ਬੱਚਿਆਂ ਦੀ ਮੌਤ ਦਰ ਵਿੱਚ ਕਮੀ ਲਿਆਉਣ ਲਈ ਕੀਤੀ ਰੀਵਿਓ ਮੀਟਿੰਗ
ਪਟਿਆਲਾ 27 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ ਕਮੀ ਲਿਆਉਣ ਦੇ ਮਕਸਦ ਨਾਲ ਜਿਲ੍ਹੇ ਵਿੱਚ ਅਪ੍ਰੈਲ ਤੋਂ ਜੂਨ 2023 ਦੌਰਾਨ ਹੋਈਆਂ ਬੱਚਿਆਂ ਦੀਆਂ ਮੋਤਾਂ ਦੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਿਵਲ ਸਰਜਨ ਡਾ. ਰਮਿੰਦਰ ਕੌਰ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੌਰ ਵੱਲੋਂ ਸਬੰਧਤ ਬਲਾਕਾਂ ਦੇ ਮੈਡੀਕਲ ਅਫਸਰ, ਬੱਚਿਆਂ ਦੇ ਮਾਹਰ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਨਾਲ ਰੀਵਿਓ ਮੀਟਿੰਗ ਕੀਤੀ।ਮੀਟਿੰਗ ਦੋਰਾਣ ਮੋਤਾਂ ਨਾਲ ਸਬੰਧਤ ਦਸਤਾਵੇਜਾਂ ਦਾ ਨਿਰੀਖਣ ਕਰਨ ਤੇ ਜਿਆਦਾਤਰ ਮੌਤਾਂ ਦਾ ਕਾਰਣ ਬੱਚੇ ਦਾ ਸਮੇਂ ਤੋਂ ਪਹਿਲਾ ਪੈਦਾ ਹੋਣਾ, ਜਨਮ ਸਮੇਂ ਵਜਨ ਦਾ ਬੱਹੁਤ ਘੱਟ ਹੋਣਾ, ਬੱਚੇ ਨੂੰ ਠੀਕ ਤਰੀਕੇ ਨਾਲ ਦੁੱਧ ਨਾ ਪਿਲਾਉਣਾ, ਬੱਚੇ ਨੂੰ ਬਿਮਾਰ ਹੋਣ ਤੇ ਦੇਰੀ ਨਾਲ ਡਾਕਟਰ ਕੋਲ ਲੈ ਕੇ ਜਾਣਾ ਆਦਿ ਵਰਗੇ ਕਾਰਣ ਸਾਹਮਣੇ ਆਏ।ਜਿਲ੍ਹਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਆਮ ਤੋਰ ਤੇ ਅੋਰਤਾਂ ਵੱਲੋ ਅਪਣੇ ਨਵ ਜਨਮੇ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣ ਤੋਂ ਬਾਦ ਡਕਾਰ ਨਾ ਦਿਵਾ ਕੇ ਇਕ ਦਮ ਸਿੱਧਾ ਸੁਆ ਦਿੱਤਾ ਜਾਂਦਾ ਹੈ। ਜਿਸ ਨਾਲ ਕਈ ਵਾਰ ਦੁੱਧ ਬੱਚੇ ਦੀ ਸਾਹ ਨਲੀ ਵਿੱਚ ਜਾਣ ਨਾਲ ਬੱਚੇ ਨੂੰ ਸਾਹ ਲੈਣ ਵਿੱਚ ਔਖ ਮਹਿਸੁਸ ਹੁੰਦੀ ਹੈ ਜੋ ਕਿ ਬੱਚੇ ਦੀ ਮੌਤ ਦਾ ਕਾਰਣ ਵੀ ਬਣ ਸਕਦੀ ਹੈ।
ਇਸ ਲਈ ਬੱਚੇ ਨੁੰ ਦੁੱਧ ਪਿਲਾਉਣ ਤੋਂ ਤੁਰੰਤ ਬਾਦ ਬੱਚੇ ਨੂੰ ਮੋਢੇ ਨਾਲ ਲਾ ਕੇ ਡਕਾਰ ਦਿਵਾਉਣਾ ਜਰੂਰੀ ਹੈ ।ਉਹਨਾਂ ਕਿਹਾ ਕਿ ਘੱਟ ਵਜਨ ਅਤੇ ਹਾਈ ਰਿਸਕ ਨਿਸ਼ਾਨੀਆਂ ਵਾਲੀਆਂ ਗਰਭਵੱਤੀ ਅੋਰਤਾਂ ਨੂੰ ਸਿਹਤਮੰਦ ਖੁਰਾਕ ਖਾਣ ਦੇ ਨਾਲ ਨਾਲ ਜਣੇਪੇ ਸਮੇਂ ਨਿਯਮਿਤ ਜਾਂਚ ਯਕੀਨੀ ਬਣਾਉਣ ਤਾਂ ਜੋ ਜਨਮ ਸਮੇਂ ਬੱਚੇ ਦਾ ਵਜਨ ਘੱਟ ਨਾ ਹੋਵੇ। ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ fੲਸ ਮੋਕੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਰਾਹੀ ਅੋਰਤਾਂ ਦੇ ਗਰਭਵੱਤੀ ਹੋਣ ਤੇ ਜਲਦ ਤੋਂ ਜਲਦ ਰਜਿਸ਼ਟਰੇਸ਼ਨ ਕਰਵਾਉਣ, ਰੈਗੁਲਰ ਸਿਹਤ ਜਾਂਚ ਕਰਵਾਉਣ, ਡਲਿਵਰੀ ਸਿਹਤ ਸੰਸਥਾਂਵਾ ਵਿੱਚ ਕਰਵਾਉਣ, ਨਵ ਜਨਮੇਂ ਬੱਚੇ ਲਈ ਬ੍ਰੈਸਟ ਫੀਡਿੰਗ ਦੇ ਸਹੀ ਤਰੀਕੇ, ਬੱਚਿਆਂ ਨੂੰ ਕਿਸੇ ਕਿਸਮ ਦੀ ਤਕਲੀਫ ਹੋਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਉਣ ਆਦਿ ਨੁਕਤੇ ਦੱਸਣ ਅਤੇ ਘੱਟੋ ਘੱਟ ਪਹਿਲੇ 6 ਮਹੀਨੇ ਤੱਕ ਮਾਂਵਾ ਨੂੰ ਆਪਣੇ ਨਵ ਜਨਮੇਂ ਬੱਚਿਆਂ ਨੂੰ ਕੇਵਲ ਮਾਂ ਦਾ ਦੁੱਧ ਪਿਲਾਉਣ ਲਈ ਜਾਗਰੂਕ ਕਰਨ।ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਤਹਿਤ ਬੱਚਿਆਂ ਦੇ ਮਾਰੂ ਬਿਮਾਰੀਆਂ ਜਿਵੇਂ ਪੋਲਿਓ, ਖਸਰਾ, ਗੱਲ ਘੋਟੂ, ਕਾਲੀ ਖਾਂਸੀ, ਧਨੁਕਵਾ, ਦਿਮਾਗੀ ਬੁਖਾਰ, ਹੈਪਟਾਈਟਸ ਆਦਿ ਤੋਂ ਬਚਾਅ ਲਈ ਸੰਪੂਰਣ ਟੀਕਾਕਰਨ ਹਰੇਕ ਬੱਚੇ ਦਾ ਯਕੀਨੀ ਬਣਾਇਆ ਜਾਵੇ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਚਨਾਂ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਐਸ ਜੇ ਸਿੰਘ, ਬੱਚਿਆਂ ਦੇ ਮਾਹਰ ਡਾ. ਅਨਿਲ, ਜਿਲਾ ਐਪੀਡਿਮਾਲੋਜਿਸਟ ਡਾ. ਸੁਮੀਤ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਵੀ ਮੀਟਿੰਗ ਵਿੱਚ ਹਾਜ਼ਰ ਸਨ।

