ਪਟਿਆਲਾ

ਬਸੰਤ ਰਿਤੂ ਕਲੱਬ ਵਲੋਂ ਵਣ ਮਹਾ ਉਤਸਵ ਆਯੋਜਿਤ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਜਗਦੀਸ਼ ਇਨਕਲੇਵ ਵੈਲਫੇਅਰ ਸੁਸਾਇਟੀ ਵਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਜਗਦੀਸ਼ ਇਨਕਲੇਵ ਦੇ ਪਾਰਕ ਵਿਖੇ ਵਣ ਮਹਾਉਤਸਵ ਦਾ ਪ੍ਰੋਗਰਾਮ ਆਯੋਜਕਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਗੁਲਸ਼ਨ ਧਵਨ ਪ੍ਰਧਾਨ ਜਗਦੀਸ਼ ਇਨਕਲੇਵ ਵੈਲਫੇਅਰ ਸੁਸਾਇਟੀ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਮੂੰਹ ਮੈਂਬਰਾਂ ਵੱਲੋਂ ਪਾਮ ਦਾ ਪੌਦਾ ਲਗਾ ਕੇ ਵਣ ਮਹਾ ਉਤਸਵ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ ਅਤੇ ਪੂਰੀ ਜਗਦੀਸ਼ ਇਨਕਲੇਵ ਦੀਆਂ ਪਾਰਕਾਂ ਅਤੇ ਗਲੀਆਂ ਵਿੱਚ 100 ਛਾਂਦਾਰ ਪੌਦੇ ਲਗਾਏ ਗਏ। ਜਗਦੀਸ਼ ਇਨਕਲੇਵ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਲਸ਼ਨ ਧਵਨ ਨੇ ਆਖਿਆ ਕਿ ਬਸੰਤ ਰਿਤੂ ਕਲੱਬ ਤੋਂ ਪ੍ਰੇਰਿਤ ਹੋ ਕੇ ਕਲੋਨੀ ਨਿਵਾਸੀਆਂ ਨੇ ਕਲੱਬ ਨਾਲ ਮਿਲ ਕੇ ਵਣ ਮਹਾ ਉਤਸਵ ਪ੍ਰੋਗਰਾਮ ਆਯੋਜਿਤ ਕੀਤਾ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਲੋਕਾਂ ਨੂੰ ਅਪੀਲ ਵੀ ਕੀਤੀ।

ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਦੇ ਸੰਸਥਾਪਕ ਰਾਜੇਸ਼ ਸ਼ਰਮਾ ਨੇ ਆਖਿਆ ਕਿ ਕਲੱਬ ਉਚੇਚੇ ਤੌਰ ਤੇ ਜਗਤਾਰ ਸਿੰਘ, ਕੇਸਰ ਸਿੰਘ, ਜਗਵੀਰ ਸਿੰਘ ਦਾ ਧੰਨਵਾਦ ਕਰਦਾ ਹੈ ਕਿ ਉਹਨਾਂ ਵਲੋਂ ਪੌਦੇ ਲਗਾਉਣ ਦਾ ਜੋ ਉਤਸ਼ਾਹ ਦਿਖਾਇਆ ਗਿਆ ਹੈ ਅਤੇ ਸਮੂਹ ਜਗਦੀਸ਼ ਇਨਕਲੇਵ ਨਿਵਾਸੀਆਂ ਵਲੋਂ ਆਪਣੇ ਘਰਾਂ ਵਿੱਚ ਵੀ ਪੌਦੇ ਲਗਾਏ ਗਏ ਅਤੇ ਉਹਨਾਂ ਇਹ ਵੀ ਆਖਿਆ ਕਿ ਗਲੋਬਲ ਵਾਰਮਿੰਗ ਦਾ ਜੋ ਖਤਰਾ ਵੱਧ ਰਿਹਾ ਹੈ ਮੌਸਮ ਵਿੱਚ ਤੇਜੀ ਨਾਲ ਪਰਿਵਰਤਨ ਹੋ ਰਹੇ ਹਨ ਅਤੇ ਕੁਦਰਤ ਆਪਣਾ ਮਜਾਜ ਬਦਲ ਰਹੀ ਹੈ ਇਸ ਦੇ ਜਿੰਮੇਵਾਰ ਅਸੀਂ ਹੀ ਹਾਂ। ਕਿਉਂਕਿ ਅਸੀਂ ਵਾਤਾਵਰਨ ਨੂੰ ਬਚਾਉਣ ਲਈ ਨਾ ਤਾਂ ਵਧੇਰੇ ਪੌਦੇ ਲਗਾ ਰਹੇ ਹਨ ਅਤੇ ਨਾ ਹੀ ਜਲ ਬਚਾ ਰਹੇ ਹਾਂ ਅਤੇ ਉਹਨਾਂ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਸਾਨੂੰ ਕੀਟਨਾਸ਼ਕ ਦਿਵਾਈਆਂ ਤੋਂ ਵੀ ਗੁਰੇਜ ਕਰਨੀ ਚਾਹੀਦੀ ਹੈ ਅਤੇ ਇਹਨਾਂ ਦਾ ਇਸਤਮਾਲ ਘੱਟ ਕਰਨਾ ਚਾਹੀਦਾ ਹੈ। ਇਸ ਪੋ੍ਰਗਰਾਮ ਵਿੱਚ ਜਗਤਾਰ ਸਿੰਘ, ਕੇਸਰ ਸਿੰਘ, ਜਗਮੀਤ ਸਿੰਘ, ਰਾਮ ਪ੍ਰਕਾਸ਼ ਨਾਸਰਾ, ਹਰੀਸ਼ ਕਿੰਗਰ, ਅਮਰੀਸ਼ ਸ਼ਰਮਾ, ਰਾਮ ਜੀ ਦਾਸ ਅਤੇ ਸੁਰੇਸ਼ ਸ਼ਰਮਾ ਨੇ ਭਾਗ ਲਿਆ।

Leave a Reply

Your email address will not be published. Required fields are marked *