ਡਵੀਜਨ ਪੱਧਰ ਤੇ ਕੀਤਾ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਦਾ ਅਰਥੀ ਫੂਕ ਮੁਜਾਹਰਾ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਟੈਕਨੀਕਲ ਸਰਵਿਸ ਯੂਨੀਅਨ ਪੂਰਬ ਮੰਡਲ ਪਟਿਆਲਾ ਦੇ ਡਵੀਜਨ ਪ੍ਰਧਾਨ ਬਰੇਸ਼ ਕੁਮਾਰ ਅਤੇ ਸਬ ਅਰਬਨ ਮੰਡਲ ਪਟਿਆਲਾ ਦੇ ਡਵੀਜਨ ਪ੍ਰਧਾਨ ਹਰਿੰਦਰਪਾਲ ਸਿੰਘ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਦੋਨਾਂ ਡਵੀਜਨਾਂ ਦੇ ਟੈਕਨੀਕਲ ਕਾਮਿਆਂ ਨੇ ਇਕੱਠੇ ਹੋ ਕੇ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਮਿਤੀ 18—07—2023 ਨੂੰ ਪੂਰਬ ਮੰਡਲ ਪਟਿਆਲਾ ਅੱਗੇ ਅਰਥੀ ਫੂਕ ਮੁਜਾਹਰਾ ਕੀਤਾ। ਇਸ ਵਿੱਚ 200 ਤੋਂ ਵੱਧ ਟੈਕਨੀਕਲ ਕਾਮਿਆਂ ਨੇ ਸ਼ਮੂਲੀਅਤ ਕੀਤੀ ਅਤੇ ਇਹ ਅਰਥੀ ਫੂਕ ਮੁਜਾਹਰਾ ਪਾਵਰਕਾਮ ਅਤੇ ਮੈਨੇਜਮੈਂਟ ਵੱਲੋਂ ਦੂਹਰੀ ਸਜ਼ਾ ਦਿੰਦਿਆ ਡਿਸਮਿਸ ਕੀਤੇ ਆਗੂਆਂ ਨੂੰ ਬਹਾਲ ਕਰਵਾਉਣ ਲਈ ਦਿੱਤਾ ਗਿਆ
ਬਨਾਰਸੀ ਦਾਸ ਨੂੰ ਪੈਨਸ਼ਨਰੀ ਲਾਭ ਦੇਣ ਦੀ ਮੰਗ ਕੀਤੀ ਤੇ ਬਾਕੀ ਆਗੂਆਂ ਦੀਆਂ 33# ਪੈਨਸ਼ਨਾਂ ਦੀ ਕਟੌਤੀ ਵਾਪਸ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਡਵੀਜਨ ਪ੍ਰਧਾਨ ਲਲਤੋਦੇ, ਚਮਕੌਰ ਸਿੰਘ ਅਤੇ ਸਰਕਲ ਮੁਹਾਲੀ ਦੇ ਪ੍ਰਧਾਨ ਗੁਰਬਖਸ਼ ਸਿੰਘ ਦੀ ਸਿਆਸੀ ਆਧਾਰ ਤੇ ਕੀਤੀਆਂ ਬਦਲੀਆਂ ਰੱਦ ਕੀਤੀਆਂ ਜਾਣ। ਇਸ ਦੇ ਨਾਲ ਹੀ ਅਰਥੀ ਫੂਕ ਮੁਜਾਹਰੇ ਵਿੱਚ ਹੜ੍ਹ ਪੀੜਤ ਲੋਕਾਂ ਨਾਲ ਹਮਦਰਦੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ ਪੀੜਤ ਲੋਕਾਂ ਨੂੰ ਹੋਏ ਨੁਕਸਾਨ ਦਾ ਪੂਰਾ ਮੁਆਵਜਾ ਦਿੱਤਾ ਜਾਵੇ। ਇਸ ਦੇ ਨਾਲ ਹੀ 22 ਜੁਲਾਈ 2023 ਨੂੰ ਟੈਕਨੀਕਲ ਸਰਵਿਸ ਯੂਨੀਅਨ ਸ਼ਹਿਰ ਪਟਿਆਲਾ ਦੇ ਕਾਮੇ ਇਕੱਠੇ ਹੋ ਕੇ ਮੰਗ ਪੱਤਰ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਅਤੇ ਅਜੀਤਪਾਲ ਸਿੰਘ ਕੋਹਲੀ ਐਮ.ਐਲ.ਏ. ਨੂੰ ਦਿੱਤਾ ਜਾਵੇਗਾ ਅਤੇ ਮੰਗ ਕੀਤੀ ਜਾਵੇਗੀ ਕਿ ਬਿਜਲੀ ਮੰਤਰੀ ਵਲੋਂ ਦਿੱਤੇ ਭਰੋਸੇ ਤੁਰੰਤ ਲਾਗੂ ਕੀਤਾ ਜਾਵੇ।ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।

