ਪੰਜਾਬ ਸਕੂਲ ਬੱਸ ਓਪਰੇਟਰ ਐਸੋਸੀਏਸ਼ਨ ਨੇ ਦਿੱਤਾ ਕਾਂਗਰਸ ਨੂੰ ਸਮੱਰਥਨ
ਮੰਗਾਂ ਸਬੰਧੀ ਪ੍ਰਨੀਤ ਕੌਰ ਨੂੰ ਸੌਪਿਆਂ ਮੰਗ ਪੱਤਰ
ਪਟਿਆਲਾ, 22 ਜਨਵਰੀ (ਮਧੂਸਾਰ ਬਿਊਰੋ)
ਪੰਜਾਬ ਸਕੂਲ ਬੱਸ ਓਪਰੇਟਰ ਐਸੋਸੀਏਸ਼ਨ ਵੱਲੋਂ ਹਰਪ੍ਰੀਤ ਸਿੰਘ ਪ੍ਰਧਾਨ ਅਤੇ ਦਰਸ਼ਨ ਸਿੰਘ ਸਿੱਧੂ ਵਾਈਸ ਪ੍ਰਧਾਨ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਇੱਕ ਵਫ਼ਦ ਨੇ ਸਥਾਨਕ ਮੋਤੀ ਬਾਗ ਪੈਲੇਸ ਵਿਚ ਪਹੁੰਚ ਕੇ ਵਿਧਾਇਕਾ ਪ੍ਰਨੀਤ ਕੌਰ ਦੀ ਹਾਜਰੀ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਪੂਰੇ ਪੰਜਾਬ ਵਿਚ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਐਸੋਸੀਏਸ਼ਨ ਦੇ ਨੁੰਮਾਦਿਆਂ ਵੱਲੋਂ ਪ੍ਰਨੀਤ ਕੌਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ।ਇਸ ਮੌਕੇ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੂਰੇ ਪੰਜਾਬ ਵਿਚ ਉਹਨਾਂ ਦੇ ਤਕਰੀਬਨ ਪੰਜਾਹ ਹਜਾਰ ਦੇ ਕਰੀਬ ਪਰਿਵਾਰ ਹਨ। ਜੋ ਕਿ ਸਕੂਲੀ ਬੱਸਾਂ ਰਾਹੀਂ ਬੱਚਿਆਂ ਨੂੰ ਲੈ ਕੇ ਆਉਣ ਅਤੇ ਜਾਣ ਦਾ ਕੰਮ ਕਰਦੇ ਹਨ। ਪਰ ਪਿਛਲੇ ਕਾਫ਼ੀ ਸਮੇਂ ਤੋਂ ਮੌਜੂਦਾ ਅਕਾਲੀ-ਭਾਜਪਾ ਸਰਕਾਰ ਵੱਲੋਂ ਉਹਨਾਂ ਦੀਆਂ ਬੱਸਾਂ ਦੇ ਪਰਮਿਟ, ਟੋਲ-ਟੈਕਸ, ਰਜਿਸਟ੍ਰੇਸ਼ਨ ਅਤੇ ਬੱਸਾਂ ਉਪਰ ਹੋਰ ਵਾਧੂ ਖਰਚੇ ਪਾ ਕੇ ਵੱਖ-ਵੱਖ ਤਰੀਕਿਆਂ ਨਾਲ ਸਾਨੂੰ ਓਪਰੇਟਰਾਂ ਨੂੰ ਤੰਗ ਅਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਨਾਲ ਉਹਨਾਂ ਦਾ ਕੰਮ ਕਰਨ ਦਾ ਸਾਰਾ ਹੀ ਸਿਸਮਟ ਖਰਾਬ ਹੋ ਗਿਆ ਹੈ। ਜਿਸ ਦੇ ਸਿੱਟੇ ਵਜੋਂ ਕਈ ਓਪਰੇਟਰਾਂ ਨੇ ਆਪਣੇ ਕੰਮ-ਧੰਦੇ ਬਦਲ ਲਏ ਹਨ। ਉਹਨਾਂ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰੂਪ ਵਿਚ ਉਹਨਾਂ ਨੂੰ ਪੰਜਾਬ ਵਿਚ ਇੱਕ ਨਵੀਂ ਆਸ ਅਤੇ ਵਿਕਾਸ ਦਿਸਦਾ ਹੈ। ਜਿਸਦੇ ਸਿੱਟੇ ਵਜੋਂ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਪੂਰੇ ਪੰਜਾਬ ਵਿਚ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਪ੍ਰਨੀਤ ਕੌਰ ਨੇ ਬੱਸ ਓਪਰੇਟਰ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਸੁਣਨ ਤੋਂ ਬਾਅਦ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੇ ਉਹਨਾਂ ਦੀਆਂ ਸਾਰੀਆਂ ਜਾਇਜ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਉਹਨਾਂ ਦੇ ਪਰਿਵਾਰਾਂ ਦੀ ਵੀ ਕਾਂਗਰਸ ਪਾਰਟੀ ਵੱਲੋਂ ਪੂਰੇ ਤੌਰ ਨਾਲ ਸੁਰੱਖਿਆ ਕੀਤੀ ਜਾਵੇਗੀ। ਇਸ ਮੌਕੇ ਦਿਲਬਾਗ ਸਿੰਘ ਪ੍ਰਧਾਨ ਫਤਿਹਗੜ੍ਹ, ਅਰਸ਼ਦੀਪ ਸਿੰਘ ਰਿਸ਼ੀ ਪ੍ਰਧਾਨ ਰੋਪੜ, ਹਰਭਜਨ ਸਿੰਘ ਪ੍ਰਧਾਨ ਮੁਹਾਲੀ, ਹਰਨੇਕ ਸਿੰਘ ਸਰਾਓ ਪ੍ਰਧਾਨ ਰਾਜਪੁਰਾ, ਚਰਨਜੀਤ ਸਿੰਘ ਪ੍ਰਧਾਨ ਗੁਰਦਾਸਪੁਰ, ਸ਼ੇਰ ਸਿੰਘ ਪ੍ਰਧਾਨ ਬਲਾਚੌਰ, ਹੈਰੀ ਮੀਤ ਪ੍ਰਧਾਨ ਪਟਿਆਲਾ, ਮਹਿੰਦਰ ਸਿੰਘ ਖੇੜਕੀ ਮੀਤ ਪ੍ਰਧਾਨ ਸਮਾਣਾ ਵੀ ਮੌਜੂਦ ਸਨ।

