ਪੰਜਾਬਪਟਿਆਲਾ

ਡੇਂਗੂ, ਮਲੇਰੀਆ ਦੇ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਲਈ ਟੋਬਿਆਂ ਵਿਚ ਛੱਡੀਆਂ ਗੰਬੂਜੀਆਂ ਮੱਛੀਆਂ: ਸਿਹਤ ਮੰਤਰੀ ਡਾ਼ ਬਲਬੀਰ ਸਿੰਘ 

ਪਟਿਆਲਾ 23 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮਾਨਯੋਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅੱਜ ਪਿੰਡ ਹਰਦਾਸਪੁਰ ਅਤੇ ਪਿੰਡ ਲੰਗ ਦੇ ਟੋਬਿਆਂ ਵਿੱਚ ਮੱਛਰਾਂ ਦੇ ਲਾਰਵੇ ਨੂੰ ਖ਼ਤਮ ਕਰਨ ਲਈ ਗਮਬੂਜੀਆ ਮੱਛੀਆਂ ਛੱਡੀਆਂ ਗਈਆਂ। ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਹੜਾਂ ਦੀ ਮਾਰ ਥੱਲੇ ਹੈ । ਜਿਸ ਦਾ ਸਾਰੇ ਪੰਜਾਬੀ ਡੱਟ ਕੇ ਸਾਹਮਣਾ ਕਰ ਰਹੇ ਹਨ । ਅਜਿਹੇ ਸਮੇਂ ਟੱਟੀਆਂ, ਉਲਟੀਆਂ , ਮਲੇਰੀਆ, ਡੇਂਗੂ ਤੇ ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਡੇਂਗੂ ਤੇ ਮਲੇਰੀਆ  ਵਾਸਤੇ ਸਭ ਤੋਂ ਸਸਤਾ ਅਤੇ ਟਿਕਾਊ  ਹੱਲ ਗਮਬੂਜੀਆ ਮੱਛੀਆਂ ਹਨ। ਜਿਹਨਾਂ ਨੂੰ ਟੋਭੇ ਵਿਚ ਛੱਡਿਆ ਜਾਂਦਾ ਹੈ, ਇਹ ਮੱਛਰਾਂ ਦੇ ਲਾਰਵੇ ਨੂੰ ਖਾ ਜਾਂਦੀਆਂ ਹਨ ਅਤੇ ਮੱਛਰ ਪੈਦਾ ਹੋਣੇ ਬੰਦ ਹੋ ਜਾਂਦੇ ਹਨ। ਬਰਸਾਤ ਕਾਰਨ ਪਿੰਡ ਦੇ ਵਿੱਚ ਜਿਹੜਾ ਵੀ ਟੋਬਾ ਹੈ ਜਾਂ ਜਿੱਥੇ ਬਾਰਿਸ਼ ਦਾ ਪਾਣੀ ਇਕੱਠਾ ਹੋਇਆ ਹੋਇਆ ਹੈ, ਉਥੇ ਮੱਛੀਆਂ ਛੱਡਣ ਨਾਲ ਮੱਛਰ ਪੈਦਾ ਹੋਣੇ ਬੰਦ ਹੋ ਜਾਣਗੇ। ਉਨ੍ਹਾਂ ਪੰਜਾਬ ਦੇ ਸਾਰੇ ਸਰਪੰਚਾਂ ਅਤੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਜਿਥੇ ਵੀ ਤੁਹਾਡੇ ਪਾਣੀ ਦਾ ਛੱਪੜ ਬਣਿਆ ਹੋਇਆ ਜਾਂ  ਦੋ ਤਿੰਨ ਮਹੀਨੇ ਪਾਣੀ ਖੜ੍ਹਾ ਰਹਿਣਾ ਹੈ ,

ਉਥੇ ਇਹ ਮੱਛੀਆਂ ਛੱਡੀਆਂ ਜਾਣ। ਜੋ ਕਿ ਸਾਰੇ ਸਿਵਲ ਸਰਜਨਾਂ ਦੇ ਦਫ਼ਤਰਾਂ ਤੋਂ ਫਰੀ ਮਿਲਦੀਆਂ ਹਨ। ਉਹਨਾਂ ਦੱਸਿਆ ਕਿ ਪੁੰਗ ਤੋ ਗੰਬੂਜੀਆਂ ਮੱਛੀ ਤਿਆਰ ਕਰਨ ਸਬੰਧੀ ਸਰਕਾਰੀ ਹੈਚਰੀ ਬਣੀਆਂ ਹੋਈਆਂ ਹਨ ,ਜਿਥੇ ਇਹਨਾਂ ਗੰਬੂਜੀਆ ਮੱਛੀਆਂ ਦੀ ਪੈਦਾਇਸ਼ ਨੂੰ ਵਧਾਇਆ ਜਾਂਦਾ ਹੈ ਅਤੇ ਇਹਨਾਂ ਮੱਛੀਆਂ ਨੂੰ ਟੋਭੇ, ਤਲਾਬਾਂ ਵਿਚ ਛੱਡਿਆ ਜਾਂਦਾ ਹੈ। ਇਹ  ਕੁਦਰਤੀ ਇਲਾਜ ਹੈ ਅਤੇ ਕੋਈ ਕੈਮੀਕਲ ਨਹੀਂ ਵਰਤਿਆ ਜਾਂਦਾ,ਨਾ ਹੀ ਇਸ ਦਾ ਵਾਤਾਵਰਣ ਅਤੇ ਸਿਹਤ ਤੇ ਕੋਈ ਮਾੜਾਂ ਅਸਰ ਪੈਂਦਾ ਹੈ। ਕੁਦਰਤ ਦੇ ਵਿੱਚ ਮੱਛਰ ਜਿਸ ਨੂੰ ਅਸੀਂ ਟਾਈਗਰ ਮੱਛਰ ( ਏਡੀਜ਼ ਅਜਿਪਟੀ) ਕਹਿੰਦੇ ਹਾਂ, ਜਿਸ ਦੇ ਕੱਟਣ ਨਾਲ ਡੇਂਗੂ ਦੀ ਬੀਮਾਰੀ ਹੁੰਦੀ ਹੈ। ਇਹ ਮੱਛੀਆਂ ਉਸ ਦੇ ਅੰਡਿਆਂ ਨੂੰ ਖਾ ਜਾਂਦੀਆਂ ਹਨ ਅਤੇ ਪੈਦਾਇਸ਼ ਬੰਦ ਹੋ ਜਾਂਦੀ ਹੈ, ਇਸ ਤਰਾਂ ਆਪਾਂ ਕੁਦਰਤੀ ਤਰੀਕੇ ਨਾਲ ਭਿਆਨਕ ਬਿਮਾਰੀਆ ਤੋਂ ਬਚ ਸਕਦੇ ਹਾਂ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਪਟਿਆਲਾ ਡਾ. ਰਮਿੰਦਰ ਕੌਰ, ਸੀਨੀਅਰ ਮੈਡੀਕਲ ਅਫਸਰ ਡਾ ਗੁਰਪ੍ਰੀਤ ਨਾਗਰਾ,ਜਿਲਾ ਐਪੀਡੋਮੋਲੋਜਿਸਟ ਕਮ ਨੋਡਲ ਅਫਸਰ ਡਾ. ਸੁਮੀਤ ਸਿੰਘ, ਡਾਕਟਰ ਪ੍ਰਤੀਕ ਖੰਨਾ, ਡਾਕਟਰ ਮਿੰਨੀ ਸਿੰਗਲਾ, ਬੀ ਡੀ ਪੀ ਓ ਕ੍ਰਿਸ਼ਨ ਸਿੰਘ , ਫਾਰਮੇਸੀ ਅਫਸਰ ਹਰਿੰਦਰ ਸਿੰਘ ਚਾਹਲ, ਸੀ ਐਚ ਓ ਨੀਲਮ,ਪਿੰਡ ਹਰਦਾਸਪੁਰ ਦੇ ਸਰਪੰਚ ਭਾਗ ਸਿੰਘ , ਮੈਂਬਰ ਪਰਮਿੰਦਰ ਸਿੰਘ, ਇੰਦਰਜੀਤ ਸਿੰਘ ,ਤਰਸੇਮ ਸਿੰਘ ਅਤੇ ਪਿੰਡ ਲੰਗ ਦੇ ਸਰਪੰਚ ਬਲਵਿੰਦਰ ਸਿੰਘ , ਮੈਂਬਰ ਅਮਰੀਕ ਸਿੰਘ , ਮੇਵਾ ਸਿੰਘ , ਹਰਮਿੰਦਰ ਸਿੰਘ, ਪੈਰਾ ਮੈਡੀਕਲ ਸਟਾਫ਼, ਆਸ਼ਾ ਵਰਕਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।

Leave a Reply

Your email address will not be published. Required fields are marked *