ਸਮਾਜ ਸੇਵੀ ਸੰਸਥਾਵਾ ਵਲੋ ਹੜਾ ਦੀ ਮਾਰ ਹੇਠ ਆਏ ਲੋਕਾ ਦੀ ਸੇਵਾ ਕਰਨਾ ਸਲਾਘਾਯੋਗ -ਮਨਚੰਦਾ
ਪਟਿਆਲ਼ਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਬਾਬਾ ਦੀਪ ਸਿੰਘ ਨਗਰ ਵੱਡੀ ਨਦੀ ਕੋਲ ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ ਸਕੇਤ ਹਸਪਤਾਲ ਨਸ਼ਾ ਛੁਡਾਊ ਕੇਂਦਰ ਦੀ ਡਾਇਰੈਕਟਰ ਪਰਮਿੰਦਰ ਕੋਰ ਮਨਚੰਦਾ ਦੀ ਅਗਵਾਈ ਹੇਠ ਪਾਣੀ ਦੀ ਮਾਰ ਝੇਲ ਰਹੇ ਲੋਕਾ ਨੂੰ ਰਾਸ਼ਨ ਵੰਡਿਆ ਇਹਨਾ ਦੇ ਨਾਲ ਇੰਸਪੈਕਟਰ ਕਰਮਜੀਤ ਕੌਰ,ਜਤਵਿੰਦਰ ਗਰੇਵਾਲ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਗਵਰਨਰ ਐਵਾਰਡੀ ,ਰੂਪਿੰਦਰ ਕੋਰ ਸਟੇਟ ਐਵਾਰਡੀ,ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਵਲੰਟੀਅਰ ਪੁਨੀਤ ਗੁਪਤਾ,ਚਰਨਪਾਲ ਸਿੰਘ,ਨਰਿੰਦਰ ਕੁਮਾਰ,ਅਮਰਜੀਤ ਕੋਰ,ਗੁਰਮੀਤ ਸਿੰਘ ਅਰਸ਼ਦੀਪ ਸਿੰਘ ਮਨਜੀਤ ਕੋਰ ਨੇ ਵੀ ਖਾਣ ਦਾ ਸਮਾਨ ਵੰਡਿਆ

