ਸਰਕਾਰੀ ਹਸਪਤਾਲਾਂ ਵਿੱਚ ਸੁਵਿਧਾਵਾਂ ਨਾ ਹੋਣ ਕਾਰਨ ਮਾਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਆਪਣਾ ਚਿਹਰਾ ਚਮਕਾਉਣ ਲੱਗੀ ਹੋਈ—ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਮਾਨ ਸਰਕਾਰ ਨੇ ਚੌਣਾਂ ਤੋਂ ਪਹਿਲਾਂ ਗਰੰਟੀਆਂ ਦਿੱਤੀਆਂ ਵਾਅਦੇ ਕੀਤੇ ਤੇ ਪੰਜਾਬ ਦੇ ਲੋਕਾਂ ਨੂੰ ਵੱਡੇ—ਵੱਡੇ ਸੁਪਨੇ ਵਿਖਾਏ ਮੁਹੱਲਾ ਕਲੀਨਿੰਗਾਂ ਦੇ ਨਾਲ—ਨਾਲ ਵਿਦੇਸ਼ਾਂ ਵਰਗੀਆਂ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਅੱਜ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਸੁਵਿਧਾਵਾਂ ਨਾ ਹੋਣ ਕਾਰਨ ਗਰੀਬ ਅਤੇ ਮੱਧ ਵਰਗ ਮਰੀਜਾਂ ਲਈ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਉਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਵਿਰੁੱਧ ਰੋਸ ਜਤਾਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਜਿਹੜੇ ਮੁਹੱਲਾ ਕਲੀਨਿੰਗ ਖੋਲ ਰਹੇ ਉਹ ਮੁਹੱਲਾ ਕਲੀਨਿੰਗਾਂ ਸ਼ਹਿਰ ਅਤੇ ਪਿੰਡਾਂ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੀਆਂ। ਅੱਜ ਲੋੜ ਤਾਂ ਇਹ ਹੈ ਕਿ ਪੰਜਾਬ ਦੇ ਚਲ ਰਹੇ ਪੁਰਾਣੇ ਹਸਪਤਾਲਾਂ ਨੂੰ ਸੁਧਾਰਨ ਦੀ ਹੈ ਨਾ ਕਿ ਰਾਜਨੀਤੀ ਕਰਨ ਦੀ ਮਾਨ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਸਿਰਫ ਮੌਜੂਦਾ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਆਪਣਾ ਚਿਹਰਾ ਚਮਕਾਉਣ ਲੱਗੀ ਹੋਈ ਹੈ। ਜਿਵੇਂ ਪਹਿਲਾਂ ਕੰਮ ਕਰਨ ਤੋਂ ਐਲਾਨ ਕਰ ਫੋਟੋਆਂ ਖਿਚਾ ਲਗਵਾਉਂਦੇ ਸਨ ਮਾਨ ਸਰਕਾਰ ਵੀ ਉਸੀ ਰਾਹ ਤੇ ਚਲ ਰਹੀ ਹੈ।
ਇਸ ਸਰਕਾਰ ਨੂੰ ਹਸਪਤਾਲਾਂ ਵਲ ਧਿਆਨ ਦੇਣਾ ਚਾਹੀਦਾ ਹੈ ਤੇ ਹਸਪਤਾਲਾਂ ਹਾਲਤਾਂ ਨੂੰ ਦਰੁਸਤ ਅਤੇ ਸੁਧਾਰਨ ਦੀ ਸਖਤ ਲੋੜ ਹੈ ਨਾ ਕਿ ਪਿਛਲੀਆਂ ਸਰਕਾਰਾਂ ਵਾਂਗ ਅਣਗੋਲਿਆ ਜਾਵੇ। ਪਿਛਲੀਆਂ ਸਰਕਾਰਾਂ ਨੇ ਵੀ ਸਿਹਤ ਦਾ ਮੁਨਿਆਦੀ ਢਾਂਚੇ ਨੂੰ ਸੁਧਾਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਿਸ ਕਾਰਨ ਮਰੀਜਾਂ ਨੂੰ ਇਲਾਜ ਕਰਵਾਉਣ ਲਈ ਦੂਰ—ਦੂਰ ਭਟਕਣਾ ਪੈ ਰਿਹਾ ਹੈ। ਜਿਸ ਨਾਲ ਮਰੀਜਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਹੋਰ ਵਧ ਗਈਆਂ ਹਨ ਲੋਕ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਬੜੀ ਉਮੀਦਾਂ ਨਾਲ ਜਾਂਦੇ ਹਨ ਕਿ ਉਹਨਾਂ ਦਾ ਇਲਾਜ ਵਧੀਆ ਤੇ ਮੁਫ਼ਤ ਹੋਵੇਗਾ ਪਰ ਸਚਾਈ ਇਹ ਹੈ ਕਿ ਪੰਜਾਬ ਦੇ ਹਸਪਤਾਲਾਂ ਤੇ ਡਿਸਪੈਂਸਰੀਆ ਵਿੱਚ ਕੋਈ ਲੋੜੀਂਦੇ ਉਪਕਰਨਾਂ ਦੀ ਬਹੁਤ ਕਮੀ ਹੈ। ਡਾਕਟਰਾਂ ਅਤੇ ਸਟਾਫ ਦੀ ਬਹੁਤ ਘਾਟ ਹੈ ਕੋਈ ਟੈਸਟ ਮੁਫ਼ਤ ਨਹੀਂ ਕੋਈ ਦਵਾਈਆਂ ਮੁਫ਼ਤ ਨਹੀਂ ਹਨ ਸਾਰੀਆਂ ਦਵਾਈਆਂ ਹਸਪਤਾਲਾਂ ਦੇ ਬਾਹਰੋ ਦੁਕਾਨਾਂ ਤੋਂ ਥੈਲੇ ਭਰ ਭਰ ਮਰੀਜਾਂ ਦੇ ਪਰਿਵਾਰਾਂ ਦੇ ਮੈਂਬਰਾਂ ਤੋਂ ਮੰਗਵਾਈਆਂ ਜਾਂਦੀਆਂ ਹਨ। ਹਸਪਤਾਲਾਂ ਵਿੱਚ ਸਹੂਲਤਾਂ ਨੂੰ ਲੈ ਕੇ ਸਰਕਾਰ ਵਲੋਂ ਵੱਡੇ—ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਸਚਾਈ ਇਸ ਤੋਂ ਕੋਹਾ ਦੂਰ ਹੈ। ਅੱਜ ਪੰਜਾਬ ਦੇ ਹਸਪਤਾਲਾਂ ਦੇ ਹਾਲਾਤ ਬੇਹੱਦ ਮਾੜੇ ਤੇ ਤਰਸਯੋਗ ਬਣੇ ਹੋਏ ਹਨ। ਹਰ ਤਰ੍ਹਾਂ ਦੀ ਸੁਵਿਧਾਵਾਂ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਤੇ ਦੁੱਖੀ ਹਨ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਹੀ ਸਿਰ ਦੀ ਸੱਟ ਵਾਲੇ ਮਰੀਜਾਂ ਦੇ ਪ੍ਰੇਸ਼ਾਨ ਨਹੀਂ ਹੁੰਦੇ ਹਾਰਟ ਦੀ ਸਰਜਰੀ ਕੈਂਸਰ ਦੀ ਸਰਜਰੀ ਨਵੇਂ ਜੰਮੇ ਜਮਾਦਰੂ ਬੱਚਿਆਂ ਦੀ ਕੋਈ ਸਰਜਰੀ ਕਰਨ ਤੇ ਲੋੜ ਪੈਂਦੀ ਹੈ ਤਾਂ ਕੋਈ ਸੁਵਿਧਾ ਉਪਲਬਦ ਨਹੀਂ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਹਰ ਇੱਕ ਇਲਾਜ ਤੇ ਸੁਵਿਧਾ ਦਾ ਪੁੱਖਤਾ ਪ੍ਰਬੰਧ ਨਹੀਂ ਕੀਤਾ ਜਾਂਦਾ, ਉਦੋ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਰਣਜੀਤ ਸਿੰਘ, ਸ਼ੋਕਤ ਅਲੀ, ਹੈਪੀ ਰਾਣਾ, ਮਹਿੰਦਰ ਸਿੰਘ, ਗੁਰਦੀਪ ਸਿੰਘ, ਬਲਬੀਰ ਸਿੰਘ, ਰਾਮ ਪਾਲ ਸਿੰਘ, ਦਰਸ਼ਨ ਰਾਮ, ਗੋਲਡੀ, ਚਰਨਜੀਤ ਸਿੰਘ, ਜਸਪਾਲ ਸਿੰਘ, ਮਨਿੰਦਰ ਸਿੰਘ, ਆਸ਼ੀਸ਼ ਅਲੀ, ਹਰਜੀਤ ਸਿੰਘ, ਹਰਦਿਆਲ ਸਿੰਘ, ਗੋਬਿੰਦ ਜਸੋਵਾਲ, ਬਲਜਿੰਦਰ ਸਿੰਘ, ਮਾਨ ਸਿੰਘ, ਲਾਲ ਖਾਨ ਆਦਿ ਹਾਜਰ ਸਨ।

