ਪਟਿਆਲਾ

ਬਿਜਲੀ ਮੰਤਰੀ ਪੰਜਾਬ, ਪਾਵਰ ਮੈਨੇਜਮੈਂਟ ਅਤੇ ਜੁਆਇੰਟ ਫੋਰਮ ਦੇ ਨੁਮਾਇੰਦਿਆ ਦਰਮਿਆਨ ਮੁਲਾਜਮ ਮੰਗਾਂ ਤੇ ਮੀਟਿੰਗ ਹੋਈ

ਮੁਲਾਜਮ ਮੰਗਾਂ ਮੰਨਣ ਦਾ ਭਰੋਸਾ। ਕੱਚੇ ਕਾਮੇ ਪੱਕੇ ਕੀਤੇ ਜਾਣਗੇ ਅਤੇ ਖਾਲੀ ਅਸਾਮੀਆਂ ਵਿਰੁੱਧ ਨਵੀਂ ਭਰਤੀ ਕੀਤੀ ਜਾਵੇਗੀ।

ਪਟਿਆਲਾ : (ਰਮਨਦੀਪ/ਮਧੂਸਾਰ ਬਿਊਰੋ) : ਸ੍ਰ. ਹਰਭਜਨ ਸਿੰਘ ਈ.ਟੀ.ਓ. ਬਿਜਲੀ ਮੰਤਰੀ ਪੰਜਾਬ ਜੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਬਿਜਲੀ ਕਾਮਿਆਂ ਦੀਆਂ ਮੰਗਾਂ ਤੇ ਵਿਸਥਾਰਤ ਵਿਚਾਰ ਚਰਚਾ ਹੋਈ। ਬਿਜਲੀ ਕਰਮਚਾਰੀਆਂ ਦੀਆਂ ਮੰਨੀਆਂ ਮੰਗਾਂ / ਮਸਲਿਆਂ ਦਾ ਪਾਵਰ ਮੈਨੇਜਮੈਂਟ ਵੱਲੋਂ ਜਲਦੀ ਹੋਰ ਮੀਟਿੰਗ ਦੇ ਕੇ ਨਿਪਟਾਰਾ ਕਰਨ ਦਾ ਵਿਸ਼ਵਾਸ਼ ਦਿੱਤਾ ਗਿਆ। ਜਿਸ ਨੂੰ ਧਿਆਨ ਵਿੱਚ ਰੱਖਦਿਆ ਜੁਆਇੰਟ ਫੋਰਮ ਨੇ ਅਗਲੇ ਫੈਸਲੇ ਤੱਕ ਸੰਘਰਸ਼ ਪ੍ਰੋਗਰਾਮ ਸਮੇਤ ਬਿਜਲੀ ਮੰਤਰੀ ਜੀ ਦੀ ਰਿਹਾਇਸ਼ ਵਿਖੇ 27 ਜੁਲਾਈ ਦਾ ਧਰਨਾ/ਮੁਲਤਵੀ ਕਰ ਦਿੱਤਾ। ਬਿਜਲੀ ਮੰਤਰੀ ਪੰਜਾਬ ਜੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪਾਵਰ ਮੈਨੇਜਮੈਂਟ ਵਲੋਂ ਇੰਜ: ਬਲਦੇਵ ਸਿੰਘ ਸਰਾਂ ਸੀ.ਐਮ.ਡੀ., ਸ੍ਰ. ਜਸਵੀਰ ਸਿੰਘ ਸੁਰਸਿੰਘ ਵਾਲਾ ਡਾਇਰੈਕਟਰ ਪ੍ਰਬੰਧਕੀ, ਇੰਜ: ਰਾਵਿੰਦਰ ਸਿੰਘ ਸੈਣੀ ਡਾਇਰੈਕਟਰ ਕਮਰਸ਼ੀਅਲ, ਸ੍ਰੀ ਐਸ.ਕੇ. ਬੇਰੀ ਡਾਇਰੈਕਟਰ ਵਿੱਤ, ਡਿਪਟੀ ਸਕੱਤਰ ਵੈਲਫੇਅਰ ਰਣਬੀਰ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਜੁਆਇੰੰਟ ਫੋਰਮ ਵੱਲੋਂ ਸਰਵ ਸਾਥੀ ਰਤਨ ਸਿੰਘ ਮਜਾਰੀ, ਸਿਕੰਦਰ ਨਾਥ, ਬਲਦੇਵ ਸਿੰਘ ਮੰਢਾਲੀ, ਰਵੇਲ ਸਿੰਘ ਸਹਾਏਪੁਰ, ਜਗਜੀਤ ਸਿੰਘ ਕੋਟਲੀ, ਅਵਤਾਰ ਸਿੰਘ ਕੈਂਥ, ਗੁਰਚਰਨ ਸਿੰਘ, ਜਗਜੀਤ ਸਿੰਘ ਕੰਡਾ, ਸੁਖਵਿੰਦਰ ਸਿੰਘ ਚਾਹਲ ਜਗਦੀਪ ਸਿੰਘ ਸਹਿਗਲ, ਸੁਖਵਿੰਦਰ ਸਿੰਘ ਦੁੰਮਨਾ, ਸਰਬਜੀਤ ਸਿੰਘ ਭਾਨਾ ਆਦਿ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਵਧੀਆ ਮਾਹੌਲ ਵਿੱਚ ਹੋਈ। ਮੀਟਿੰਗ ਵਿੱਚ ਜੁਆਇੰਟ ਫੋਰਮ ਵੱਲੋਂ ਮੈਨੇਜਮੈਂਟ ਨੁੰ ਦਿੱਤੇ ਮੰਗ ਪੱਤਰ ਅਤੇ ਮਿਤੀ 25—05—2023 ਨੂੰ ਬਿਜਲੀ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਲਾਗੂ ਕਰਨ ਤੇ ਵਿਸਥਾਰਤ ਵਿਚਾਰ ਚਰਚਾ ਹੋਈ,

ਮੀਟਿੰਗ ਵਿੱਚ ਸੀ.ਆਰ.ਏ. 295/19 ਵਾਲੇ ਸਾਥੀਆਂ ਨਾਲ ਹੋ ਰਹੀ ਵਧੀਕੀ ਸਬੰਧੀ ਬਿਜਲੀ ਮੰਤਰੀ ਅਤੇ ਮੈਨੇਜਮੈਂਟ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਸਬੰਧੀ ਹਮਦਰਦੀ ਪੂਰਬਕ ਵਿਚਾਰਦਿਆਂ ਇਨਸਾਫ ਦਿਵਾਇਆ ਜਾਵੇਗਾ। ਜੁਆਇੰਟ ਫੋਰਮ ਦੇ ਨੁਮਾਇੰਦਿਆ ਨੇ ਜੋਰ ਦਿੰਦਿਆ ਕਿਹਾ ਕਿ ਪਰਖ ਕਾਲ ਸਮਾਂ ਪੂਰਾ ਕਰ ਚੁੱਕੇ ਮੁਲਾਜਮਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ। ਮੈਨੇਜਮੈਂਟ ਨੇ ਕਿਹਾ ਜਲਦੀ ਹੀ ਹੋਰ ਮੁਲਾਜਮਾਂ ਦੀ ਭਰਤੀ ਕੀਤੀ ਜਾਵੇਗੀ। ਮੁਲਾਜਮਾਂ ਦੀਆਂ ਬਣਦੀਆਂ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਹੋਰ ਮੁਲਾਜਮਾਂ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ। ਰਹਿੰਦੇ ਭੱਤਿਆ ਵਿੱਚ ਯੋਗ ਵਾਧਾ, ਪੇ ਸਕੇਲਾਂ ਦੀਆਂ ਰਹਿੰਦੀਆਂ ਤਰੁੱਟੀਆਂ ਦੂਰ ਕਰਨ ਲਈ ਜੁਆਇੰਟ ਫੋਰਮ ਦੇ ਨੁਮਾਇੰਦਿਆ ਨਾਲ ਡਾਇਰੈਕਟਰ ਵਿੱਤ ਦੀ ਮੀਟਿੰਗ ਜਲਦੀ ਕਰਵਾ ਕੇ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ। ਪੇ ਸਕੇਲਾਂ ਦੇ ਵਿੱਤੀ ਖਰਚੇ ਸਬੰਧੀ ਪੰਜਾਬ ਸਰਕਾਰ ਨੂੰ ਪੱਤਰ ਲਿਖ ਦਿੱਤਾ ਹੈ। ਪਾਵਰਕਾਮ ਮੈਨੇਜਮੈਂਟ ਨੇ ਬਿਜਲੀ ਮੰਤਰੀ ਜੀ ਨੂੰ ਜੋਰ ਦੇ ਕੇ ਕੇਸ ਕਲੀਅਰ ਕਰਵਾਉਣ ਦੀ ਬੇਨਤੀ ਕੀਤੀ। ਵੇਜ ਫਾਰਮੂਲੇਸ਼ਨ ਕਮੇਟੀ ਵਿੱਚ ਦੋ ਮੈਂਬਰ ਜੁਆਇੰਟ ਫੋਰਮ ਦੇ ਲਏ ਗਏ। ਜੁਆਇੰਟ ਫੋਰਮ ਨੇ ਵੇਜ ਫਾਰਮੂਲੇਸ਼ਨ ਕਮੇਟੀ ਵਿੱਚ ਹੋਰ ਨੁਮਾਇੰਦੇ ਲੈਣ ਦੀ ਮੰਗ ਕੀਤੀ। ਰੈਗੂਲਰ ਅਤੇ ਕੱਚੇ ਕਾਮਿਆਂ ਨਾਲ ਘਾਤਕ ਹਾਦਸਿਆਂ ਸਮੇਂ ਪੀੜਤ ਪਰਿਵਾਰ ਨੂੰ ਵਿੱਤੀ ਸਹਾਇਤਾ ਲਈ ਸੁਰੱਖਿਆ ਮੁਲਾਜਮਾਂ ਵਾਂਗ ਇੱਕ ਕਰੋੜ ਰੁਪਏ ਦੀ ਮੰਗ ਤੇ ਮੈਨੇਜਮੈਂਟ ਨੇ ਕਿਹਾ ਕਿ ਇਹ ਮੁੱਦਾ ਵੀ ਬੈਂਕਾਂ ਨਾਲ ਵੀ ਵਿਚਾਰਿਆ ਜਾਵੇਗਾ।

ਓ.ਸੀ. (ਹੁਣ ਏ.ਐਸ.ਐਸ.ਏ.) ਸਮੇਤ ਬਰਾਬਰ ਦੀਆਂ ਕੈਟੇਗਰੀਆਂ ਨੂੰ ਵੱਖਰੇ ਤੌਰ ਤੇ ਮੀਟਿੰਗ ਕਰਕੇ ਵਿਚਾਰਨ ਦਾ ਭਰੋਸਾ ਦਿੱਤਾ। ਜੁਆਇੰਟ ਫੋਰਮ ਦੇ ਨੁਮਾਇੰਦਿਆ ਨੇ ਮੈਨੇਜਮੈਂਟ ਨਾਲ ਹੋਏ ਫੈਸਲੇ ਅਨੁਸਾਰ 23 ਸਾਲਾਂ ਦੀ ਸੇਵਾ ਉਪਰੰਤ ਲਾਭ ਨੂੰ ਤੀਸਰੀ ਤਰੱਕੀ ਸਮੇਂ ਮਿਲਾਨ ਕਰਨ ਲਈ ਫੈਸਲਾ ਲਾਗੂ ਕਰਨ ਦਾ ਭਰੋਸਾ ਦਿੱਤਾ। ਯੋਗ ਕਰਮਚਾਰੀਆਂ ਨੂੰ 9—16—23 ਸਾਲਾਂ ਸਮਾਂ ਬੱਧ ਸਕੇਲ ਦੀ ਅਦਾਇਗੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਮੁੱਚੇ ਕੱਚੇ ਕਾਮੇ ਪੰਜਾਬ ਸਰਕਾਰ ਵਾਂਗ ਪੱਕੇ ਕਰਨ, ਗਰਿਡ ਸਬ ਸਟੇਸ਼ਨਾਂ ਦੀ ਸੁਰੱਖਆ ਅਤੇ ਹਾਂਈਡਲਾਂ ਥਰਮਲਾਂ ਸਮੇਤ ਸਮੁੱਚੇ ਮੁਲਾਜਮਾਂ ਦੀ ਬਣਦੀਆਂ ਤਰੱਕੀਆਂ ਜਲਦੀ ਕਰਨ ਦਾ ਭਰੋਸਾ ਦਿੱਤਾ। ਪਾਵਰ ਮੈਨੇਜਮੈਂਟ ਨੇ ਕਿਹਾ ਕਿ ਜਲਦੀ ਹੀ ਮੰਗ ਪੱਤਰ ਤੇ ਵੱਖ—ਵੱਖ ਮੁੱਦਿਆਂ ਤੇ ਮੀਟਿੰਗ ਦੇ ਕੇ ਮੁਲਾਜਮ ਮੰਗਾਂ ਤੇ ਮਸਲਿਆਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਜੁਆਇੰਟ ਫੋਰਮ ਦੇ ਨਮਾਇੰਦਿਆ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਪਹਿਲਾਂ ਵਾਂਗ ਟਾਲ ਮਟੋਲ ਦੀ ਨੀਤੀ ਅਖਤਿਆਰ ਕੀਤੀ ਤਾਂ ਬਿਜਲੀ ਕਾਮਿਆਂ ਨੂੰ ਮਜਬੂਰਨ ਮੁਅੱਤਲ ਕੀਤਾ ਸੰਘਰਸ਼ ਪ੍ਰੋਗਰਾਮ ਸ਼ੁਰੂ ਕਰਨਾ ਪਵੇਗਾ।

Leave a Reply

Your email address will not be published. Required fields are marked *