ਚੌਥਾ ਦਰਜਾ ਮੁਲਾਜਮਾਂ ਦੀ ਮੀਟਿੰਗ ਮੁੱਖ ਇੰਜੀਨੀਅਰ ਲੋਕ ਨਿਰਮਾਣ ਨਾਲ ਹੋਈ — ਦਰਸ਼ਨ ਲੁਬਾਣਾ
ਪਟਿਆਲਾ 14 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ ਪੰਜਾਬ ਲੋਕ ਨਿਰਮਾਣ ਵਿਭਾਗ (ਇਮਾਰਤਾ ਤੇ ਸੜਕਾਂ) ਦੇ ਮੁੱਖ ਇੰਜੀਨੀਅਰ ਸ੍ਰੀ ਵਿਜੈ ਕੁਮਾਰ ਚੌਪੜਾ ਜੀ ਨਾਲ ਹੋਈ, ਮੀਟਿੰਗ ਵਿੱਚ ਨਿਗਰਾਨ ਇੰਜੀਨੀਅਰ ਵਿਕਾਸ ਗਰਗ, ਸੁਪਰਡੈਂਟ ਇੰਦਰਪਾਲ ਸਿੰਘ, ਚਰਨਪਾਲ ਸਿੰਘ, ਮੀਟਿੰਗ ਵਿੱਚ ਵਿਭਾਗ ਦੇ 2020 ਦੇ ਪੁਨਰਗਠਨ ਸਮੇਂ ਚੌਥਾ ਦਰਜਾ ਕਰਮਚਾਰੀਆਂ ਤੇ ਡਰਾਇਵਰ ਸਟਾਫ ਦੀ ਖਤਮ ਕੀਤੀ ਅਸਾਮੀਆਂ ਨੂੰ ਸਰਕਾਰ ਦੇ ਪੱਤਰ ਮਿਤੀ 21 ਅਕਤੂਬਰ 2021 ਦੀ ਰੋਸ਼ਨੀ ਵਿੱਚ ਮੁੜ ਸੁਰਜੀਤ ਕਰਨ ਤੇ ਇਹਨਾਂ ਅਸਾਮੀਆਂ ਤੇ ਨਵੀਂ ਰੈਗੂਲਰ ਭਰਤੀ ਕਰਨ ਤੇ ਸਹਿਮਤੀ ਹੋਈ। ਵਿਭਾਗ ਵਿਚਲੇ ਵਿਦਿਅਕ ਯੋਗਤਾ ਰੱਖਦੇ ਚੌਥਾ ਦਰਜਾ ਕਰਮਚਾਰੀਆਂ ਨੂੰ ਪੱਦ ਉਨਤੀ ਦੇਣ ਦਾ ਫੈਸਲਾ ਹੋਇਆ। ਬਿਜਲੀ ਵਿੰਗ ਤੇ ਮਕੈਨਿਕ ਵਿੰਗ ਵਿੱਚ ਟੈਕਨੀਕਲ ਅਸਾਮੀਆਂ ਤੇ ਪਦ ਉਨਤੀ ਤੇ ਟੈਕਨੀਕਲ ਕਰਮਚਾਰੀਆਂ ਨੂੰ ਕਨਵੈਨਸ਼ਨ ਅਲਾਊਸ ਦੇਣ ਸਮੇਤ ਸੀਨੀਆਰਤਾ ਸੂਚੀਆਂ ਬਣਾਉਣੀ
ਅਤੇ ਦਰਜਾਚਾਰ ਤੋਂ ਟੈਸਟ ਲੈਣਾ ਬੰਦ ਕਰਨ ਅਤੇ ਟੈਕਨੀਸ਼ਨ ਸਮੇਤ ਕੈਟਾਗਰੀਜ਼ ਨੂੰ ਕੰਨਵੈਸ ਅਲਾਊਸ ਤੇ ਤਰੱਕੀ ਦੇਣੀ ਆਦਿ ਸਬੰਧੀ ਦੇਣ ਤੇ ਵੀ ਸਹਿਮਤੀ ਹੋਈ ਅਤੇ ਖੇਤਰੀ ਦਫਤਰਾਂ ਵਿੱਚ ਖਾਲੀ ਪਈਆਂ ਪੱਦ ਉਨਤੀਆਂ ਦੀਆਂ ਅਸਾਮੀਆਂ ਨੂੰ ਭਰਨ ਲਈ ਖੇਤਰੀ ਦਫਰਤਾਂ ਨੂੰ ਹਦਾਇਤਾਂ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਵਿਭਾਗ ਵਿੱਚ ਕੰਟਰੈਕਟ / ਆਊਟ ਸੋਰਸ ਕਰਮੀਆਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਹਨਾਂ ਦੀਆਂ ਸੇਵਾਵਾ ਜਾਰੀ ਰੱਖਣ ਦੀ ਮੰਗਾਂ ਤੇ ਵੀ ਵਿਚਾਰਨ ਦਾ ਭਰੋਸਾ ਦਿੱਤਾ ਗਿਆ। ਇਸ ਤਰ੍ਹਾਂ ਤਕਰੀਬਨ ਇੱਕ ਦਰਜਨ ਮੰਗਾਂ ਵਿਚਾਰੀਆਂ ਗਈਆਂ ਸਨ। ਮੀਟਿੰਗ ਵਿੱਚ ਯੂਨੀਅਨ ਤੇ ਫੈਡਰੇਸ਼ਨ ਵਲੋਂ ਦਰਸ਼ਨ ਸਿੰਘ ਲੁਬਾਣਾ, ਉਂਕਾਰ ਸਿੰਘ ਦਮਨ, ਮੋਧ ਨਾਥ ਸ਼ਰਮਾ, ਨਿਸ਼ਾ ਰਾਣੀ, ਕਰਨੈਲ ਚੰਦ, ਹਰਨਾਮ ਸਿੰਘ, ਹਰਬੰਸ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਬਲਬੀਰ ਸਿੰਘ, ਆਦਿ ਆਗੂ ਸ਼ਾਮਲ ਹੋਏ। ਮੀਟਿੰਗ ਸਭਾਵਨਾ ਮਾਹੌਲ ਵਿੱਚ ਹੋਈ।

