ਪਟਿਆਲਾ

ਤ੍ਰਿਵੇਣੀ ਸਾਹਿਤ ਪਰਿਸ਼ਦ (ਰਜਿ:) ਪਟਿਆਲਾ ਵੱਲੋਂ ਮਾਸਕ ਕਾਵਿ ਗੋਸ਼ਟੀ ਦਾ ਆਯੋਜਨ ਕੀਤਾ ਗਿਆ।

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਤ੍ਰਿਵੇਣੀ ਸਾਹਿਤ ਪਰਿਸ਼ਦ (ਰਜਿ:) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਮਾਸਕ ਕਾਵਿ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਤ੍ਰਿਵੇਣੀ ਸਾਹਿਤ ਪਰਿਸ਼ਦ (ਰਜਿ:)ਪਟਿਆਲਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ, ਆਸ਼ਾ ਸ਼ਰਮਾ, ਗੁਰਦੀਪ ਸਿੰਘ ਸੱਗੂ, ਡਾ: ਗੁਰਬਖ਼ਸ਼ ਸਿੰਘ ਅਨੰਦ, ਸੁਖਵਿੰਦਰ ਕੌਰ ਆਹੀ, ਡਾ: ਗੁਰਵਿੰਦਰ ਅਮਨ ਰਾਜਪੁਰਾ ਅਤੇ ਹਰੀ ਸਿੰਘ ਚਮਕ ਸ਼ਾਮਿਲ ਹੋਏ। ਮੰਚ ਸੰਚਾਲਨ ਜਨਰਲ ਸਕੱਤਰ ਮੰਗਤ ਖ਼ਾਨ ਨੇ ਕੀਤਾ। ਸਮਾਗਮ ਦਾ ਅਰੰਭ ਸ਼ਾਮ ਸਿੰਘ ਵਲੋਂ ਧਾਰਮਿਕ ਗੀਤ ਗਾਇਨ ਕਰ ਕੇ ਕੀਤਾ ਗਿਆ। ਪਰਿਸ਼ਦ ਦੇ ਪ੍ਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਸਮਾਗਮ ਵਿੱਚ ਪੁੱਜੇ ਸਮੂਹ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ ਅਤੇ ਅਪਣੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਕ ਦੇ ਸੱਦੇ ਤੇ ਇਸ ਸਮਾਗਮ ਦੇ ਕਵੀ ਦਰਬਾਰ ਵਿਚ ਜੱਗਾ ਰੰਗੂਵਾਲ, ਦਲੀਪ ਸਿੰਘ ਨਿਰਮਾਣ, ਚਰਨਜੀਤ ਜੋਤ, ਕਿਰਪਾਲ ਸਿੰਘ ਮੂਨਕ,ਹਰਦੀਪ ਕੌਰ ਜੱਸੋਵਾਲ, ਸਤੀਸ਼ ਵਿਦਰੋਹੀ,

ਰਾਮ ਸਿੰਘ ਬੰਗ, ਜਗਜੀਤ ਸਿੰਘ ਸਾਹਨੀ, ਕੁਲਵੰਤ ਸਿੰਘ ਸੈਦੋਕੇ, , ਬਲਬੀਰ ਸਿੰਘ ਦਿਲਦਾਰ, ਸ਼ਾਮ ਸਿੰਘ, ਬਲਦੇਵ ਸਿੰਘ ਬਿੰਦਰਾ, ਗੁਰਿੰਦਰ ਪੰਜਾਬੀ, ਕੁਲਜੀਤ ਕੌਰ, ਬਲਵਿੰਦਰ ਸਿੰਘ ਭੱਟੀ, ਅਨੀਤਾ ਪਟਿਆਲਵੀ, ਚਮਕੌਰ ਸਿੰਘ ਚਹਿਲ, ਅੰਜੂ ਬਾਲਾ ਤਬੱਸੁਮ, ਕ੍ਰਿਸ਼ਨ ਲਾਲ ਧੀਮਾਨ, ਕੁਲਦੀਪ ਕੌਰ ਧੰਜੂ, ਅਨੀਤਾ ਅਰੋੜਾ, ਅਮਰਜੀਤ ਕੌਰ ਆਸ਼ਟਾ, ਤਿਰਲੋਕ ਸਿੰਘ ਢਿਲੋਂ, ਸ਼ਹਿਬਾਜ਼ ਸੈਫ਼ੀ ਮਾਲੇਰਕੋਟਲਾ, ਸੁਰਿੰਦਰ ਕੌਰ ਬਾੜਾ, ਆਸ਼ਾ ਸ਼ਰਮਾ, ਅਨੀਤਾ ਪਟਿਆਲਵੀ, ਸੁਖਵਿੰਦਰ ਕੌਰ, ਕੁਲਜੀਤ ਕੌਰ, ਹਰੀ ਸਿੰਘ ਚਮਕ ਅਤੇ ਡਾ: ਗੁਰਖਖ਼ਸ਼ ਸਿੰਘ ਅਨੰਦ ਨੇ ਅਪਣੀਆਂ ਰਚਨਾਵਾਂ ਪੜ੍ਹੀਆਂ। ਕਾਵਿ ਗੋਸ਼ਟੀ ਵਿੱਚ ਸ਼ਾਮਿਲ ਹੋਏ ਕਵੀਆਂ ਨੇ ਵੱਖ ਵੱਖ ਵਿਸ਼ਿਆਂ ਤੇ ਰਚਨਾਂਵਾਂ ਪੇਸ਼ ਕੀਤੀਆਂ । ਹੜ੍ਹਾਂ ਤੋਂ ਹੋਏ ਜਾਨੀ ਤੇ ਮਾਲੀ ਨੁਕਸਾਨ ਅਤੇ ਔਰਤਾਂ ਦੇ ਅਪਮਾਨ ਦੀਆਂ ਘਟਨਾਵਾਂ ਤੇ ਦੁੱਖ ਪਰਗਟ ਕੀਤਾ ਅਤੇ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ। ਗੁਰਦੀਪ ਸਿੰਘ ਸੱਗੂ ਜੀ ਨੇ ਸਮਾਗਮ ਬਾਰੇ ਅਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਵਿੱਚ ਰਾਜੇਸ਼ ਕੋਟੀਆ, ਮਨੋਹਰ ਲਾਲ, ਬਲਵਿੰਦਰ ਸਿੰਘ, ਦਿਨੇਸ਼ ਕੁਮਾਰ ਰਾਜਪੁਰਾ , ਗੁਰਨਾਮ ਸਿੰਘ ਅਤੇ ਜੋਗਾ ਸਿੰਘ ਧਨੌਲਾ ਨੇ ਬਤੌਰ ਸਰੋਤਾ ਆਪਣੀ ਹਾਜ਼ਰੀ ਲਗਵਾਈ । ਅੰਤ ਵਿਚ ਤ੍ਰਿਵੇਣੀ ਸਾਹਿਤ ਪਰਿਸ਼ਦ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਵੱਲੋਂ ਮੰਚ ਤੋਂ ਆਪਣੀ ਰਚਨਾ ਸਾਂਝੀ ਕੀਤੀ ਅਤੇ ਆਏ ਹੋਏ ਸਭ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ। ਮੰਗਤ ਖ਼ਾਨ ਨੇ ਮੰਚ ਸੰਚਾਲਨ ਦੀ ਜਿੰਮੇਵਾਰੀ ਬਾਖ਼ੂਬੀ ਨਿਭਾਈ। ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।

Leave a Reply

Your email address will not be published. Required fields are marked *