ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾਂ ਤਹਿਤ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਨੇਂ ਹਰੀ ਝੰਡੀ ਦੇ ਕੇ ਕੀਤਾ ਰਵਾਨਾ।
ਯੋਗ ਲਾਭਪਾਤਰੀਆ ਦੇ ਕਾਰਡ ਬਣਾਉਣ ਲਈ ਗੱਲੀ,ਮੁੱਹਲਿਆ ਅਤੇ ਪਿੰਡਾਂ ਵਿੱਚ ਲਗਾਏ ਜਾਣਗੇ ਕੈਂਪ: ਸਿਵਲ ਸਰਜਨ
ਪਟਿਆਲਾ 29 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੁਲਤਾ ਦੇਣ ਦੇ ਮਕਸਦ ਨਾਲ ਬੀਤੇ ਦਿਨੀ ਸਿਹਤ ਤੇਂ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਵੱਲੋਂ ਜਿਲ੍ਹੇ ਵਿੱਚ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋੌਜਨਾ ਦੀ ਜਨ ਜਾਗਰੂਕਤਾ ਅਤੇ ਵੱਧ ਤੋਂ ਵੱਧ ਯੋਗ ਲਾਭਪਾਤਰੀ ਪਰਿਵਾਰਾ ਦੇ ਪੰਜ ਲੱਖ ਰੁਪਏ ਤੱਕ ਦੇ ਮੁਫਤ ਇਲਾਜ ਸਬੰਧੀ ਕਾਰਡ ਬਣਾਉਣ ਲਈ ਭੇਜੀ ਗਈ ਜਾਗਰੂਕਤਾ ਵੈਨ ਦਾ ਪਟਿਆਲਾ ਵਿਖੇ ਪੰਹੁਚਣ ਤੇਂ ਸਵਾਗਤ ਕੀਤਾ ਅਤੇ ਸਿਵਲ ਸਰਜਨ ਡਾ.ਰਮਿੰਦਰ ਕੋਰ ਵੱਲੋਂ ਇਸ ਨੂੰ ਅੱਗਲੇ ਪੜਾਅ ਲਈ ਸ਼ਹਿਰੀ ਅਤੇ ਪੇਂਡੂ ਖੇਤਰਾ ਵਿੱਚ ਯੋਜਨਾ ਦੀ ਜਾਣਕਾਰੀ ਦੇਣ ਲਈ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਤੋਂ ਹਰੀ ਝੰਡੀ ਦੇਕੇ ਰਵਾਨਾ ਕੀਤਾ।ਇਸ ਮੋਕੇ ਉਹਨਾਂ ਨਾਲ ਸੀਨੀਅਰ ਮੈਡੀਕਲ ਅਫਸਰ ਡਾ. ਵੀਨੂੰ ਗੋਇਲ, ਡਾ. ਨਿਧੀ ਸ਼ਰਮਾ, ਡਾ. ਸੀਮਾ ਜੱਸਲ, ਡਾ. ਕਿਰਨਜੀਤ ਕੋਰ, ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਜਿਲਾ ਪ੍ਰੋਗਰਾਮ ਕੋਆਰਡੀਨੇਟਰ ਰਾਹੁਲ ਸੂਦ, ਬਿੱਟੂ ਅਤੇ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਦਾ ਮੈਡੀਕਲ ਤੇਂ ਪੈਰਾ ਮੈਡੀਕਲ ਸਟਾਫ ਹਾਜਰ ਸੀ।
ਸਿਵਲ ਸਰਜਨ ਡਾ.ਰਮਿੰਦਰ ਕੌਰ ਨੇਂ ਦੱਸਿਆ ਕਿ ਇੱਕ ਮਹੀਨੇ ਤੱਕ ਜਿਲੇ ਵਿੱਚ ਰਹਿਣ ਵਾਲੀ ਇਹ ਜਾਗਰੂਕਤਾ ਵੈਨ ਜੋ ਕਿ ਐਲ.ਈ.ਡੀ. ਅਤੇ ਯੋਜਨਾ ਦੀ ਜਾਣਕਾਰੀ ਦਿੰਦੇ ਫਲੈਕਸਾ ਨਾਲ ਲੈਸ ਹੈ, ਸ਼ਹਿਰੀ ਖੇਤਰ ਦੇ ਨਾਲ-ਨਾਲ ਪਿੰਡਾਂ ਵਿੱਚ ਜਾ ਕੇਂ ਲੋਕਾਂ ਨੁੰ ਸਕੀਮ ਤਹਿਤ ਪੰਜ ਲੱਖ ਤੱਕ ਦੇ ਮੁਫਤ ਇਲਾਜ ਸਬੰਧੀ ਜਾਗਰੂਕ ਕਰੇਗੀ। ਵੈਨ ਪਹੁੰਚਣ ਤੇਂ ਲੋਕਾਂ ਨੁੰ ਸਿਹਤ ਸਟਾਫ ਵੱਲੋ ਯੋਜਨਾ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਐਲ.ਈ.ਡੀ ਵਿੱਚ ਯੋਜਨਾ ਸਬੰਧੀ ਲਘੂ ਫਿਲਮਾ ਚਲਾ ਕੇ ਯੋਜਨਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਵੱਧ ਤੋਂ ਵੱਧ ਲੋਕ ਜਾਗਰੂਕ ਹੋ ਕੇ ਆਪਣੇ ਸਮਾਰਟ ਕਾਰਡ ਬਣਵਾ ਸਕਣ। ਇਸ ਤੋਂ ਇਲਾਵਾ ਵੈਨ ਦੇ ਪੰਹੁਚਣ ਵਾਲੇ ਸਥਾਨ ਤੇਂ ਕੈਂਪ ਲਗਾ ਕੇ ਯੋਗ ਲਾਭਪਾਤਰੀਆਂ ਦੇ ਪੰਜ ਲੱਖ ਤੱਕ ਦੇ ਮੁਫਤ ਇਲਾਜ ਸਬੰਧੀ ਕਾਰਡ ਵੀ ਬਣਾਏ ਜਾਣਗੇ।ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲੇ ਦੇ ਰਜਿਸ਼ਟਰਡ ਪਰਿਵਾਰਾਂ ਜਿਹਨਾਂ ਵਿੱਚ ਰਾਸ਼ਨ ਕਾਰਡ ਧਾਰਕ, ਰਜਿਸ਼ਟਰਡ ਲੈਬਰ, ਛੋਟੇ ਵਪਾਰੀ ਵਰਗ ,ਪੀਲੇ ਕਾਰਡ ਧਾਰਕ ਪੱਤਰਕਾਰ ਅਤੇ ਜੇ ਫਾਰਮ ਧਾਰਕ ਕਿਸਾਨ ਅਾਿਦ ਸ਼ਾਮਲ ਹਨ
ਦੇ ਕਾਰਡ ਬਣਾਉਣ ਦੇ ਕੰਮ ਵਿੱਚ ਤੇਜੀ ਲਿਆਉਣ ਲਈ ਸ਼ਹਿਰੀ ਖੇਤਰ ਦੇ ਗੱਲੀ, ਮੁਹਲਿਆਂ ਅਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਕਾਰਡ ਬਣਾਏ ਜਾਣਗੇ । ਇਸ ਤੋਂ ਇਲਾਵਾ ਸੁਵਿਧਾ ਸੈਂਟਰ ਤੇਂ ਜਾ ਕੇ ਵੀ ਇਹ ਕਾਰਡ ਬਣਵਾਏ ਜਾ ਸਕਦੇ ਹਨ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਯੋਜਨਾ ਦਾ ਲਾਭ ਲੈਣ ਲਈ ਪਰਿਵਾਰ ਦੇ ਹਰੇਕ ਮੈਂਬਰ ਦਾ ਪਹਿਲਾ ਹੀ ਇਹ ਕਾਰਡ ਬਣਵਾ ਕੇ ਰੱਖ ਲਿਆ ਜਾਵੇ ਤਾਂ ਜੋ ਹਸਪਤਾਲ ਵਿੱਚ ਇਲਾਜ ਲੈਣ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।ਉਹਨਾ ਦੱਸਿਆ ਕਿ ਜਿਲ੍ਹੇ ਦੇ 15 ਸਰਕਾਰੀ ਹਸਪਤਾਲ ਤੋਂ ਇਲਾਵਾ 54 ਪ੍ਰਾਈਵੇਟ ਹਸਪਤਾਲਾ ਵਿੱਚ ਇਸ ਯੋਜਨਾ ਤਹਿਤ ਕਾਰਡ ਧਾਰਕ ਪਰਿਵਾਰਾ ਦਾ ਪੰਜ ਲੱਖ ਤੱਕ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਜਿਸ ਵਿੱਚ ਗੰਭੀਰ ਬਿਮਾਰੀਆ ਜਿਵੇਂ ਦਿਲ ਦੀਆਂ ਬਿਮਾਰੀਆਂ, ਗੁੱਰਦਿਆਂ ਦੀਆਂ ਬਿਮਾਰੀਆਂ, ਗੋਡੇ ਬਦਲਣੇ, ਅੱਖਾਂ ਦੇ ਅਪਰੇਸ਼ਨ, ਜਣੇਪਾ, ਕੈਂਸਰ ਸਮੇਤ 1579 ਬਿਮਾਰੀਆਂ ਸ਼ਾਮਲ ਹਨ। ਉਹਨਾਂ ਕਿਹਾ ਕਿ ਅੱਜ ਵੈਨ ਵੱਲੋਂ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ ਦਾ ਏਰੀਆ ਕਵਰ ਕੀਤਾ ਗਿਆ ਜਿਥੇ 300 ਤੋਂ ਵੱਧ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਏ ਗਏ।ਉਹਨਾਂ ਦੱਸਿਆ ਕਿ ਇਹ ਵੈਨ ਮਿਤੀ 30 ਜੁਲਾਈ ਨੂੰ ਹੀਰਾ ਬਾਗ, 31 ਜੁਲਾਈ ਨੂੰ ਗੋਬਿੰਦ ਬਾਗ ਅਤੇ ਦੀਪ ਨਗਰ, 1 ਅਗਸਤ ਨੂੰ ਰਾਮ ਨਗਰ, ਜੁਝਾਰ ਨਗਰ,ਸੁੰਦਰ ਨਗਰ, ਜਗਤਾਰ ਨਗਰ, 2 ਅਗਸਤ ਨੂੰ ਪੁਰਾਣਾ ਤੇ ਨਵਾਂ ਬਿਸ਼ਨ ਨਗਰ, 3 ਅਗਸਤ ਨੂੰ ਬਾਜਵਾ ਕਲੋਨੀ ਤੇਂ ਵਿਰਕ ਕਲੋਨੀ, 4 ਅਗਸਤ ਨੂੰ ਤੱਫਜਲਪੁਰਾ, 5 ਅਗਸਤ ਨੂੰ ਭਾਰਤ ਨਗਰ, ਰਸੂਲਪੂਰ ਸੈਦਾ, 6 ਅਗਸਤ ਨੂੰ ਵਿਕਾਸ ਨਗਰ,7 ਅ੍ਹਗਸਤ ਨੂੰ ਅਬਚਲ ਨਗਰ, 8 ਅਗਸਤ ਨੂੰ ਰਣਜੀਤ ਨਗਰ ਅਤੇ 9 ਅਗਸਤ ਨੂੰ ਤ੍ਰਿਪੜੀ ਵਿਖੇ ਰੁੱਕ ਕੇ ਲੋਕਾਂ ਨੂੰ ਯੋਜਨਾ ਬਾਰੇ ਜਾਣਕਾਰੀ ਦੇਵੇਗੀ ਅਤੇ ਯੋਗ ਲਾਭਪਾਤਰੀਆਂ ਦੇ ਪੰਜ ਲੱਖ ਦੇ ਮੁਫਤ ਇਲਾਜ ਸਬੰਧੀ ਸਮਾਰਟ ਕਾਰਡ ਵੀ ਬਣਾਏ ਜਾਣਗੇ।

