ਪਟਿਆਲਾ

ਕਾਰਗਿੱਲ ਵਿਜੇ ਦਿਵਸ਼ ਮੌਕੇ ਬੱਚਿਆਂ ਨੂੰ ਮਦਦਗਾਰ ਦੋਸਤ ਬਣਾਉਣ ਲਈ ਮੁਕਾਬਲੇ ਕਰਵਾਏ।

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਕਾਰਗਿੱਲ ਜੰਗ ਦੇ 25 ਸਾਲਾਂ ਜਿੱਤ ਸਨਮਾਨ ਦਿਵਸ਼ ਨੂੰ ਸਮਰਪਿਤ ਫਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ‌ ਦੇ ਚੀਫ਼ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਵਲੋਂ ਅੰਤਰ ਸਕੂਲ ਮੁਕਾਬਲੇ ਕਰਵਾਏ। ਕੀਮਤੀ ਜਾਨਾਂ ਬਚਾਉਣ ਵਾਲੇ ਡਾਕਟਰਾਂ ਨਰਸਾਂ ਸੈਨਿਕਾਂ ਪੁਲਿਸ ਐਨ ਡੀ ਆਰ ਐਫ, ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਫ਼ਸਟ ਏਡ ਰੈੱਡ ਕਰਾਸ ਵੰਲਟੀਅਰਾਂ ਆਦਿ ਦੇ ਧੰਨਵਾਦ ਕਰਨ ਦੇ ਮੁਕਾਬਲੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਜੀ ਦੀ ਅਗਵਾਈ ਹੇਠ ਕਰਵਾਏ ਗਏ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ 26 ਸਕੂਲਾਂ ਦੇ ਵਿਦਿਆਰਥੀਆਂ ਐਨ ਐਸ ਐਸ ਵੰਲਟੀਅਰਾਂ ਐਨ ਸੀ ਸੀ ਕੈਡਿਟਸ ਨੇ ਪ੍ਰਦਰਸ਼ਨ ਕੀਤੇ ਜਿਨ੍ਹਾਂ ਦੀ ਜੱਜਮੈਟ ਡਾਕਟਰ ਅਨੀਲ ਕੁਮਾਰ, ਰੇਲਵੇ ਹਸਪਤਾਲ, ਸ਼੍ਰੀ ਹਰਿੰਦਰ ਸਿੰਘ ਕਰੀਰ, ਰੈਡ ਕਰਾਸ ਰਾਸ਼ਟਰਪਤੀ ਐਵਾਰਡੀ, ਸਬ ਇੰਸਪੈਕਟਰ ਗੁਰਜਾਪ ਸਿੰਘ, ਪਰਵਿੰਦਰ ਵਰਮਾ, ਪਵਨ ਕੁਮਾਰ ਗੋਇਲ, ਮਨਜੀਤ ਕੌਰ ਆਜ਼ਾਦ ਏ ਐਸ ਆਈ ਟਰੇਫਿਕ ਸਿਖਿਆ ਸੈਲ ਦੇ ਰਾਮ ਸਰਨ, ਅਤੇ ਅਲਕਾ ਅਰੋੜਾ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਜੱਜਮੈਟ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਸੀਨੀਅਰ ਸੁਪਰਡੈਂਟ ਆਫ ਪੁਲਿਸ ਜੇਲ ਵਿਭਾਗ, ਦੋ ਵਾਰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਸ਼੍ਰੀ ਰਾਕੇਸ਼ ਕੁਮਾਰ ਸ਼ਰਮਾ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਕੈਡਰੀ ਡਾਕਟਰ ਸੁਖਵਿੰਦਰ ਖੋਸਲਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਜੀ ਨੇ ਕਿਹਾ

ਕਿ ਬੱਚਿਆਂ ਨੂੰ ਸਿਹਤਮੰਦ ਤਦਰੁੰਸਤ ਸੁਰੱਖਿਆ ਖੁਸ਼ਹਾਲ ਅਤੇ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਲਈ ਸ਼੍ਰੀ ਕਾਕਾ ਰਾਮ ਵਰਮਾ ਜੀ ਅਤੇ ਇਨ੍ਹਾਂ ਦੇ ਸਾਥੀਆਂ ਵਲੋਂ ਸਰਵੋਤਮ ਯਤਨ ਕਰਕੇ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਪੁਲਿਸ ਫੈਕਟਰੀ ਕਰਮਚਾਰੀਆਂ ਅਤੇ ਵੰਲਟੀਅਰਾਂ ਐਨ ਸੀ ਸੀ ਕੈਡਿਟਸ ਨੂੰ ਫ਼ਸਟ ਏਡ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ, ਰੈਸਕਿਯੂ ਟਰਾਂਸਪੋਰਟ ਸਿਸਟਮ ਸੀ ਪੀ ਆਰ ਰਿਕਵਰੀ ਪੁਜੀਸ਼ਨ ਦੀ ਟ੍ਰੇਨਿੰਗ ਦੇਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਲਈ ਨਿਸ਼ਕਾਮ ਭਾਵਨਾ ਨਾਲ ਮੁਫ਼ਤ ਵਿੱਚ ਪੰਜਾਬ ਸਰਕਾਰ ਦੇ ਮਿਸ਼ਨ ਵਿਚ ਵੱਡੇ ਯੋਗਦਾਨ ਪਾ ਰਹੇ ਹਨ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਐਨ ਸੀ ਸੀ ਅਤੇ ਐਨ ਐਸ ਐਸ ਮੁਕਾਬਲਿਆਂ ਵਿਦਿਆਰਥੀਆਂ ਦੇ ਮੁਕਾਬਲੇ ਵਿਖੇ ਵੀਰ ਹਕੀਕਤ ਰਾਏ ਸਕੂਲ ਦਾ ਪ੍ਰਭਸ਼ਰਨ ਸਿੰਘ ਅਤੇ ਫੀਲ ਖਾਨਾ ਸਕੂਲ ਆਫ ਐਮੀਨੈਂਸ ਦੀ ਜਸਨੂਰ ਕੋਰ ਪਹਿਲੇ, ਪੁਰਾਣੀ ਪੁਲਿਸ ਲਾਈਨ ਸਕੂਲ ਦੀ ਦਿਸ਼ਾ ਅਤੇ ਸੋਨੀ ਪਬਲਿਕ ਸਕੂਲ ਦੀ ਚੰਚਲਾ ਦੂਸਰੇ ਨੰਬਰ ਅਤੇ ਨਿਯੂ ਡੈਫੋਡੀਲ ਸਕੂਲ ਦੀ ਇਸ਼ਕਾ ਅਤੇ ਐਸ ਡੀ ਮਾਡਲ ਸਕੂਲ ਦੀ ਸਾਨਾ ਤੀਸਰੇ ਨੰਬਰ ਤੇ ਰਹੇ। ਭਾਸ਼ਣ ਮੁਕਾਬਲਿਆਂ ਵਿੱਚ ਐਸ ਡੀ ਮਾਡਲ ਸਕੂਲ ਦੀ ਤਾਨੀਆ, ਵੀਰ‌ ਹਕੀਕਤ ਸਕੂਲ ਦੀ ਇਸਾ ਵਰਮਾ, ਅਤੇ ਸੋਨੀ ਪਬਲਿਕ ਸਕੂਲ ਦੀ ਸੋਨਮ ਤੀਸਰੇ ਨੰਬਰ ਤੇ ਰਹੇ। ਫ਼ਸਟ ਏਡ ਸੀ ਪੀ ਆਰ ਮੁਕਾਬਲੇ ਵਿਚ ਐਸ ਆਰ ਆਰੀਆਂ ਸਕੂਲ ਦੀ ਆਸਨਾ, ਅਤੇ ਨਿਯੂ ਪਾਵਰ ਹਾਊਸ ਕਾਲੋਨੀ ਕੰਨਿਆ ਸਕੂਲ ਦੀ ਇੰਦਰਪ੍ਰੀਤ ਕੌਰ ਪਹਿਲੇ, ਫੀਲ ਖਾਨਾ ਸਕੂਲ ਆਫ ਐਮੀਨੈਂਸ ਦੀ ਮਨਦੀਪ ਕੌਰ ਸੈਂਟ ਜੇਵੀਅਰ ਇੰਟਰਨੈਸ਼ਨਲ ਸਕੂਲ ਦੀ ਭਰਵਲੀਨ ਅਤੇ ਵੀਰ ਹਕੀਕਤ ਰਾਏ ਸਕੂਲ ਦੀ ਪ੍ਰਿਆ ਦੂਸਰੇ ਅਤੇ ਗ੍ਰੀਨ ਵੈਲ ਸਕੂਲ ਦੀ ਯਾਸਕਾ, ਆਰੀਆਂ ਕੰਨਿਆ ਸਕੂਲ ਦੀ ਮੋਕਸੀ ਅਤੇ ਗ੍ਰੀਨ ਲੈਂਡ ਸਕੂਲ ਦੀ ਰੋਜ਼ੀ ਜੈਸਮੀਨ ਅਤੇ ਨੈਸ਼ਨਲ ਹਾਈ ਸਕੂਲ ਦੀ ਸੁਹਾਨੀ ਮੁਸਕਾਨ ਤੀਸਰੇ ਨੰਬਰ ਤੇ ਰਹੇ। ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਅਤੇ ਕਸਮ ਚੁਕਾਈ ਕਿ ਉਹ ਸੰਕਟ ਸਮੇਂ ਪੀੜਤਾਂ ਦੀ ਮਦਦ ਜ਼ਰੂਰ ਕਰਨ ਜਿਸ 112, 108 ਅਤੇ 101 ਨੰਬਰ ਤੋਂ ਮਦਦ ਜ਼ਰੂਰ ਲੈਣ, ਜਿਸ ਲਈ ਜਾਨਾਂ ਬਚਾਉਣ ਵਾਲੇ ਬੱਚਿਆਂ ਨੋਜਵਾਨਾਂ ਅਤੇ ਨਾਗਰਿਕਾਂ ਨੂੰ ਸਰਕਾਰ ਵਲੋਂ ਸਨਮਾਨਿਤ ਕੀਤਾ ਜਾਵੇਗਾ। ਵਲੋਂ ਕਾਕਾ ਰਾਮ ਵਰਮਾ

Leave a Reply

Your email address will not be published. Required fields are marked *