ਪਟਿਆਲਾ

ਪੀਲੀਆ ਬਿਮਾਰੀ ਦੀ ਜਾਗਰੂਕਤਾ ਲਈ ਪੋਸਟਰ ਕੀਤਾ ਜਾਰੀ

ਹੈਪੇਟਾਈਟਸ ਬੀ ਪੋਜਟਿਵ ਮਾਂ ਤੋਂ ਨਵ ਜੰਮੇਂ ਬੱਚੇ ਨੂੰ ਹੈਪਾਟਾਈਟਸ ਹੋ ਸਕਦਾ ਹੈਸਿਵਲ ਸਰਜਨ ਡਾ.ਰਮਿੰਦਰ ਕੌਰ

ਪਟਿਆਲਾ, 25 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) 28 ਜੁਲਾਈ ਨੂੰ ਵਿਸ਼ਵ ਪੀਲੀਆ ਦਿਵਸ ਮਨਾਉਣ ਸਬੰਧੀ ਹਫਤਾ ਭਰ ਕੀਤੀਆਂ ਜਾ ਰਹੀਆਂ ਗਤੀਵਿਧੀਆ ਤਹਿਤ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਬਿਮਾਰੀ ਸਬੰਧੀ ਜਾਣਕਾਰੀ ਦਿੰਦੇ ਪੋਸਟਰ ਜਾਰੀ ਕੀਤਾ ਗਿਆ ।ਪੋਸਟਰ ਜਾਰੀ ਕਰਦੇ ਸਿਵਲ ਸਰਜਨ ਡਾ. ਰਮਿੰਦਰ ਕੋਰ ਨੇਂ ਕਿਹਾ ਕਿ ਗਰਭਵਤੀ ਮਾਂ ਦੀ ਗਰਭ ਦੋਰਾਣ ਹੈਪਾਟਾਈਟਸ ਸਬੰਧੀ ਜਾਂਚ ਹੋਣੀ ਜਰੂਰੀ ਹੈ।ਹੈਪੇਟਾਈਟਸ ਬੀ ਪੋਜਟਿਵ ਮਾਂ ਤੋਂ ਨਵ ਜੰਮੇਂ ਬੱਚੇ ਨੂੰ ਹੈਪੇਟਾਈਟਸ ਹੋ ਸਕਦਾ ਹੈ।ਇਸ ਲਈ ਹੈਪੇਟਾਈਟਸ ਬੀ ਪੋਜਟਿਵ ਮਾਂ ਤੋਂ ਨਵ ਜੰਮੇਂ ਬੱਚੇ ਨੂੰ ਜੇਕਰ 12 ਘੰਟੇ ਦੇ ਅੰਦਰ ਹੈਪੇਟਾਈਟਸ ਬੀ ਇਮੀਊਨੋ ਗਲੋਬੂਲਿਨ ਦੇ ਦਿੱਤਾ ਜਾਵੇ ਤਾਂ ਮਾਂ ਤੋਂ ਬੱਚੇ ਨੂੰ ਹੋਣ ਵਾਲੇ ਹੈਪੇਟਾਈਟਸ ਬੀ ਤੋਂ ਬਚਾਇਆ ਜਾ ਸਕਦਾ ਹੈ।ਇਸ ਤੋਂ ਇਲਾਵਾ ਨਵ ਜੰਮੇ ਬੱਚੇ ਨੂੰ 24 ਘੰਟੇ ਦੇ ਅੰਦਰ ਅੰੰਦਰ ਪਹਿਲ ਦੇ ਅਧਾਰ ਤੇਂ ਹੈਪੇਟਾਈਟਸ ਬਰਥ ਡੋਜ ਟੀਕਾਕਰਨ ਵੀ ਯਕੀਨੀ ਬਣਾਇਆ ਜਾਵੇ।ਜੋ ਕਿ ਸਰਕਾਰੀ ਹਸਪਤਾਲਾ ਵਿੱਚ ਮੁਫਤ ਉਪਲਬਧ ਹੈ।ਉਹਨਾਂ ਕਿਹਾ ਕਿ ਕਿਸੇ ਕਿਸਮ ਦੀ ਸਰਜਰੀ ਕਰਵਾਉਣ, ਦੰਦਾਂ ਦਾ ਇਲਾਜ ਕਰਵਾਉਣ,ਖੂਨ ਦਾਨ ਕਰਨ, ਹਿਮੋਡਾਇਲਸਿਸ ਆਦਿ ਕਰਵਾਉਣ ਤੋਂ ਪਹਿਲਾ ਮਰੀਜ ਦੀ ਹੈਪੇਟਾਈਟਸ ਬੀ ਅਤੇ ਸੀ ਦੀ ਜਾਂਚ ਹੋਣੀ ਜਰੂਰੀ ਹੈ।

ਨੋਡਲ ਅਫਸਰ ਡਾ. ਦਿਵਜੌਤ ਸਿੰਘ ਨੇਂ ਕਿਹਾ ਕਿ ਹੈਪੇਟਾਈਟਸ (ਪੀਲੀਆ) ਏ, ਬੀ, ਸੀ ਡੀ ਅਤੇ ਈ ਪੰਜ ਪ੍ਰਕਾਰ ਦਾ ਹੁੰਦਾ ਹੈ।ਜਿਹਨਾਂ ਵਿਚੋਂ ਹੈਪੇਟਾਈਟਸ ਏ ਅਤੇ ਈ ਦੂਸ਼ਿਤ ਪਾਣੀ ਪੀਣ ਨਾਲ, ਗੱਲੇ-ਸੜ੍ਹੇ ਫਲ ਆਦਿ ਖਾਣ, ਬਿਨ੍ਹਾਂ ਹੱਥ ਧੋਏ ਖਾਣਾ ਖਾਣ, ਮੱਖੀਆਂ ਦੁਆਰਾ ਦੂਸ਼ਿਤ ਕੀਤਾ ਭੋਜਣ ਖਾਣ ਆਦਿ ਨਾਲ ਹੁੰਦਾ ਹੈ। ਹਲਕਾ ਬੁਖਾਰ, ਮਾਸਪੇਸ਼ੀਆਂ ਵਿਚ ਦਰਦ, ਭੁੱਖ ਨਾ ਲੱਗਣਾ, ਉੱਲਟੀ ਆਉਣਾ, ਪਿਸ਼ਾਬ ਦਾ ਰੰਗ ਗੂੜਾ ਪੀਲਾ ਹੋਣਾ, ਕਮਜੋਰੀ ਮਹਿਸੂਸ ਹੋਣਾ ਅਤੇ ਜਿਗਰ ਦਾ ਖਰਾਬ ਹੋਣਾ ਇਸ ਬਿਮਾਰੀ ਦੇ ਲੱਛਣ ਹਨ ਅਤੇ ਹੈਪੇਟਾਈਟਸ ਬੀ, ਸੀ ਅਤੇ ਡੀ ਦੂਸ਼ਿਤ ਖੂਨ ਚੜਾਉਣ ਨਾਲ, ਦੂਸ਼ਿਤ ਸਰਿੰਜਾਂ ਦੇ ਇਸਤੇਮਾਲ ਕਰਨ ਨਾਲ, ਬਿਮਾਰੀ ਗ੍ਰਸਤ ਮਰੀਜ਼ ਦੇ ਖੂਨ ਦੇ ਸੰਪਰਕ ਵਿਚ ਆਉਣ ਨਾਲ, ਅਣ- ਸੁਰੱਖਿਅਤ ਸੰਭੋਗ,ਸਰੀਰ ਉਤੇ ਟੈਟੂ ਬਣਵਾਉਣ ਅਤੇ ਨਵਜੰਮੇ ਬੱਚੇ ਨੂੰ ਹੈਪਾਟਾਈਟਸ ਗ੍ਰਸਤ ਮਾਂ ਤੋਂ ਹੋ ਸਕਦਾ ਹੈ।ਬਿਮਾਰੀ ਤੋਂ ਬਚਾਅ ਲਈ ਡਿਸਪੋਜੇਬਲ ਸਰਿੰਜਾਂ ਸੂਈਆਂ ਦੀ ਵਰਤੋਂ, ਸੁਰੱਖਿਅਤ ਸੰਭੋਗ, ਕੰਡੋਮ ਦਾ ਇਸਤੇਮਾਲ, ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਪੋਸਟਰ ਜਾਰੀ ਕਰਨ ਮੋਕੇ ਸਿਵਲ ਸਰਜਨ ਨਾਲ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ, ਸਹਾਇਕ ਸਿਹਤ ਅਫਸਰ ਡਾ. ਕੁਸ਼ਲਦੀਪ ਕੌਰ, ਨੋਡਲ ਅਫਸਰ ਡਾ.ਦਿਵਜੌਤ ਸਿੰਘ, ਡਾ. ਸੁਮੀਤ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਕੁਲਬੀਰ ਕੋਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਜਸਜੀਤ ਕੌਰ, ਸਹਾਇਕ ਮਲੇਰੀਆ ਅਫਸਰ ਮਲਕੀਤ ਸਿੰਘ ਅਤ ਗੁਰਜੰਟ ਸਿੰਘ, ਹੈਲਥ ਸੁਪਰਵਾਈਜਰ ਅਨਿਲ ਕੁਮਾਰ ਅਤੇ ਰਣ ਸਿੰਘ, ਲਵਲੀ, ਇੰਦਰ ਕੁਮਾਰ ਅਤੇ ਧਰਮਿੰਦਰ ਕੁਮਾਰ ਆਦਿ ਹਾਜਰ ਸਨ।

Leave a Reply

Your email address will not be published. Required fields are marked *