ਵਿਕਾਸ ਕਰਨ ਵਾਲੀ ਆਪਣੀ ਇੱਕ ਕ੍ਰਾਂਤੀਕਾਰੀ ਖੋਜ ਤ੍ਰੈ ਭਾਸ਼ਾ ਤੁਲਨਾਤਮਕ ਗਿਆਨ ਵਿਕਾਸ ਪੱਧਤੀ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਲਈ ਇੱਕ ਪ੍ਰੋਜੈਕਟ ਬਣਾ ਕੇ ਭੇਜਿਆ ਸੀ। ਇਸ ਪ੍ਰੋਜੈਕਟ ਵਿੱਚ ਪੰਜਾਬੀ ਸਮੇਤ ਪੂਰੇ ਦੇਸ਼ ਦੀਆਂ ਸਾਰੀਆਂ ਪ੍ਰਦੇਸ਼ਿਕ ਭਾਸ਼ਾਵਾਂ, ਰਾਸ਼ਟਰੀ ਭਾਸ਼ਾ ਹਿੰਦੀ ਅਤੇ ਅੰਗਰੇਜੀ ਭਾਸ਼ਾਵਾਂ ਵਿੱਚ ਆਪਸੀ ਤਾਲਮੇਲ ਸਥਾਪਿਤ ਕਰਦੇ ਹੋਏ

ਪੂਰੇ ਭਾਰਤ ਦੇਸ਼ ਨੂੰ ਇੱਕ ਭਾਸ਼ਾਈ ਏਕਤਾ ਦੇ ਸੂਤਰ ਵਿੱਚ ਪਿਰੋਣ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਸੀ। ਇਸ ਪ੍ਰੋਜੈਕਟ ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤੇ ਜਾਣ ਨਾਲ ਦੇਸ਼ ਦੇ ਸਾਰੇ ਪ੍ਰਦੇਸ਼ਾਂ ਵਿੱਚ ਸਭਿਆਚਾਰਕ ਏਕਤਾ ਅਤੇ ਆਪਸੀ ਪ੍ਰੇਮ ਪਿਆਰ ਵਿੱਚ ਬਹੁਤ ਵਾਧਾ ਹੋਵੇਗਾ ਅਤੇ ਇਸ ਨਾਲ ਵੱਖ—ਵੱਖ ਪ੍ਰਦੇਸ਼ਾਂ ਦੇ ਲੋਕਾਂ ਵਿੱਚ ਆਪਸੀ ਵਪਾਰ ਅਤੇ ਆਪਸੀ ਸਮਝ ਬੂਝ ਵੀ ਵਧੇਗੀ। ਇਸ ਬਹੁਮੁੱਲੇ ਪ੍ਰੋਜੈਕਟ ਦੇ ਮਹੱਤਵ ਨੂੰ ਆਪਣਾ ਆਸ਼ੀਰਵਾਦ ਪ੍ਰਦਾਨ ਕਰਦੇ ਹੋਏ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦਰੌਪਦੀ ਮੁਰਮੂ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਸਵੀਕਾਰ ਕਰਦੇ ਹੋਏ ਲੇਖਕ ਅਨਿਲ ਕੁਮਾਰ ਭਾਰਤੀ ਦੀ ਤ੍ਰੈ ਭਾਸ਼ਾ ਤੁਲਨਾਤਮਕ ਗਿਆਨ ਵਿਕਾਸ ਪੱਧਤੀ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਬਾਰੇ ਉਚਿਤ ਕਾਰਵਾਈ ਕਰਨ ਨਾਲ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਅਨਿਲ ਕੁਮਾਰ ਭਾਰਤੀ ਨੂੰ ਇੱਕ ਕੋਰਸਪੋਂਡੈਸ ਨੰਬਰ 46167 ਵੀ ਜਾਰੀ ਕਰ ਦਿੱਤਾ ਹੈ ਅਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਗਲੇਰਾ ਪੱਤਰ ਵਿਚਾਰ ਇਸ ਨੰਬਰ ਦਾ ਵੇਰਵਾ ਦੇ ਕੇ ਹੀ ਕੀਤਾ ਜਾਵੇ। ਅਨਿਲ ਕੁਮਾਰ ਭਾਰਤੀ ਨੇ ਇਸ ਸਾਰੇ ਮਾਮਲੇ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਮਾਨਯੋਗ ਰਾਸ਼ਟਰਪਤੀ ਜੀ ਨੂੰ ਦਿੱਲ ਦੀਆਂ ਗਹਿਰਾਇਆਂ ਤੋਂ ਧੰਨਵਾਦ ਕਰਦੇ ਹੋਏ ਇਹ ਵਿਸ਼ਵਾਸ਼ ਵੀ ਪ੍ਰਗਟ ਕੀਤਾ ਕਿ ਇਸ ਪ੍ਰੋਜੈਕਟ ਨੂੰ ਲਾਗੂ ਕੀਤੇ ਜਾਣ ਨਾਲ ਭਾਰਤ ਦੀ ਭਾਸ਼ਾਈ ਏਕਤਾ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਦਾ ਮੁੱਢ ਬੰਨਿ੍ਹਆ ਜਾਵੇਗਾ।

Leave a Reply

Your email address will not be published. Required fields are marked *